ਵੱਡੀ ਭੈਣ ਦੀ ਮੌਤ ਦੇ ਸਦਮੇ ਵਿਚਾਲੇ ਬੰਗਲਾਦੇਸ਼ੀ ਕਪਤਾਨ ਨੇ ਦਿਵਾਈ ਟੀਮ ਨੂੰ ਜਿੱਤ

2/10/2020 6:40:07 PM

ਢਾਕਾ : ਬੰਗਲਾਦੇਸ਼ ਨੂੰ ਅੰਡਰ-19 ਵਿਸ਼ਵ ਕੱਪ ਦਿਵਾਉਣ  ਵਾਲੇ ਕਪਤਾਨ ਅਕਬਰ ਅਲੀ ਫਾਈਨਲ ਵਿਚ ਮੈਚ ਜਿਤਾਉਣ ਵਾਲੀ ਪਾਰੀ ਖੇਡਦੇ ਸਮੇਂ ਆਪਣੀ ਵੱਡੀ ਭੈਣ ਦੇ ਇੰਤਕਾਲ ਦੇ ਸਦਮੇ ਨਾਲ ਵੀ ਜੂਝ ਰਿਹਾ ਸੀ। 18 ਸਾਲਾ ਅਕਬਰ ਦੀ ਭੈਣ ਦੀ 22 ਜਨਵਰੀ ਨੂੰ ਜੌੜੇ ਬੱਚਿਆਂ ਨੂੰ ਜਨਮ ਦਿੰਦੇ ਮਸੇਂ ਮੌਤ ਹੋ ਗਈ ਸੀ। ਬੰਗਲਾਦੇਸ਼ ਦੀ ਪ੍ਰਮੁੱਖ ਦੈਨਿਲ 'ਪ੍ਰਥਮ ਆਲੋ' ਦੀ ਰਿਪੋਰਟ ਦੇ ਅਨੁਸਾਰ ਖਦੀਜਾ ਖਾਤੂਨ ਦੇ ਇੰਤਕਾਲ ਦੇ ਬਾਰੇ ਵਿਚ ਅਕਬਰ ਨੂੰ ਦੱਸਿਆ ਨਹੀਂ ਗਿਆ ਸੀ ਪਰ ਬਾਅਧ ਵਿਚ ਉਸ ਨੂੰ ਆਪਣੇ ਭਰਾਤੋਂ ਇਸਦੀ ਜਾਣਕਾਰੀ ਮਿਲੀ। ਅਕਬਰ ਨੇ ਪਿਤਾ ਨੇ ਕਿਹਾ, ''ਉਹ ਆਪਣੀ ਭੈਣ ਦੇ ਸਭ ਤੋਂ ਨੇੜੇ ਸੀ। ਉਹ ਅਕਬਰ ਨਾਲ ਬਹੁਤ ਪਿਆਰ ਕਰਦੀ ਸੀ।''

PunjabKesari

ਉਸ ਨੇ ਕਿਹਾ, ''ਅਸੀਂ ਪਹਿਲਾਂ ਉਸ ਨੂੰ ਨਹੀਂ ਦੱਸਿਆ। ਪਾਕਿਸਾਤਨ ਦੇ ਮੈਚ ਤੋਂ ਬਾਅਦ ਉਸ ਨੇ ਫੋਨ ਕੀਤਾ ਤੇ ਆਪਣੇ ਭਰਾ ਤੋਂ ਪੁੱਛਿਆ। ਮੇਰੇ ਅੰਦਰ ਉਸ ਨਾਲ ਗੱਲ ਕਰਨ ਦੀ ਹਿੰਮਤ ਨਹੀਂ ਸੀ।'' ਖਦੀਜਾ ਨੇ 18 ਜਨਵਰੀ ਨੂੰ ਗਰੁੱਪ-ਸੀ ਵਿਚ ਬੰਗਲਾਦੇਸ਼ ਦੀ ਜਿੰਬਾਬਵੇ 'ਤੇ ਜਿੱਤ ਦੇਖੀ ਸੀ ਪਰ ਆਪਣੇ ਭਰਾ ਨੂੰ ਦੇਸ਼ ਦਾ ਪਹਿਲਾ ਵਿਸ਼ਵ ਕੱਪ ਜਿੱਤਦੇ ਦੇਖਣ ਲਈ ਜਿੰਦਾ ਨਹੀਂ ਰਹੀ। ਅਕਬਰ ਨੇ ਅਜੇਤੂ 43 ਦੌੜਾਂ ਬਣਾ ਕੇ ਟੀਮ ਨੂੰ ਜਿੱਤ ਤਕ ਪਹੁੰਚਾਇਆ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