BCCI ਨੇ ਮਹਿਲਾ ਟੀਮ ਦੇ ਪ੍ਰਦਰਸ਼ਨ ਵਿਸ਼ਲੇਸ਼ਕ ਅਹੁਦੇ ਲਈ ਅਰਜ਼ੀਆਂ ਸੱਦੀਆਂ

Tuesday, Sep 10, 2019 - 04:45 PM (IST)

BCCI ਨੇ ਮਹਿਲਾ ਟੀਮ ਦੇ ਪ੍ਰਦਰਸ਼ਨ ਵਿਸ਼ਲੇਸ਼ਕ ਅਹੁਦੇ ਲਈ ਅਰਜ਼ੀਆਂ ਸੱਦੀਆਂ

ਨਵੀਂ ਦਿੱਲੀ— ਬੀ. ਸੀ. ਸੀ. ਆਈ. ਨੇ ਮਹਿਲਾ ਕ੍ਰਿਕਟ ਟੀਮ ਦੇ ਪ੍ਰਦਰਸ਼ਨ ਵਿਸ਼ਲੇਸ਼ਕ ਦੇ ਅਹੁਦੇ ਲਈ ਅਰਜ਼ੀਆਂ ਸੱਦੀਆਂ ਹਨ। ਟੀਮ ਪ੍ਰਬੰਧਨ ਨੇ ਪ੍ਰਦਰਸ਼ਨ ਵਿਸ਼ਲੇਸ਼ਕ ਦੀ ਜ਼ਰੂਰਤ ਦੇ ਬਾਰੇ ’ਚ ਦੱਸਿਆ ਸੀ। ਅਹੁਦੇ ਲਈ ਅਰਜ਼ੀਆਂ ਦੇਣ ਦੀ ਆਖ਼ਰੀ ਮਿਤੀ 20 ਸਤੰਬਰ ਹੈ। ਇਸ ਅਹੁਦੇ ਲਈ ਬੇਨਤੀ ਕਰਨ ਵਾਲੇ ਦੀ ਉਮਰ 60 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ। 

ਬੀ. ਸੀ. ਸੀ. ਆਈ. ਨੇ ਕਿਹਾ, ‘‘ਬੀ. ਸੀ. ਸੀ. ਆਈ. ’ਚ ਵਿਸ਼ਲੇਸ਼ਕ ਦਾ ਕੰਮ ਛੋਟੇ ਤੋਂ ਛੋਟਾ ਡਾਟਾ ਇਕੱਠਾ ਕਰਨਾ ਹੋਵੇਗਾ। ਉਸ ਨੂੰ ਇਸ ਕੰਮ ਨੂੰ ਸੀਨੀਅਰ ਟੀਮ ਵੱਲੋਂ ਇਸਤੇਮਾਲ ਕੀਤੀ ਜਾਣ ਵਾਲੀ ਪ੍ਰਣਾਲੀ ਦੇ ਤਹਿਤ ਕਰਨਾ ਹੋਵੇਗਾ।’’ ਉਨ੍ਹਾਂ ਕਿਹਾ, ‘‘ਇਸ ਦੇ ਨਾਲ ਵਿਸ਼ਲੇਸ਼ਕ ਕੋਚਿੰਗ ਅਤੇ ਤਕਨੀਕੀ ਮੈਂਬਰਾਂ ਦੀ ਖੇਡ ਦੀ ਰਣਨੀਤਿਕ ਤਿਆਰੀਆਂ ’ਚ ਮਦਦ ਕਰੇਗਾ। ਉਸ ਨੂੰ ਵਿਰੋਧੀ ਟੀਮ ਦੇ ਮਜ਼ਬੂਤ ਅਤੇ ਕਮਜ਼ੋਰ ਪੱਖਾਂ ’ਤੇ ਧਿਆਨ ਰਖਣਾ ਹੋਵੇਗਾ।’’

ਅਰਜ਼ੀਆਂ ਭੇਜਣ ਦੇ ਇੱਛੁਕ ਕੋਲ ਸੂਬਾ ਪੱਧਰ ਦੀ ਸੀਨੀਅਰ ਟੀਮ ਜਾਂ ਉਸ ਤੋਂ ਉੱਚੇ ਪੱਧਰ ਦੀ ਟੀਮ ਦੇ ਨਾਲ ਕੰਮ ਕਰਨ ਦਾ ਤਿੰਨ ਸਾਲ ਦਾ ਤਜਰਬਾ ਹੋਣਾ ਚਾਹੀਦਾ ਹੈ। ਪ੍ਰਦਰਸ਼ਨ ਵਿਸ਼ਲੇਸ਼ਕ 24 ਸਤੰਬਰ ਤੋਂ ਦੱਖਣੀ ਅਫਰੀਕਾ ਖਿਲਾਫ ਸ਼ੁਰੂ ਹੋ ਰਹੇ ਪੰਜ ਮੈਚਾਂ ਦੀ ਟੀ-20 ਸੀਰੀਜ਼ ਦੇ ਨਾਲ ਟੀਮ ਨਾਲ ਜੁੜ ਸਕਦਾ ਹੈ। ਭਾਰਤੀ ਮਹਿਲਾ ਟੀਮ ਦੇ ਨਾਲ ਕੰਮ ਕਰਨ ਵਾਲੀ ਪਹਿਲੀ ਵਿਸ਼ਲੇਸ਼ਕ ਆਰਤੀ ਨਾਗਲੇ ਸੀ ਜੋ 2014 ਤੋਂ 2018 ਤੱਕ ਇਸ ਅਹੁਦੇ ’ਤੇ ਰਹੀ।


author

Tarsem Singh

Content Editor

Related News