ਦੋ ਪੈਨਲਟੀਆਂ ’ਤੇ ਖੁੰਝਣ ਦੇ ਬਾਵਜੂਦ ਬਾਰਸੀਲੋਨਾ ਜਿੱਤਿਆ

Friday, Jan 22, 2021 - 10:29 PM (IST)

ਦੋ ਪੈਨਲਟੀਆਂ ’ਤੇ ਖੁੰਝਣ ਦੇ ਬਾਵਜੂਦ ਬਾਰਸੀਲੋਨਾ ਜਿੱਤਿਆ

ਮੈਡ੍ਰਿਡ– ਓਸਮਾਨੇ ਡੇਮਬੇਲੇ ਨੇ ਨਿਯਮਤ ਸਮੇਂ ਵਿਚ ਪੈਨਲਟੀ ’ਤੇ ਖੁੰਝਣ ਤੋਂ ਬਾਅਦ ਵਾਧੂ ਸਮੇਂ ਵਿਚ ਗੋਲ ਕੀਤਾ, ਜਿਸ ਨਾਲ ਬਾਰਸੀਲੋਨਾ ਨੇ ਕੋਪਾ ਡੇਲ ਰੇ ਫੁੱਟਬਾਲ ਟੂਰਨਾਮੈਂਟ ਦੇ ਰਾਊਂਡ ਆਫ 32 ਮੁਕਾਬਲੇ ਵਿਚ ਤੀਜੇ ਡਿਵੀਜ਼ਨ ਦੇ ਕਲੱਬ ਕੋਰਨੇਲਾ ਨੂੰ 2-0 ਨਾਲ ਹਰਾਇਆ।

PunjabKesari
ਬਾਰਸੀਲੋਨਾ ਲਈ ਹੋਏ ਮੁਕਾਬਲੇ ਵਿਚ ਦੂਜਾ ਗੋਲ ਮਾਰਟਿਨ ਬ੍ਰੇਥਵੇਟ ਨੇ ਕੀਤਾ। ਟੀਮ ਲਈ ਮਿਰਾਲੇਮ ਜਾਨਿਚ ਵੀ ਪਹਿਲੇ ਹਾਫ ਵਿਚ ਪੈਨਲਟੀ ਨੂੰ ਗੋਲ ਵਿਚ ਬਦਲਣ ਤੋਂ ਖੁੰਝ ਗਿਆ ਸੀ। ਦੂਜੇ ਪਾਸੇ ਸਪੈਨਿਸ਼ ਲੀਗ ਵਿਚ ਲੂਈ ਸੁਆਰੇਜ ਦੇ ਦੋ ਗੋਲ ਦੀ ਬਦੌਲਤ ਚੋਟੀ ’ਤੇ ਚੱਲ ਰਹੇ ਐਟਲੇਟਿਕੋ ਮੈਡ੍ਰਿਡ ਨੇ ਪਿਛੜਨ ਤੋਂ ਬਾਅਦ ਵਾਪਸੀ ਕਰਦੇ ਹੋਏ ਏਬਾਰ ਨੂੰ 2-1 ਨਾਲ ਹਰਾ ਕੇ ਦੂਜੇ ਸਥਾਨ ’ਤੇ ਚੱਲ ਰਹੇ ਰੀਅਲ ਮੈਡ੍ਰਿਡ ਤੇ ਆਪਣੇ ਵਿਚਾਲੇ ਅੰਕਾਂ ਦੇ ਫਰਕ ਨੂੰ 7 ਅੰਕਾਂ ਤਕ ਪਹੁੰਚਾ ਦਿੱਤਾ। 

PunjabKesari
ਬਾਰਸੀਲੋਨਾ ਦੀ ਟੀਮ ਇਸ ਮੈਚ ਵਿਚ ਧਾਕੜ ਖਿਡਾਰੀ ਲਿਓਨਿਲ ਮੇਸੀ ਦੇ ਬਿਨਾਂ ਖੇਡ ਰਹੀ ਸੀ, ਜਿਸ ਨੇ ਐਤਵਾਰ ਨੂੰ ਸਪੈਨਿਸ਼ ਸੁਪਰ ਕੱਪ ਫਾਈਨਲ ਵਿਚ ਐਥਲੈਟਿਕ ਬਿਲਬਾਓ ਵਿਰੁੱਧ ਟੀਮ ਦੀ 2-3 ਦੀ ਹਾਰ ਦੌਰਾਨ ਦੋ ਮੈਚਾਂ ਲਈ ਸਸਪੈਂਡ ਕੀਤਾ ਗਿਆ।

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News