ਪਾਪੂਆ ਨਿਊ ਗਿਨੀ ਵਿਰੁੱਧ ਵੱਡੀ ਜਿੱਤ ਦਰਜ ਕਰਨ ਉਤਰੇਗਾ ਬੰਗਲਾਦੇਸ਼

Thursday, Oct 21, 2021 - 03:48 AM (IST)

ਪਾਪੂਆ ਨਿਊ ਗਿਨੀ ਵਿਰੁੱਧ ਵੱਡੀ ਜਿੱਤ ਦਰਜ ਕਰਨ ਉਤਰੇਗਾ ਬੰਗਲਾਦੇਸ਼

ਅਲ ਅਮੀਰਾਤ (ਓਮਾਨ)- ਓਮਾਨ 'ਤੇ ਜਿੱਤ ਨਾਲ ਆਪਣੀ ਮੁਹਿੰਮ ਨੂੰ ਪਟਰੀ 6'ਤੇ ਲਿਆਉਣ ਵਾਲੀ ਬੰਗਲਾਦੇਸ਼ ਟੀਮ ਟੀ-20 ਵਿਸ਼ਵ ਕੱਪ ਦੇ ਗਰੁੱਪ-ਬੀ ਦੇ ਲੀਗ ਮੈਚ ਵਿਚ ਵੀਰਵਾਰ ਨੂੰ ਇੱਥੇ ਪਾਪੂਆ ਨਿਊ ਗਿਨੀ (ਪੀ. ਐੱਨ. ਜੀ.) ਵਿਰੁੱਧ ਵੱਡੀ ਜਿੱਤ ਦਰਜ ਕਰਨ ਦੇ ਟੀਚੇ ਨਾਲ ਮੈਦਾਨ 'ਤੇ ਉਤਰੇਗੀ। ਆਪਣੇ ਘਰੇਲੂ ਮੈਦਾਨਾਂ 'ਤੇ ਨਿਊਜ਼ੀਲੈਂਡ ਤੇ ਆਸਟਰੇਲੀਆ ਵਰਗੀਆਂ ਟੀਮਾਂ ਨੂੰ ਹਰਾਉਣ ਦੇ ਕਾਰਨ ਬੰਗਲਾਦੇਸ਼ ਨੇ 6ਵੇਂ ਰੈਂਕਿੰਗ ਦੀ ਟੀਮ ਦੇ ਰੂਪ ਵਿਚ ਟੂਰਨਾਮੈਂਟ ਵਿਚ ਪ੍ਰਵੇਸ਼ ਕੀਤਾ ਹੈ ਪਰ ਉਸ ਨੂੰ ਪਹਿਲੇ ਮੈਚ ਵਿਚ ਹੀ ਸਕਾਟਲੈਂਡ ਹੱਥੋਂ 6 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। 

ਇਹ ਖ਼ਬਰ ਪੜ੍ਹੋ- ਟੀ20 ਵਿਸ਼ਵ ਕੱਪ : ਅਭਿਆਸ ਮੈਚ 'ਚ ਭਾਰਤ ਨੇ ਆਸਟਰੇਲੀਆ 9 ਵਿਕਟਾਂ ਨਾਲ ਹਰਾਇਆ


ਮਹਿਮੂਦਉੱਲ੍ਹਾ ਦੀ ਅਗਵਾਈ ਵਾਲੀ ਟੀਮ ਨੇ ਮੰਗਲਵਾਰ ਦੀ ਰਾਤ ਨੂੰ ਓਮਾਨ ਨੂੰ 26 ਦੌੜਾਂ ਨਾਲ ਹਰਾ ਕੇ ਚੰਗੀ ਵਾਪਸੀ ਕੀਤੀ। ਬੰਗਲਾਦੇਸ਼ ਨੂੰ ਸੁਪਰ-12 ਵਿਚ ਪਹੁੰਚਣ ਦੀਆਂ ਆਪਣੀਆਂ ਉਮੀਦਾਂ ਬਰਕਰਾਰ ਰੱਖਣ ਲਈ ਹੁਣ ਪਾਪੂਆ ਨਿਊ ਗਿਨੀ 'ਤੇ ਹਰ ਹਾਲ ਵਿਚ ਜਿੱਤ ਦਰਜ ਕਰਨੀ ਪਵੇਗੀ। ਬੰਗਲਾਦੇਸ਼ ਅਜੇ ਗਰੁੱਪ ਵਿਚ ਤੀਜੇ ਸਥਾਨ 'ਤੇ ਹੈ ਤੇ ਉਸਦੀ ਨੈੱਟ ਰਨ ਰੇਟ +0.500 ਹੈ। ਪਾਪੂਆ ਨਿਊ ਗਿਨੀ ਵਿਰੁੱਧ ਜਿੱਤ ਨਾਲ ਉਸ ਨੂੰ ਦੋ ਮਹੱਤਵਪੂਰਨ ਅੰਕ ਮਿਲਣਗੇ। ਉਸ ਨੂੰ ਇਸ ਤੋਂ ਇਲਾਵਾ ਓਮਾਨ ਵਿਰੁੱਧ ਸਕਾਟਲੈਂਡ ਦੀ ਜਿੱਤ ਦੀ ਗੁਆ ਵੀ ਕਰਨੀ ਪਵੇਗੀ। ਸਕਾਟਲੈਂਡ ਆਪਣੇ ਦੋਵੇਂ ਮੈਚ ਜਿੱਤ ਕੇ ਇਸ ਗਰੁੱਪ ਵਿਚੋਂ ਸੁਪਰ-12 ਵਿਚ ਜਗ੍ਹਾ ਪੱਕੀ ਕਰ ਚੁੱਕੀ ਹੈ। ਬੰਗਲਾਦੇਸ਼ ਲਈ ਚੰਗੀ ਖ਼ਬਰ ਹੈ ਕਿ ਉਸਦੇ ਕੁਝ ਬੱਲੇਬਾਜ਼ ਫਾਰਮ ਵਿਚ ਪਰਤ ਆਏ ਹਨ।

ਹ ਖ਼ਬਰ ਪੜ੍ਹੋ- ਟੀ20 ਵਿਸ਼ਵ ਕੱਪ : ਡੇਵਿਡ ਦੀ ਤੂਫਾਨੀ ਪਾਰੀ, ਨਾਮੀਬੀਆ 6 ਵਿਕਟਾਂ ਨਾਲ ਜਿੱਤਿਆ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News