ਧਵਨ ਦੇ ਬਾਹਰ ਹੋਣ ਤੋਂ ਬਾਅਦ ਭੁਵਨੇਸ਼ਵਰ ਦੀ ਸੱਟ ਨੂੰ ਲੈ ਕੇ ਸਾਹਮਣੇ ਆਈ ਵੱਡੀ ਜਾਣਕਾਰੀ

06/20/2019 11:32:26 AM

ਸਪੋਰਟਸ ਡੈਸਕ— ਭਾਰਤੀ ਕ੍ਰਿਕਟ ਟੀਮ ਆਪਣੇ ਤੇਜ਼ ਗੇਂਦਾਬਾਜ਼ ਭੁਵਨੇਸ਼ਵਰ ਨੂੰ ਲੱਗੀ ਸੱਟ ਨੂੰ ਲੈ ਕੇ ਅੱਗੇ ਦੇ ਹਾਲਾਤ ਜਾਨਣ ਦਾ ਇੰਤਜ਼ਾਰ ਕਰ ਰਹੀ ਹੈ। ਟੀਮ ਦੇ ਸਟ੍ਰੇਂਥ ਐਂਡ ਕੰਡੀਸ਼ਨਿੰਗ ਕੋਚ ਸ਼ੰਕਰ ਬਾਸੂ ਨੇ ਕਿਹਾ ਹੈ ਕਿ ਟੀਮ ਦੇ ਫੀਜ਼ਿਓ ਪੇਟ੍ਰਿਕ ਫਾਰਹਟ ਭੁਵਨੇਸ਼ਵਰ ਦੀ ਸੱਟ ਨਾਲ ਨਿਪਟਣ 'ਤੇ ਪੂਰਾ ਧਿਆਨ ਲਗਾਇਆ ਹੋਇਆ ਹੈ।PunjabKesari
ਬਾਸੂ ਨੇ ਮੀਡੀਆ ਤੋਂ ਕਿਹਾ ਸਾਡੇ ਫੀਜ਼ਿਓਥੈਰੇਪਿਸਟ ਭੁਵਨੇਸ਼ਵਰ 'ਤੇ ਇਸ ਸਮੇਂ ਪੂਰੀ ਨਿਗਾਹ ਰੱਖੀ ਹੈ ਤੇ ਜਲਦ ਅਸੀਂ ਉਨ੍ਹਾਂ ਦੀ ਸਥਿਤੀ ਦਾ ਪਤਾ ਚੱਲ ਜਾਵੇਗਾ। ਭੁਵਨੇਸ਼ਵਰ ਨੂੰ ਪਾਕਿਸਤਾਨ ਦੇ ਖਿਲਾਫ ਖੇਡੇ ਗਏ ਮੈਚ 'ਚ ਗੇਂਦਬਾਜ਼ੀ ਕਰਦੇ ਸਮੇਂ ਮਾਸਪੇਸ਼ੀਆਂ 'ਚ ਖਿਚਾਅ ਦੀ ਪ੍ਰੇਸ਼ਾਨੀ ਹੋ ਗਈ ਸੀ ਤੇ ਇਸੇ ਕਾਰਨ ਉਹ ਮੈਚ ਛੱਡ ਬਾਹਰ ਚੱਲੇ ਗਏ ਸੀ। ਉਨ੍ਹਾਂ ਦੀ ਜਗ੍ਹਾ ਵਿਜੇ ਸ਼ੰਕਰ ਦੇ ਓਵਰ ਪੂਰਾ ਕੀਤਾ ਸੀ।PunjabKesari
ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਮੈਚ ਤੋਂ ਬਾਅਦ ਕਿਹਾ ਸੀ ਕਿ ਭੁਵਨੇਸ਼ਵਰ ਦੋ ਜਾਂ ਤਿੰਨ ਮੈਚਾਂ ਲਈ ਬਾਹਰ ਜਾ ਸਕਦੇ ਹਨ। ਭੁਵਨੇਸ਼ਵਰ ਨੂੰ ਥੋੜੀ ਸੱਟ ਲੱਗੀ ਹੈ ਪਰ ਉਹ ਟੂਰਨਾਮੈਂਟ 'ਚ ਵਾਪਸੀ ਕਰਨਗੇ।


Related News