ਬਾਰਸੀਲੋਨਾ ਨੇ ਲਾਇਆ ਜਿੱਤ ਦਾ ਛੱਕਾ, ਰੀਅਲ ਨੇ ਕੀਤੀ ਵਾਪਸੀ

09/25/2017 3:56:12 AM

ਮੈਡ੍ਰਿਡ— ਬਾਰਸੀਲੋਨਾ ਨੇ ਲੂਈ ਸੁਆਰੇਜ ਦੇ ਗੋਲ ਤੋਂ ਇਲਾਵਾ ਵਿਰੋਧੀ ਟੀਮ ਦੇ ਦੋ ਆਤਮਘਾਤੀ ਗੋਲਾਂ ਨਾਲ ਗਿਰੋਨਾ ਵਿਰੁੱਧ 3-0 ਦੀ ਜਿੱਤ ਨਾਲ ਲਾ ਲਿਗਾ ਫੁੱਟਬਾਲ ਟੂਰਨਾਮੈਂਟ ਵਿਚ ਲਗਾਤਾਰ ਛੇਵੀਂ ਜਿੱਤ ਨਾਲ ਟੂਰਨਾਮੈਂਟ ਵਿਚ ਆਪਣੀ ਜੇਤੂ ਲੈਅ ਬਰਕਰਾਰ ਰੱਖੀ। 
ਇਸ ਵਿਚਾਲੇ ਰੀਅਲ ਬੇਟਿਸ ਵਿਰੁੱਧ ਹਾਰ ਤੋਂ ਉੱਭਰਦੇ ਹੋਏ ਰੀਅਲ ਮੈਡ੍ਰਿਡ ਡੇਨੀ ਕੇਬਾਲੋਸ ਦੇ ਦੋ ਗੋਲਾਂ ਦੀ ਬਦੌਲਤ ਐਲਾਵੇਸ ਨੂੰ 2-1 ਨਾਲ ਹਰਾ ਕੇ ਚੌਥੇ ਸਥਾਨ 'ਤੇ ਪਹੁੰਚ ਗਿਆ। ਮੈਡ੍ਰਿਡ ਤੇ ਬਾਰਸੀਲੋਨਾ ਵਿਚਾਲੇ ਹਾਲਾਂਕਿ ਹੁਣ ਵੀ ਸੱਤ ਅੰਕਾਂ ਦਾ ਫਰਕ ਹੈ। 
ਬਾਰਸੀਲੋਨਾ ਵਿਰੁੱਧ ਐਡੇ  ਬੇਨਿਟਜ਼ ਤੇ ਗੋਲਕੀਪਰ ਗੋਰਕਾ ਇਰਾਇਜੋਜ ਨੇ ਆਤਮਘਾਤੀ ਗੋਲ ਕੀਤੇ। ਬਾਰਸੀਲੋਨਾ ਦੇ ਛੇ ਮੈਚਾਂ ਵਿਚੋਂ ਛੇ ਜਿੱਤਾਂ ਨਾਲ 18 ਅੰਕ ਹਨ। ਮੈਡ੍ਰਿਡ ਦੇ ਛੇ ਮੈਚਾਂ ਵਿਚੋਂ ਤਿੰਨ ਜਿੱਤਾਂ, ਦੋ ਡਰਾਅ ਤੇ ਇਕ ਹਾਰ ਨਾਲ 11 ਅੰਕ ਹਨ।


Related News