ਭਾਰਤੀ ਦੌਰੇ ਤੋਂ ਪਹਿਲਾਂ ਬੰਗਲਾਦੇਸ਼ ਨੂੰ ਝਟਕਾ, ਸ਼ਾਕਿਬ 'ਤੇ BCB ਕਰ ਸਕਦਾ ਹੈ ਕਾਨੂੰਨੀ ਕਾਰਵਾਈ

Saturday, Oct 26, 2019 - 11:35 AM (IST)

ਭਾਰਤੀ ਦੌਰੇ ਤੋਂ ਪਹਿਲਾਂ ਬੰਗਲਾਦੇਸ਼ ਨੂੰ ਝਟਕਾ, ਸ਼ਾਕਿਬ 'ਤੇ BCB ਕਰ ਸਕਦਾ ਹੈ ਕਾਨੂੰਨੀ ਕਾਰਵਾਈ

ਸਪੋਰਟਸ ਡੈਸਕ— ਭਾਰਤ ਦੌਰੇ ਲਈ ਹਾਲ ਹੀ 'ਚ ਬੰਗਲਾਦੇਸ਼ੀ ਕ੍ਰਿਕਟਰਾਂ ਦੀ ਹੜਤਾਲ ਖਤਮ ਹੋ ਗਈ ਸੀ ਜਿਸ ਤੋਂ ਬਾਅਦ ਉਨ੍ਹਾਂ ਦੇ ਭਾਰਤ 'ਚ ਸੀਰੀਜ਼ ਖੇਡਣ ਦਾ ਰਸਤਾ ਸਾਫ਼ ਹੋ ਗਿਆ ਸੀ। ਪਰ ਇਸ ਦੌਰਾਨ ਬੰਗਲਾਦੇਸ਼ ਕ੍ਰਿਕਟ ਬੋਰਡ (ਬੀ. ਸੀ. ਬੀ) ਨੇ ਟੈਸਟ ਅਤੇ ਟੀ-20 ਟੀਮ ਦੇ ਕਪਤਾਨ ਸ਼ਕੀਬ ਅੱਲ ਹਸਨ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਸ਼ਾਕਿਬ ਨੂੰ ਇਹ ਨੋਟਿਸ ਇਸ ਲਈ ਜਾਰੀ ਕੀਤਾ ਗਿਆ ਹੈ ਕਿਉਂਕਿ ਉਨ੍ਹਾਂ ਨੇ ਨਿਯਮਾਂ ਦੀ ਉਲੰਘਲਣਾ ਕਰਦੇ ਹੋਏ ਇਕ ਟੈਲੀਕਾਮ ਕੰਪਨੀ ਨਾਲ ਕਰਾਰ ਕਰ ਲਿਆ ਹੈ। ਜੇਕਰ ਉਹ ਇਸ ਦਾ ਸੰਤੋਸ਼ਜਨਕ ਜਵਾਬ ਨਹੀਂ ਦਿੰਦੇ ਹਨ ਤਾਂ ਫਿਰ ਬੋਰਡ ਉਸ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰ ਸਕਦਾ ਹੈ।

PunjabKesari

ਦਰਅਸਲ ਲੋਕਲ ਟੈਲੀਕਾਮ ਕੰਪਨੀ ਗਰਾਮੀਫੋਨ ਨੇ 22 ਅਕਤੂਬਰ ਨੂੰ ਐਲਾਨ ਕੀਤਾ ਸੀ ਕਿ ਦੇਸ਼ ਦੇ ਪ੍ਰਮੁੱਖ ਕ੍ਰਿਕਟਰ ਸ਼ਾਕਿਬ ਅਲ ਹਸਨ ਉਸ ਦੇ ਬਰਾਂਡ ਅਬੈਂਸਡਰ ਹੋਣਗੇ। ਜਿਸ ਦੀ ਸੂਚਨਾ ਉਨ੍ਹਾਂ ਨੇ ਬੋਰਡ ਦੀ ਵੀ ਨਹੀਂ ਦਿੱਤੀ ਸੀ। ਬੰਗਲਾਦੇਸ਼ੀ ਕ੍ਰਿਕਟਰਾਂ ਵਲੋਂ ਹੜਤਾਲ ਦੇ ਐਲਾਨ ਦੇ ਇਕ ਦਿਨ ਬਾਅਦ ਸ਼ਾਕਿਬ ਅਤੇ ਗਰਾਮੀਫੋਨ ਕੰਪਨੀ ਵਿਚਾਲੇ ਕਰਾਰ ਹੋਇਆ ਸੀ। ਜਦ ਕਿ ਬੰਗਲਾਦੇਸ਼ ਕ੍ਰਿਕਟ ਬੋਰਡ ਦੇ ਪਲੇਅਰਸ ਐਗਰੀਮੈਂਟ ਦੇ ਤਹਿਤ ਰਾਸ਼ਟਰੀ ਕਰਾਰ ਵਾਲਾ ਕੋਈ ਵੀ ਕ੍ਰਿਕਟਰ ਕਿਸੇ ਟੈਲੀਕਾਮ ਕੰਪਨੀ ਨਾਲ ਨਹੀਂ ਜੁੜ ਸਕਦਾ।

