ਵਨ-ਡੇ ਅੰਤਰਰਾਸ਼ਟਰੀ ਕ੍ਰਿਕਟ ’ਚ ਸਭ ਤੋਂ ਜ਼ਿਆਦਾ ਅਰਧ-ਸੈਂਕੜੇ ਬਣਾਉਣ ਵਾਲੇ ਬੱਲੇਬਾਜ਼
Friday, May 22, 2020 - 05:42 PM (IST)

ਸਪੋਰਟਸ ਡੈਸਕ— ਕ੍ਰਿਕਟ ਦੀ ਦੁਨੀਆ ’ਚ ਜਿੱਥੇ ਹਰ ਬੱਲੇਬਾਜ਼ ਦਾ ਸੁਪਨਾ ਹੁੰਦਾ ਹੈ ਕਿ ਉਹ ਆਪਣੀ ਟੀਮ ਲਈ ਇਕ ਸੈਂਕੜੇ ਵਾਲੀ ਪਾਰੀ ਖੇਡ ਕੇ ਟੀਮ ਨੂੰ ਜਿੱਤ ਦਿਵਾਉਣ ’ਚ ਮਦਦ ਕਰੇ ਉਥੇ ਹੀ ਇਸ ਖੇਡ ’ਚ ਅਰਧ ਸੈਂਕੜੇ ਵਾਲੀ ਪਾਰੀ ਦਾ ਕ੍ਰਿਕਟ ’ਚ ਇਕ ਵੱਖ ਹੀ ਮਹੱਤਵ ਹੈ। ਇਸ ’ਚ ਕਈ ਜਬਰਦਸਤ ਪਾਰੀਆਂ ਹੁੰਦੀਆਂ ਹਨ ਤਾਂ ਕਈ ਵਾਰ ਮਜ਼ਬੂਤੀ ਦੇਣੀ ਹੁੰਦੀ ਹੈ ਤਾਂ ਕਈ ਵਾਰ ਵੱਡੇ ਸਕੋਰ ਤੱਕ ਪੰਹੁਚਾਉਣਾ ਜਾਂ ਉਸ ਨੂੰ ਹਾਸਲ ਕਰਨ ਦੀ ਜ਼ਿੰਮੇਦਾਰੀ ਨਿਭਾਉਣਾ ਹੁੰਦਾ ਹੈ। ਕਈ ਵਾਰ ਬੱਲੇਬਾਜ਼ਾਂ ਦਾ ਸੈਂਕੜਾ ਬੇਕਾਰ ਹੋ ਜਾਂਦਾ ਹੈ, ਜਦ ਕਿ ਦੂਜੀ ਟੀਮ ਦੇ ਇਕ ਬੱਲੇਬਾਜ਼ ਦਾ ਅਰਧ ਸੈਂਕੜਾ ਦੀ ਪਾਰੀ ਸੈਂਕੜੇ ਵਾਲੀ ਪਾਰੀ ’ਤੇ ਭਾਰੀ ਪੈ ਜਾਂਦੀ ਹੈ। ਤਾਂ ਆਓ ਜੀ ਜਾਣਦੇ ਹਨ ਕਿਸ ਬੱਲੇਬਾਜ਼ਾਂ ਨੇ ਵਨ-ਡੇ ਕ੍ਰਿਕਟ ’ਚ ਸਭ ਤੋਂ ਜ਼ਿਆਦਾ ਅਰਧ ਸੈਂਕੜੇ ਬਣਾਉਣ ਵਾਲੇ ਖਿਡਾਰੀਆਂ ਦੇ ਬਾਰੇ ’ਚ ਸਚਿਨ ਤੇਂਦੁਲਕਰ ਨੇ ਅੰਤਰਰਾਸ਼ਟਰੀ ਕ੍ਰਿਕਟ ’ਚ ਕਈ ਰਿਕਾਰਡ ਬਣਾਏ ਹਨ।
ਸਚਿਨ ਤੇਂਦੁਲਕਰ (ਭਾਰਤ)
