ਸਟੋਨਿੰਸ ਨੇ ਏ.ਬੀ. ਨਾਲ ਬੱਲੇਬਾਜ਼ੀ ਕਰਨ ''ਤੇ ਕੀਤੀ ਜਮ ਕੇ ਤਰੀਫ, ਕਹੀ ਇਹ ਵੱਡੀ ਗੱਲ

Sunday, Apr 14, 2019 - 01:26 PM (IST)

ਮੋਹਾਲੀ— ਏ. ਬੀ ਡਿਵਿਲੀਅਰਸ ਦੇ ਨਾਲ ਮੈਚ ਜਿਤਾਉਣ ਵਾਲੀ ਸਾਂਝੇਦਾਰੀ ਕਰਨ ਤੋਂ ਬਾਅਦ ਆਰ. ਸੀ. ਬੀ ਦੇ ਹਰਫਨਮੌਲਾ ਮਾਰਕਸ ਸਟੋਨਿੰਸ ਨੇ ਕਿਹਾ ਕਿ ਇਸ ਦੱਖਣ ਅਫਰੀਕੀ ਦੇ ਇਸ ਧਾਕੜ ਖਿਡਾਰੀ ਨੇ ਉਨ੍ਹਾਂ ਦਾ ਕੰਮ ਸੌਖਾ ਕਰ ਦਿੱਤਾ। ਸਟੋਇਨਿਸ 28 ਦੌੜਾਂ ਬਣਾ ਕੇ ਅਜੇਤੂ ਰਹੇ ਜਿਸ ਦੀ ਮਦਦ ਨਾਲ ਆਰ. ਸੀ. ਬੀ. ਨੇ ਅੱਠ ਵਿਕਟਾਂ ਨਾਲ ਜਿੱਤ ਦਰਜ ਕੀਤੀ। ਸਟੋਨਿੰਸ ਨੇ ਕਿਹਾ, ''ਇਸ ਮੈਦਾਨ ਤੋਂ ਮੈਂ ਵਾਕਿਫ ਹਾਂ। ਮੈਂ ਇੱਥੇ ਤਿੰਨ ਸਾਲ ਖੇਡਿਆ ਹੈ। ਇਸ ਤੋਂ ਇਲਾਵਾ ਏ. ਬੀ ਡਿਵਿਲੀਅਰਸ ਦੇ ਨਾਲ ਬੱਲੇਬਾਜ਼ੀ ਸੌਖੀ ਰਹੀ।PunjabKesariਉਨ੍ਹਾਂ ਨੇ ਪੰਜਾਬ  ਦੇ ਬੱਲੇਬਾਜ਼ ਕ੍ਰਿਸ ਗੇਲ ਦੀ ਪਾਰੀ ਦੀ ਵੀ ਤਾਰੀਫ ਕੀਤੀ। ਉਨ੍ਹਾਂ ਨੇ ਕਿਹਾ, ''ਹਰ ਟੀਮ 'ਚ ਵਿਸ਼ਵ ਪੱਧਰ ਖਿਡਾਰੀ ਹਨ ਤੇ ਕ੍ਰਿਸ ਗੇਲ ਤਾਂ ਟੀ20 ਦੇ ਸਭ ਤੋਂ ਬਿਹਤਰੀਨ ਖਿਡਾਰੀ ਹਨ।


Related News