BCB ਨੇ ਚੰਡਿਕਾ ਹਥਰੁਸਿੰਘੇ ਨੂੰ ਬੰਗਲਾਦੇਸ਼ ਮੁੱਖ ਕੋਚ ਦੇ ਅਹੁਦੇ ਤੋਂ ਹਟਾਇਆ
Friday, Oct 18, 2024 - 05:29 PM (IST)

ਢਾਕਾ (ਯੂ. ਐੱਨ. ਆਈ.) : ਬੰਗਲਾਦੇਸ਼ ਕ੍ਰਿਕਟ ਬੋਰਡ (ਬੀ. ਸੀ. ਬੀ.) ਨੇ ਟੀਮ ਦੇ ਮੁੱਖ ਕੋਚ ਚੰਡਿਕਾ ਹਥਰੁਸਿੰਘੇ ਨੂੰ ਦੋ ਦਿਨ ਪਹਿਲਾਂ ਮੁਅੱਤਲ ਕੀਤੇ ਜਾਣ ਤੋਂ ਬਾਅਦ ਅਹੁਦੇ ਤੋਂ ਹਟਾ ਦਿੱਤਾ ਹੈ। ਇਹ ਮੁਅੱਤਲੀ ਫੀਲਡ 'ਤੇ ਉਸ ਦੇ ਵਿਵਹਾਰ ਅਤੇ ਰੁਜ਼ਗਾਰ ਸ਼ਰਤਾਂ ਦੀ ਉਲੰਘਣਾ ਦੇ ਆਧਾਰ 'ਤੇ ਕੀਤੀ ਗਈ ਹੈ।
ਬੀਸੀਬੀ ਦੇ ਪ੍ਰਧਾਨ ਫਾਰੂਕ ਅਹਿਮਦ ਨੇ ਮੰਗਲਵਾਰ ਨੂੰ ਕਿਹਾ ਕਿ ਹਥਰੁਸਿੰਘੇ ਨੇ ਬੰਗਲਾਦੇਸ਼ ਦੇ ਇਕ ਕ੍ਰਿਕਟਰ 'ਤੇ ਹਮਲਾ ਕੀਤਾ ਸੀ ਅਤੇ ਆਪਣੇ ਕਰਾਰ 'ਚ ਨਿਰਧਾਰਤ ਤੋਂ ਵੱਧ ਛੁੱਟੀ ਲੈ ਲਈ ਸੀ। ਬੋਰਡ ਨੇ ਉਸ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਕੇ ਦੁਰਾਚਾਰ ਦੇ ਦੋ ਮਾਮਲਿਆਂ 'ਤੇ ਸਪੱਸ਼ਟੀਕਰਨ ਮੰਗਿਆ ਸੀ। ਹਥਰੁਸਿੰਘੇ ਨੇ ਅਗਲੇ ਦਿਨ ਜਵਾਬ ਦਿੱਤਾ, ਜਿਸ ਤੋਂ ਬਾਅਦ ਸਥਿਤੀ ਦੀ ਸਮੀਖਿਆ ਕਰਨ ਲਈ ਵੀਰਵਾਰ ਨੂੰ ਐਮਰਜੈਂਸੀ ਬੋਰਡ ਦੀ ਮੀਟਿੰਗ ਬੁਲਾਈ ਗਈ।
ਇਹ ਵੀ ਪੜ੍ਹੋ : ਨੋਮਾਨ ਅਲੀ ਨੇ ਢਾਹਿਆ ਕਹਿਰ, ਪਾਕਿਸਤਾਨ ਨੇ ਦੂਜੇ ਟੈਸਟ 'ਚ ਇੰਗਲੈਂਡ ਨੂੰ 152 ਦੌੜਾਂ ਨਾਲ ਹਰਾਇਆ
ਬੀਸੀਬੀ ਨੇ ਇਕ ਬਿਆਨ ਵਿਚ ਕਿਹਾ, "ਸਾਰੇ ਕਾਰਕਾਂ 'ਤੇ ਵਿਚਾਰ ਕਰਨ ਤੋਂ ਬਾਅਦ ਬੋਰਡ ਨੇ ਹਥਰੁਸਿੰਘੇ ਦੇ ਸਪੱਸ਼ਟੀਕਰਨ ਨੂੰ ਅਸੰਤੋਸ਼ਜਨਕ ਅਤੇ ਅਸਵੀਕਾਰਨਯੋਗ ਮੰਨਿਆ। ਉਸ ਦੀ ਬਰਖਾਸਤਗੀ ਤੁਰੰਤ ਪ੍ਰਭਾਵੀ ਹੈ।” ਬੰਗਲਾਦੇਸ਼ ਦੇ ਕੋਚ ਵਜੋਂ ਹਥਰੁਸਿੰਘੇ ਦਾ ਦੂਜਾ ਕਾਰਜਕਾਲ ਸਮਾਪਤ ਹੋ ਗਿਆ ਹੈ। ਉਨ੍ਹਾਂ ਦਾ ਇਕਰਾਰਨਾਮਾ ਜਨਵਰੀ 2025 ਤਕ ਸੀ।
ਫਿਲ ਸਿਮੰਸ ਨੂੰ ਫਰਵਰੀ 2025 ਵਿਚ ਹੋਣ ਵਾਲੀ ਚੈਂਪੀਅਨਜ਼ ਟਰਾਫੀ ਤਕ ਟੀਮ ਦਾ ਮੁੱਖ ਕੋਚ ਨਿਯੁਕਤ ਕੀਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8