ਵਨ-ਡੇ ਕ੍ਰਿਕਟ ’ਚ ਸਭ ਤੋਂ ਜ਼ਿਆਦਾ ਸੈਂਕੜੇ (49) ਬਣਾਉਣ ਦਾ ਰਿਕਾਰਡ ਸਚਿਨ ਦੇ ਹੀ ਨਾਂ ਹੈ ਇਸ ਦੇ ਨਾਲ ਹੀ ਸਚਿਨ ਨੇ ਵਨ-ਡੇ ਅੰਤਰਰਾਸ਼ਟਰੀ ’ਚ ਸਭ ਤੋਂ ਜ਼ਿਆਦਾ ਅਰਧ ਸੈਂਕੜੇ ਵੀ ਬਣਾਏ ਹਨ ਹਨ। ਉਨ੍ਹਾਂ ਦੇ ਨਾਂ ਵਨ ਡੇ ਅੰਤਰਰਾਸ਼ਟਰੀ ਕ੍ਰਿਕਟ ’ਚ ਸਭ ਤੋਂ ਜ਼ਿਆਦਾ 96 ਅਰਧ ਸੈਂਕੜੇ ਹਨ। ਉਹ ਇਸ ਸੂਚੀ ’ਚ ਸਿਖਰ ’ਤੇ ਹਨ। ਤੇਂਦੁਲਕਰ ਨੇ ਕੁਲ 463 ਵਨ ਡੇ ਅੰਤਰਰਾਸ਼ਟਰੀ ਮੈਚ ਖੇਡੇ ਅਤੇ 44.83 ਦੀ ਔਸਤ ਨਾਲ ਦੌੜਾਂ ਬਣਾਈਆਂ।
ਕੁਮਾਰ ਸੰਗਾਕਾਰਾ (ਸ਼੍ਰੀਲੰਕਾ)
ਸ਼੍ਰੀਲੰੰਕਾ ਦੇ ਇਸ ਦਿੱਗਜ ਬੱਲੇਬਾਜ਼ ਦੇ ਨਾਂ ਵਨ ਡੇ ਅੰਤਰਰਾਸ਼ਟਰੀ ਕ੍ਰਿਕਟ ’ਚ 93 ਅਰਧ ਸੈਂਕੜੇ ਹਨ। ਉਨ੍ਹਾਂ ਨੇ 404 ਵਨ-ਡੇ ਖੇਡੇ ਹਨ। ਸੰਗਾਕਾਰਾ ਨੇ ਲੰਬੇ ਸਮੇਂ ਤਕ ਸ਼੍ਰੀਲੰਕਾ ਕ੍ਰਿਕਟ ਟੀਮ ’ਚ ਵਿਕਟਕੀਪਰ ਦੀ ਭੂਮਿਕਾ ਵੀ ਨਿਭਾਈ। ਸੰਗਾਕਾਰਾ ਦੇ ਨਾਂ ਵਨ-ਡੇ ’ਚ 25 ਅਰਧ ਸੈਂਕੜੇ ਵੀ ਹਨ।
ਜੈਕ ਕੈਲਿਸ ( ਦੱਖਣੀ ਅਫਰੀਕਾ)
ਦੱਖਣੀ ਅਫਰੀਕਾ ਦੇ ਇਸ ਆਲਰਾਊਂਡਰ ਨੇ ਖੇਡ ਦੇ ਹਰ ਨਿਯਮ ’ਚ ਆਪਣਾ ਹੁਨਰ ਦਿਖਾਇਆ। ਉਨ੍ਹਾਂ ਨੇ ਦੱਖਣੀ ਅਫਰੀਕਾ ਲਈ 328 ਵਨ-ਡੇ ਅੰਤਰਰਾਸ਼ਟਰੀ ਮੈਚਾਂ ’ਚ 86 ਅਰਧ ਸੈਂਕੜੇ ਲਗਾਏ। ਕੈਲਿਸ ਦਾ ਵਨ-ਡੇ ਅੰਤਰਰਾਸ਼ਟਰੀ ਚ 42.03 ਦੇ ਔਸਤ ਨਾਲ ਦੌਡ਼ਾਂ ਬਣਾਈਆਂ । ਕੈਲਿਸ ਦੇ ਨਾਂ ਵਨ-ਡੇ ਅੰਤਰਰਾਸ਼ਟਰੀ ’ਚ 17 ਸੈਂਕਡ਼ੇ ਸਨ ।
