ਦਿਲ ਦਾ ਰਾਜਾ ਰਵਿੰਦਰ ਜਡੇਜਾ! ਜਿਸ ਬੱਲੇ ਨਾਲ ਜਿਤਾਇਆ IPL ਫਾਈਨਲ, ਇਸ ਖਿਡਾਰੀ ਨੂੰ ਕੀਤਾ ਗਿਫ਼ਟ

06/02/2023 3:51:27 PM

ਸਪੋਰਟਸ ਡੈਸਕ- ਚੇਨਈ ਸੁਪਰ ਕਿੰਗਜ਼ ਦੇ ਆਲਰਾਊਂਡਰ ਰਵਿੰਦਰ ਜਡੇਜਾ ਨੇ ਆਈ.ਪੀ.ਐੱਲ. 2023 ਫਾਈਨਲ ਵਿਚ ਗੁਜਰਾਤ ਟਾਇਟਨਜ਼ ਖ਼ਿਲਾਫ਼ ਆਖ਼ਰੀ 2 ਗੇਂਦਾਂ ਵਿਚ ਇਕ ਛੱਕਾ ਅਤੇ ਇਕ ਚੌਕਾ ਲਗਾਇਆ ਸੀ। ਇਸ ਦੇ ਦਮ 'ਤੇ ਚੇਨਈ ਦੀ ਟੀਮ 5ਵੀਂ ਵਾਰ ਆਈ.ਪੀ.ਐੱਲ. ਚੈਂਪੀਅਨ ਬਣੀ। ਇਸ ਬੱਲੇ ਨੂੰ ਹੁਣ ਜਡੇਜਾ ਨੇ ਇਕ ਅਜਿਹੇ ਖ਼ਿਡਾਰੀ ਨੂੰ ਗਿਫ਼ਟ ਕਰ ਦਿੱਤਾ ਹੈ, ਜਿਸ ਦਾ ਨਾਮ ਸ਼ਾਇਦ ਹੀ ਤੁਸੀਂ ਜਾਣਦੇ ਹੋਵੋਗੇ। ਇਸ ਦਾ ਖ਼ੁਲਾਸਾ ਉਸ ਖਿਡਾਰੀ ਨੇ ਖ਼ੁਦ ਕੀਤਾ ਹੈ।

ਇਹ ਵੀ ਪੜ੍ਹੋ: ਯੂਥ ਕ੍ਰਿਕਟ ਦੇ 'ਬ੍ਰੈਡਮੈਨ' ਕਹੇ ਜਾਂਦੇ ਹਨ ਸ਼ੁਭਮਨ ਗਿੱਲ, ਸਿਰ੍ਹਾਣੇ ਰੱਖ ਕੇ ਸੌਂਦੇ ਸਨ ਬੈਟ-ਬਾਲ

PunjabKesari

ਦਰਅਸਲ ਜਡੇਜਾ ਨੇ ਆਪਣਾ ਬੈਟ ਆਪਣੀ ਹੀ ਟੀਮ ਦੇ ਖ਼ਿਡਾਰੀ ਅਜੇ ਮੰਡਲ ਨੂੰ ਗਿਫ਼ਟ ਕਰ ਦਿੱਤਾ ਹੈ। ਘਰੇਲੂ ਕ੍ਰਿਕਟਰ ਨੂੰ ਆਈ.ਪੀ.ਐੱਲ. 2023 ਵਿਚ ਖੇਡਣ ਦਾ ਮੌਕਾ ਨਹੀਂ ਮਿਲਿਆ ਪਰ ਛੱਤੀਸਗੜ੍ਹ ਦੇ ਇਸ ਖ਼ਿਡਾਰੀ ਨੂੰ ਜਡੇਜਾ ਦਾ ਬੈਟ ਮਿਲ ਗਿਆ, ਜਿਸ ਤੋਂ ਉਹ ਬਹੁਤ ਖ਼ੁਸ਼ ਹੈ। ਅਜੇ ਮੰਡਲ ਨੇ ਆਪਣੀ ਇੰਸਟਾਗ੍ਰਾਮ ਸਟੋਰੀ ਵਿਚ ਇਸ ਗੱਲ ਦਾ ਜ਼ਿਕਰ ਕੀਤਾ ਹੈ। ਉਨ੍ਹਾਂ ਨੇ ਜਡੇਜਾ ਦੇ ਬੱਲੇ ਦੀ ਫੋਟੋ ਸਾਂਝੀ ਕਰਦੇ ਹੋਏ ਲਿਖਿਆ, 'ਉਮੀਦ ਹੈ ਤੁਹਾਨੂੰ ਯਾਦ ਹੋਵੇਗਾ ਕਿ ਸਰ ਰਵਿੰਦਰ ਜਡੇਜਾ ਨੇ ਫਾਈਨਲ ਮੈਚ ਵਿਚ 2 ਗੇਂਦਾਂ 'ਤੇ ਆਖ਼ਰੀ 10 ਦੌੜਾਂ ਬਣਾਈਆਂ ਸਨ, ਉਸ ਤੋਂ ਬਾਅਦ ਉਹ ਬੱਲਾ ਮੈਨੂੰ ਆਸ਼ੀਰਵਾਦ ਦੇ ਰੂਪ ਵਿਚ ਦਿੱਤਾ ਸੀ। ਸਰ ਜਡੇਜਾ ਤੁਹਾਡੇ ਲਈ ਯੈਲੋ ਲਵ। ਜਡੂ ਭਰਾ ਨਾਲ ਡ੍ਰੈਸਿੰਗ ਰੂਮ ਸਾਂਝਾ ਕਰਨ ਦਾ ਮੌਕਾ ਦੇਣ ਲਈ ਚੇਨਈ ਸੁਪਰ ਕਿੰਗਜ਼ ਦਾ ਬਹੁਤ-ਬਹੁਤ ਧੰਨਵਾਦ।'

ਇਹ ਵੀ ਪੜ੍ਹੋ: ...ਜਦੋਂ ਮੰਚ 'ਤੇ ਲੜਖੜਾ ਕੇ ਡਿੱਗੇ ਅਮਰੀਕੀ ਰਾਸ਼ਟਰਪਤੀ ਬਾਈਡੇਨ, ਵੇਖੋ ਵੀਡੀਓ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

 


cherry

Content Editor

Related News