ਮੇਸੀ ਦੇ 4 ਗੋਲ ਨਾਲ ਚੋਟੀ ''ਤੇ ਪਹੁੰਚਿਆ ਬਾਰਸੀਲੋਨਾ

02/23/2020 12:47:32 PM

ਮੈਡ੍ਰਿਡ : ਲਿਓਨੇਲ ਮੇਸੀ ਦੇ 4 ਗੋਲ ਦੀ ਮਦਦ ਨਾਲ ਬਾਰਸੀਲੋਨਾ ਨੇ ਸ਼ਨੀਵਾਰ ਨੂੰ ਵੱਡੀ ਜਿੱਤ ਦਰਜ ਕਰ ਕੇ ਲੀ ਲਿਗਾ ਫੁੱਟਬਾਲ ਟੂਰਨਾਮੈਂਟ ਦੀ ਅੰਕ ਸੂਚੀ ਵਿਚ ਫਿਰ ਤੋਂ ਚੋਟੀ ਸਥਾਨ ਹਾਸਲ ਕਰ ਲਿਆ ਹੈ, ਜਦਕਿ ਰੀਅਲ ਮੈਡ੍ਰਿਡ ਨੂੰ ਲੇਵੇਂਟੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਮੇਸੀ ਨੇ 14ਵੇਂ, 37ਵੇਂ, 40ਵੇਂ ਅਤੇ 87ਵੇਂ ਮਿੰਟ ਵਿਚ ਗੋਲ ਕੀਤੇ, ਜਿਸ ਨਾਲ ਬਾਰਸੀਲੋਨਾ ਨੇ ਇਬਾਰ ਨੂੰ 5-0 ਨਾਲ ਕਰਾਰੀ ਹਾਰ ਦਿੱਤੀ। ਬਾਰਸੀਲੋਨਾ ਵੱਲੋਂ 5ਵਾਂ ਗੋਲ ਆਰਥਰ ਮੇਲੋ ਨੇ 89ਵੇਂ ਮਿੰਟ ਵਿਚ ਕੀਤਾ। ਬਾਰਸੀਲੋਨਾ ਨੇ ਹੁਣ ਤਕ 25 ਮੈਚਾਂ ਵਿਚ 55 ਅੰਕ ਹੋ ਗਏ ਹਨ, ਜੋ ਰੀਆਲ ਨੂੰ ਇਕ ਹੋਰ ਮੈਚ ਵਿਚ ਲੇਵੇਂਟੇ ਨਾਲ 1-0 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਲੇਵੇਂਟੇ ਲਈ ਇਹ ਮਹੱਤਵਪੂਰਨ ਗੋਲ ਜੋਸ ਲੁਈਸ ਮੋਰਲੇਸ ਨੋਗਾਲੇਸ ਨੇ 79ਵੇਂ ਮਿੰਟ ਵਿਚ ਕੀਤਾ। ਰੀਅਲ ਮੈਡ੍ਰਿਡ ਦੇ ਹੁਣ 25 ਮੈਚਾਂ ਵਿਚ 53 ਅੰਕ ਹੋ ਗਏ ਹਨ।


Related News