ਬੜੌਦਾ ਨੇ ਮੇਘਾਲਿਆ ਨੂੰ ਪਾਰੀ ਅਤੇ 261 ਦੌੜਾਂ ਨਾਲ ਹਰਾਇਆ

Thursday, Nov 14, 2024 - 06:11 PM (IST)

ਬੜੌਦਾ ਨੇ ਮੇਘਾਲਿਆ ਨੂੰ ਪਾਰੀ ਅਤੇ 261 ਦੌੜਾਂ ਨਾਲ ਹਰਾਇਆ

ਵਿਜੇਵਾੜਾ- ਸਲਾਮੀ ਬੱਲੇਬਾਜ਼ ਜਯੋਤਸਨੀਲ ਸਿੰਘ (121) ਅਤੇ ਸ਼ਾਸ਼ਵਤ ਰਾਵਤ (121) ਦੀਆਂ ਸੈਂਕੜੇ ਵਾਲੀਆਂ ਪਾਰੀਆਂ ਤੋਂ ਬਾਅਦ ਆਫ ਸਪਿਨਰ ਮਹੇਸ਼ ਪਿਥੀਆ ਅਤੇ ਨਿਨਾਦ ਰਾਠਵਾ  ਦੀ ਸ਼ਾਨਦਾਰ ਗੇਂਦਬਾਜ਼ੀ ਦੇ ਦਮ 'ਤੇ ਬੜੌਦਾ ਨੇ ਵੀਰਵਾਰ ਨੂੰ ਮੇਘਾਲਿਆ ਨੂੰ ਰਣਜੀ ਟਰਾਫੀ ਦੇ ਗਰੁੱਪ ਏ ਮੈਚ ਵਿੱਚ ਇੱਕ ਪਾਰੀ ਅਤੇ 261 ਦੌੜਾਂ ਨਾਲ ਹਰਾਇਆ ਹੈ। ਮੇਘਾਲਿਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਬੜੌਦਾ ਦੇ ਸਪਿਨਰ ਮਹੇਸ਼ ਪਿਥੀਆ ਨੇ ਘਾਤਕ ਗੇਂਦਬਾਜ਼ੀ ਕਰਦੇ ਹੋਏ 25 ਦੌੜਾਂ ਦੇ ਕੇ ਛੇ ਵਿਕਟਾਂ ਲਈਆਂ। ਮੇਘਾਲਿਆ ਦੀ ਟੀਮ ਬੱਲੇਬਾਜ਼ੀ ਲਈ ਉਤਰੀ ਅਤੇ ਪੂਰੀ ਟੀਮ 36.5 ਓਵਰਾਂ ਵਿੱਚ ਸਿਰਫ਼ 103 ਦੌੜਾਂ ਦੇ ਸਕੋਰ ’ਤੇ ਢੇਰ ਹੋ ਗਈ। ਮੇਘਾਲਿਆ ਲਈ ਆਕਾਸ਼ ਚੌਧਰੀ ਨੇ ਸਭ ਤੋਂ ਵੱਧ ਦੌੜਾਂ (40) ਬਣਾਈਆਂ। ਇਸ ਤੋਂ ਬਾਅਦ ਅਜੇ ਦੁਹਾਨ (20) ਅਤੇ ਸੁਮਿਤ ਕੁਮਾਰ (12) ਦੌੜਾਂ ਬਣਾ ਕੇ ਆਊਟ ਹੋ ਗਏ। ਬਾਕੀ ਅੱਠ ਬੱਲੇਬਾਜ਼ ਦੋਹਰੇ ਅੰਕੜੇ ਤੱਕ ਵੀ ਨਹੀਂ ਪਹੁੰਚ ਸਕੇ। ਬੜੌਦਾ ਲਈ ਮਹੇਸ਼ ਪਿਥੀਆ ਨੇ ਛੇ ਅਤੇ ਭਾਰਗਵ ਭੱਟ ਨੇ ਦੋ ਵਿਕਟਾਂ ਲਈਆਂ। ਕਰੁਣਾਲ ਪੰਡਯਾ ਅਤੇ ਨਿਨਾਦ ਰਾਠਵਾ ਨੇ ਇਕ-ਇਕ ਬੱਲੇਬਾਜ਼ ਨੂੰ ਆਊਟ ਕੀਤਾ। 