ਰਾਹੁਲ ਦ੍ਰਾਵਿੜ ਅਤੇ ਇੰਜ਼ਮਾਮ ਉਲ ਹੱਕ
ਰਾਹੁਲ ਦ੍ਰਾਵਿੜ ਅਤੇ ਇੰਜ਼ਮਾਮ ਉੱਲ ਹੱਕ ਦੋਵਾਂ ਨੇ ਆਪਣੀ ਆਪਣੀ ਟੀਮਾਂ ਲਈ ਬਹੁਤ ਸ਼ਾਨਦਾਰ ਕ੍ਰਿਕਟ ਖੇਡੀ ਹੈ। ਦ੍ਰਾਵਿੜ ਨੂੰ ਜਿੱਥੇ ਭਾਰਤੀ ਬੱਲੇਬਾਜ਼ੀ ਕ੍ਰਮ ’ਚ ਵਾਲ ਕਿਹਾ ਜਾਂਦਾ ਸੀ, ਉਥੇ ਹੀ ਇੰਜ਼ਮਾਮ ਪਾਕਿਸਤਾਨ ਦੇ ਮਹਾਨਤਮ ਬੱਲੇਬਾਜ਼ਾਂ ’ਚ ਸ਼ਾਮਲ ਹੁੰਦੇ ਹਨ। ਦੋਵਾਂ ਹੀ ਬੱਲੇਬਾਜ਼ਾਂ ਨੇ ਵਨ-ਡੇ ਅੰਤਰਰਾਸ਼ਟਰੀ ਕ੍ਰਿਕਟ ’ਚ 83-83 ਅਰਧ ਸੈਂਕੜੇ ਲਾਏ ਹਨ। ਰਾਹੁਲ ਦ੍ਰਾਵਿੜ ਦਾ ਵਨ-ਡੇ ਅੰਤਰਰਾਸ਼ਟਰੀ ’ਚ ਬੱਲੇਬਾਜ਼ੀ ਔਸਤ 39.16 ਦਾ ਰਿਹਾ ਉਥੇ ਹੀ ਇੰਜ਼ਮਾਮ ਨੇ 39.52 ਦੀ ਔਸਤ ਨਾਲ ਦੌੜਾਂ ਬਣਾਈਆਂ ਹਨ। ਦ੍ਰਾਵਿੜ ਨੇ 12 ਅਤੇ ਇੰਜ਼ਮਾਮ ਨੇ 10 ਸੈਂਕੜੇ ਲਗਾਏ।
ਰਿੱਕੀ ਪੋਟਿੰਗ (ਆਸਟਰੇਲੀਆ)
ਆਸਟਰੇਲੀਆ ਦੇ ਰਿੱਕੀ ਪੋਟਿੰਗ ਦੀ ਗਿਣਤੀ ਦੁਨੀਆ ਦੇ ਚੋਟੀ ਦੇ ਬੱਲੇਬਾਜ਼ਾਂ ’ਚ ਹੰੁਦੀ ਹੈ। ਇਸ ਕਪਤਾਨ ਦੇ ਨਾਂ ਦੋ ਵਰਲਡ ਕੱਪ ਹਨ। ਪੋਟਿੰਗ ਨੇ 375 ਵਨ-ਡੇ ਅੰਤਰਰਾਸ਼ਟਰੀ ਮੈਚਾਂ ’ਚ 82 ਅਰਧ ਸੈਂਕੜੇ ਹਨ ਅਤੇ ਵਨ-ਡੇ ਅੰਤਰਰਾਸ਼ਟਰੀ ’ਚ 30 ਸੈਂਕੜੇ ਹਨ।