BCCI ਦੇ ਸਾਬਕਾ ਪ੍ਰਧਾਨ ਦਾ ਬਿਆਨ- IPL ਨਾਲ ਲੋਕਾਂ ’ਚ ਜਗੇਗੀ ਆਸ ਦੀ ਕਿਰਨ
Friday, Apr 09, 2021 - 06:34 PM (IST)
ਸਪੋਰਟਸ ਡੈਸਕ— ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਸਾਬਕਾ ਕਾਰਜਵਾਹਕ ਪ੍ਰਧਾਨ ਸੀ. ਕੇ. ਖੰਨਾ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਆਯੋਜਨ ਲਈ ਪ੍ਰਧਾਨ ਸੌਰਭ ਗਾਂਗੁਲੀ, ਸਕੱਤਰ ਜਯੇਸ਼ ਸ਼ਾਹ ਤੇ ਬੀ. ਸੀ. ਸੀ. ਆਈ. ਦੇ ਮੈਂਬਰਾਂ ਨੂੰ ਵਧਾਈ ਤੇ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਖੰਨਾ ਨੇ ਕਿਹਾ ਜਦੋਂ ਪੂਰਾ ਦੇਸ਼ ਚੁਣੌਤੀਆਂ ਨਾਲ ਜੂਝ ਰਿਹਾ ਹੈ। ਅਜਿਹੇ ਸਮੇਂ ’ਚ ਦੇਸ਼ ’ਚ ਆਈ. ਪੀ. ਐੱਲ. ਦਾ ਆਯੋਜਨ ਇਕ ਹੌਸਲੇ ਨਾਲ ਭਰਿਆ ਕਦਮ ਹੈ। ਆਈ. ਪੀ. ਐੱਲ. ਦੇ ਮੈਚ ਲੋਕਾਂ ’ਚ ਉਮੀਦ ਤੇ ਉਤਸ਼ਾਹ ਦਾ ਰੰਗ ਭਰੇਗੀ।
ਇਸ ਵਾਰ ਆਈ. ਪੀ. ਐਅਲ. ਬਿਨਾ ਦਰਸ਼ਕਾਂ ਦੇ ਹੋਵੇਗਾ ਪਰ ਕ੍ਰਿਕਟ ਰੋਮਾਂਚ ਭਰਪੂਰ ਹੋਵੇਗਾ ਜਿਸ ਦਾ ਆਨੰਦ ਕਰੋੜਾਂ ਲੋਕ ਟੈਲੀਵਿਜ਼ਨ ਰਾਹੀਂ ਘਰ ’ਤੇ ਰਹਿ ਕੇ ਮਾਣਨਗੇ ਜਿਸ ਕਾਰਨ ਬਾਹਰ ਭੀੜ-ਭੜਕਾ ਵੀ ਘੱਟ ਹੋਵੇਗਾ। ਸੀ. ਕੇ. ਖੰਨਾ ਨੇ ਕੋਵਿਡ ਸੁਰੱਖਿਆ ਦੇ ਮੱਦੇਨਜ਼ਰ ਬੀ. ਸੀ. ਸੀ. ਆਈ. ਵੱਲੋਂ ਖਿਡਾਰੀਆਂ ਤੇ ਕਮਰਚਾਰੀਆਂ ਲਈ ਬਣਾਏ ਗਏ ਬਾਇਓ ਬਬਲ ਤੇ ਹੋਰ ਸੁਰੱਖਿਆ ਉਪਾਅ ’ਤੇ ਸੰਤੋਖ ਪ੍ਰਗਟਾਇਆ ਹੈ।