ਬੰਗਲਾਦੇਸ਼ ਨੇ ਵੈਸਟਇੰਡੀਜ਼ ਤੋਂ ਵਨ ਡੇ ਸੀਰੀਜ਼ 2-1 ਨਾਲ ਜਿੱਤੀ
Saturday, Dec 15, 2018 - 12:49 AM (IST)

ਸਿਲਹਟ- ਤਮੀਮ ਇਕਬਾਲ (ਅਜੇਤੂ 81) ਤੇ ਸੌਮਿਆ ਸਰਕਾਰ (80) ਦੇ ਅਰਧ ਸੈਂਕੜਿਆਂ ਦੀ ਮਦਦ ਨਾਲ ਬੰਗਲਾਦੇਸ਼ ਨੇ ਵੈਸਟਇੰਡੀਜ਼ ਨੂੰ ਤੀਜੇ ਤੇ ਅੰਤਿਮ ਇਕ ਦਿਨਾ ਕੌਮਾਂਤਰੀ ਮੈਚ 'ਚ 8 ਵਿਕਟਾਂ ਨਾਲ ਹਰਾ ਕੇ 3 ਮੈਚਾਂ ਦੀ ਸੀਰੀਜ਼ 2-1 ਨਾਲ ਜਿੱਤ ਲਈ ਹੈ। ਬੰਗਲਾਦੇਸ਼ ਨੇ ਪਹਿਲਾਂ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਬੰਗਲਾਦੇਸ਼ ਨੇ ਵੈਸਟਇੰਡੀਜ਼ ਨੂੰ 50 ਓਵਰਾਂ 'ਚ 8 ਵਿਕਟਾਂ 'ਤੇ 198 ਦੌੜਾਂ ਹੀ ਬਣਾਉਣ ਦਿੱਤੀਆਂ ਸਨ। ਤਮੀਮ 87 ਦੌੜਾਂ ਦੀ ਪਾਰੀ ਖੇਡ ਕੇ ਅਜੇਤੂ ਰਿਹਾ, ਜਦਕਿ ਸੌਮਿਆ ਸਰਕਾਰ ਨੇ 87 ਗੇਂਦਾਂ 'ਚ 80 ਦੌੜਾਂ ਬਣਾਈਆਂ, ਜਿਸ ਨਾਲ ਬੰਗਲਾਦੇਸ਼ ਨੇ ਇਸ ਟੀਚੇ ਨੂੰ 38.3 ਓਵਰਾਂ 'ਚ 2 ਵਿਕਟਾਂ 'ਤੇ 202 ਦੌੜਾਂ ਬਣਾ ਕੇ ਹਾਸਲ ਕਰ ਲਿਆ।