ਇਸ ਤੋਂ ਬਾਅਦ ਬੱਲੇਬਾਜ਼ੀ ਕਰਨ ਉਤਰੀ ਬੜੌਦਾ ਨੇ ਜੋਤਸਨੀਲ ਸਿੰਘ (121) ਅਤੇ ਸ਼ਾਸ਼ਵਤ ਰਾਵਤ (121) ਦੇ ਯੋਗਦਾਨ ਅਤੇ ਮਿਤੇਸ਼ ਪਾਟੇ (52) ਦੇ ਅਰਧ ਸੈਂਕੜੇ, ਸ਼ਿਵਾਲਿਕ ਸ਼ਰਮਾ (42) ਅਤੇ ਨਿਨਾਦ ਰਾਠਵਾ (33) ਦੇ ਯੋਗਦਾਨ ਨਾਲ 71.3 ਓਵਰਾਂ ਵਿਚ 442 ਦੌੜਾਂ ਬਣਾਈਆਂ ਅਤੇ 339 ਦੌੜਾਂ ਦੀ ਲੀਡ ਹਾਸਲ ਕੀਤੀ। ਮੇਘਾਲਿਆ ਲਈ ਬਿਜੋਨ ਡੇ ਅਤੇ ਦੀਪੂ ਸੰਗਮਾ ਨੇ ਤਿੰਨ-ਤਿੰਨ ਵਿਕਟਾਂ ਲਈਆਂ। ਆਕਾਸ਼ ਚੌਧਰੀ, ਆਰੀਅਨ ਬੋਰਾ, ਅਜੇ ਦੁਹਾਨ ਅਤੇ ਬਾਲਚੰਦਰ ਅਨਿਰੁਧ ਨੇ ਇਕ-ਇਕ ਬੱਲੇਬਾਜ਼ ਨੂੰ ਆਊਟ ਕੀਤਾ। ਦੂਜੀ ਪਾਰੀ ਵਿੱਚ ਬੱਲੇਬਾਜ਼ੀ ਕਰਨ ਆਈ ਮੇਘਾਲਿਆ ਦੀ ਟੀਮ ਦਾ ਪ੍ਰਦਰਸ਼ਨ ਬੇਹੱਦ ਖ਼ਰਾਬ ਰਿਹਾ। ਮਹੇਸ਼ ਪਿਠੀਆ ਅਤੇ ਨਿਨਾਦ ਰਾਠਵਾ ਦੀ ਸ਼ਾਨਦਾਰ ਗੇਂਦਬਾਜ਼ੀ ਦੇ ਸਾਹਮਣੇ ਇਸ ਦਾ ਕੋਈ ਵੀ ਬੱਲੇਬਾਜ਼ ਪਿੱਚ 'ਤੇ ਟਿਕ ਨਹੀਂ ਸਕਿਆ। ਸਿਰਫ਼ ਅਰਪਿਤ ਭਟੇਵਾੜਾ (46) ਹੀ ਦੌੜਾਂ ਬਣਾ ਸਕੇ। ਬਾਕੀ ਬੱਲੇਬਾਜ਼ਾਂ ਵਿੱਚੋਂ ਕੋਈ ਵੀ ਦੋਹਰੇ ਅੰਕੜੇ ਤੱਕ ਨਹੀਂ ਪਹੁੰਚ ਸਕਿਆ। ਚਾਰ ਬੱਲੇਬਾਜ਼ ਸਿਫ਼ਰ 'ਤੇ ਆਊਟ ਹੋਏ। ਬੜੌਦਾ ਦੇ ਗੇਂਦਬਾਜ਼ਾਂ ਨੇ ਮੇਘਾਲਿਆ ਦੀ ਪੂਰੀ ਟੀਮ ਨੂੰ 17.5 ਓਵਰਾਂ 'ਚ 78 ਦੌੜਾਂ 'ਤੇ ਆਊਟ ਕਰ ਦਿੱਤਾ ਅਤੇ ਮੈਚ ਨੂੰ ਪਾਰੀ ਅਤੇ 261 ਦੌੜਾਂ ਨਾਲ ਜਿੱਤ ਲਿਆ। ਮੇਘਾਲਿਆ ਦੀ ਦੂਜੀ ਪਾਰੀ ਵਿੱਚ ਬੜੌਦਾ ਲਈ ਨਿਨਾਦ ਰਾਠਵਾ ਨੇ ਛੇ ਵਿਕਟਾਂ ਲਈਆਂ। ਮਹੇਸ਼ ਪਿਥੀਆ ਨੇ ਤਿੰਨ ਵਿਕਟਾਂ ਹਾਸਲ ਕੀਤੀਆਂ। 


author

Tarsem Singh

Content Editor

Related News