PunjabKesari
ਨਜਮੁਲ ਹਸਨ ਨੇ ਕਿਹਾ, ਸ਼ਾਕਿਬ ਕਿਸੇ ਟੈਲੀਕਾਮ ਕੰਪਨੀ ਨਾਲ ਕਰਾਰ ਨਹੀਂ ਕਰ ਸਕਦਾ ਹੈ ਅਤੇ ਇਸ ਦੇ ਬਾਰੇ 'ਚ ਉਸ ਨਾਲ ਬੀ. ਸੀ. ਬੀ ਦੇ ਨਾਲ ਹੋਏ ਕਰਾਰ 'ਚ ਸਾਫ਼ ਤੌਰ 'ਤੇ ਲਿੱਖਿਆ ਹੈ। ਟੈਲੀਕਾਮ ਕੰਪਨੀ ਰੋਬੀ ਸਾਡੀ ਟਾਈਟਲ ਸਪਾਂਸਰ ਸੀ ਅਤੇ ਗਰਾਮੀਫੋਨ ਨੇ ਇਸ ਦੇ ਲਈ ਬੋਲੀ ਵੀ ਨਹੀਂ ਲਗਾਈ ਸੀ। ਗਰਾਮੀਫੋਨ ਨੇ ਇਸ ਦੇ ਬਜਾਏ ਸਾਡੇ ਕੁਝ ਕ੍ਰਿਕਟਰਾਂ ਨੂੰ ਇਕ ਜਾਂ ਦੋ ਕਰੋੜ ਟਕਾ ਦੇ ਕੇ ਕਰਾਰ ਕਰ ਲਿਆ ਅਤੇ ਇਸ ਦੇ ਚਲਦੇ ਬੋਰਡ ਨੂੰ 90 ਕਰੋੜ ਟੱਕੇ ਦਾ ਨੁਕਸਾਨ ਹੋਇਆ। ਨਜਮੁਲ ਨੇ ਅੱਗੇ ਕਿਹਾ, ਕੁਝ ਕ੍ਰਿਕਟਰਾਂ ਨੂੰ ਤਾਂ ਫਾਇਦਾ ਹੋਇਆ ਪਰ ਬੀ. ਸੀ. ਬੀ ਨੂੰ ਬਹੁਤ ਨੁਕਸਾਨ ਹੋਇਆ, ਇਸ ਲਈ ਹੁਣ ਕ੍ਰਿਕਟਰਾਂ ਨੂੰ ਸਾਫ਼ ਤੌਰ 'ਤੇ ਦੱਸ ਦਿੱਤਾ ਗਿਆ ਹੈ। ਮੇਰਾ ਮੰਨਣਾ ਹੈ ਕਿ ਮੰਤਰਾਲੇ ਵੱਲੋਂ ਉਨ੍ਹਾਂ ਨੂੰ ਨਿਰਦੇਸ਼ ਦਿੱਤੇ ਗਏ ਸਨ ਕਿ ਬਿਨਾਂ ਕਿਸੇ ਸੂਚਨਾ ਦੇ ਕਿਸੇ ਵੀ ਟੈਲੀਕਾਮ ਕੰਪਨੀ ਨਾਲ ਕਰਾਰ ਨਹੀਂ ਕਰਨਾ ਹੈ। ਇਸ ਦਾ ਕਾਂਟਰੈਕਟ 'ਚ ਜ਼ਿਕਰ ਹੈ ਫਿਰ ਸ਼ਾਕਿਬ ਨੇ ਕਰਾਰ ਕਿਵੇਂ ਕੀਤਾ। ਇਸ ਕਰਾਰ ਦੀ ਟਾਈਮਿੰਗ ਵੀ ਵੇਖੋ ਇਹ ਅਜਿਹੇ ਸਮੇਂ ਕੀਤਾ ਗਿਆ ਜਦੋਂ ਕੋਈ ਕ੍ਰਿਕਟ ਨਹੀਂ ਚੱਲ ਰਹੀ ਹੈ।

PunjabKesari

ਨਜਮੁਲ ਹਸਨ ਨੇ ਕਿਹਾ, ਅਸੀਂ ਇਸ ਮਾਮਲੇ 'ਚ ਕਾਨੂੰਨੀ ਕਾਰਵਾਈ ਕਰਾਂਗੇ ਅਤੇ ਕਿਸੇ ਨੂੰ ਵੀ ਨਹੀਂ ਛੱਡਿਆ ਜਾਵੇਗਾ। ਅਸੀਂ ਕੰਪਨੀ ਅਤੇ ਸ਼ਾਕਿਬ ਦੋਨ੍ਹਾਂ ਤੋਂ ਮੁਆਵਜੇ ਦੀ ਮੰਗ ਕਰਾਂਗੇ। ਅਸੀਂ ਸ਼ਾਕਿਬ ਨੂੰ ਇਸ ਲਈ ਨੋਟਿਸ ਭੇਜਿਆ ਹੈ ਤਾਂ ਕਿ ਉਹ ਆਪਣੀ ਸਫਾਈ 'ਚ ਕੁਝ ਕਹਿ ਸਕਣ। ਜੇਕਰ ਉਨ੍ਹਾਂ ਨੇ ਬੋਰਡ ਦੇ ਨਿਯਮਾਂ ਦੀ ਜਾਣਬੂੱਝ ਕੇ ਅਣਦੇਖੀ ਕੀਤੀ ਹੈ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਹੋਵੇਗੀ।


Related News