ਬਰਜਿੰਦਰ ਸਿੰਘ ਨੂੰ ਨਿਰਵਿਰੋਧ ਆਈ. ਜੀ. ਓ. ਮੁਖੀ ਚੁਣਿਆ ਗਿਆ
Monday, Dec 16, 2024 - 11:57 AM (IST)

ਨਵੀਂ ਦਿੱਲੀ, (ਭਾਸ਼ਾ)– ਬਰਜਿੰਦਰ ਸਿੰਘ ਨੂੰ ਐਤਵਾਰ ਨੂੰ ਇੱਥੇ ਸਾਲਾਨਾ ਆਮ ਮੀਟਿੰਗ (ਏ. ਜੀ. ਐੱਮ.) ਦੌਰਾਨ ਲਗਾਤਾਰ ਦੂਜੀ ਵਾਰ ਭਾਰਤੀ ਗੋਲਫ ਸੰਘ (ਆਈ. ਜੀ. ਯੂ.) ਦਾ ਮੁਖੀ ਚੁਣਿਆ ਗਿਆ। ਸਾਲ 2024 ਤੋਂ 2026 ਦੇ ਕਾਰਜਕਾਲ ਲਈ ਆਈ. ਜੀ. ਯੂ. ਅਹੁਦੇਦਾਰਾਂ ਤੇ ਸੰਚਾਲਨ ਪ੍ਰੀਸ਼ਦ ਦੀਆਂ ਚੋਣਾਂ ਨਿਰਵਿਰੋਧ ਹੋਈਆਂ ਕਿਉਂਕਿ ਉਮੀਦਵਾਰਾਂ ਦੀ ਗਿਣਤੀ ਉਪਲੱਬਧ ਅਹੁਦਿਆਂ ਦੇ ਬਰਾਬਰ ਸੀ। ਸਿੰਘ ਮੁਖੀ ਅਹੁਦੇ ਲਈ ਇਕੱਲੇ ਉਮੀਦਵਾਰ ਸਨ ਜਦਕਿ ਐੱਸ. ਕੇ. ਸ਼ਰਮਾ ਤੇ ਸੰਜੀਵ ਰਤਨ ਕ੍ਰਮਵਾਰ ਸਕੱਤਰ ਤੇ ਖਜ਼ਾਨਚੀ ਦੇ ਰੂਪ ਵਿਚ ਨਿਰਵਿਰੋਧ ਚੁਣੇ ਗਏ।