BAN v PAK : ਪਾਕਿ ਨੇ ਪਹਿਲੇ ਟੈਸਟ ''ਚ ਬੰਗਲਾਦੇਸ਼ ਨੂੰ 8 ਵਿਕਟਾਂ ਨਾਲ ਹਰਾਇਆ
Tuesday, Nov 30, 2021 - 07:58 PM (IST)
ਚਟਗਾਓ- ਸਲਾਮੀ ਬੱਲੇਬਾਜ਼ ਆਬਿਦ ਅਲੀ ਲਗਾਤਾਰ ਦੂਜਾ ਸੈਂਕੜਾ 9 ਦੌੜਾਂ ਬਣਾਉਣ ਤੋਂ ਖੁੰਝ ਗਏ ਪਰ ਪਾਕਿਸਤਾਨ ਨੇ 202 ਦੌੜਾਂ ਦੇ ਟੀਚੇ ਦਾ ਆਸਾਨੀ ਨਾਲ ਪਿੱਛਾ ਕਰਦੇ ਹੋਏ ਬੰਗਲਾਦੇਸ਼ ਨੂੰ ਪਹਿਲੇ ਕ੍ਰਿਕਟ ਟੈਸਟ ਵਿਚ 8 ਵਿਕਟਾਂ ਨਾਲ ਹਰਾ ਦਿੱਤਾ। ਆਬਿਦ ਤੇ ਅਬਦੁੱਲਾਹ ਸ਼ਫੀਕ ਨੇ ਪਹਿਲੇ ਵਿਕਟ ਦੇ ਲਈ 151 ਦੌੜਾਂ ਜੋੜੀਆਂ। ਇਹ ਮੈਚ ਵਿਚ ਉਸਦੀ ਲਗਾਤਾਰ ਦੂਜੀ ਸੈਂਕੜੇ ਵਾਲੀ ਸਾਂਝੇਦਾਰੀ ਸੀ, ਜਿਸ ਨਾਲ ਪਾਕਿਸਤਾਨ ਨੂੰ ਮਜ਼ਬੂਤ ਸ਼ੁਰੂਆਤ ਮਿਲੀ। ਪਹਿਲੀ ਪਾਰੀ ਵਿਚ 133 ਦੌੜਾਂ ਬਣਾਉਣ ਵਾਲੇ ਆਬਿਦ ਨੇ 148 ਗੇਂਦਾਂ ਵਿਚ 91 ਦੌੜਾਂ ਬਣਾਈਆਂ। ਆਪਣੇ ਕੱਲ ਦੇ ਸਕੋਰ ਬਿਨਾਂ ਕਿਸੇ ਨੁਕਸਾਨ ਦੇ 109 ਦੌੜਾਂ ਤੋਂ ਅੱਗੇ ਖੇਡਦੇ ਹੋਏ ਪਾਕਿਸਤਾਨ ਦੇ ਸਲਾਮੀ ਬੱਲੇਬਾਜ਼ਾਂ ਨੂੰ ਕੋਈ ਪ੍ਰੇਸ਼ਾਨੀ ਨਹੀਂ ਹੋਈ। ਆਫ ਸਪਿਨਰ ਮੇਹਿੰਦੀ ਹਸਨ ਨੇ ਸ਼ਫੀਕ ਨੂੰ ਆਊਟ ਕਰਕੇ ਇਸ ਸਾਂਝੇਦਾਰੀ ਨੂੰ ਤੋੜਿਆ। ਸ਼ਫੀਕ ਨੇ 73 ਦੌੜਾਂ ਬਣਾਈਆਂ। ਇਸ ਦੇ 7 ਓਵਰਾਂ ਬਾਅਦ ਸਪਿਨਰ ਤੈਜੁਲ ਇਸਲਾਮ ਨੇ ਆਬਿਦ ਨੂੰ ਆਊਟ ਕੀਤਾ।
ਪਾਕਿਸਤਾਨ ਦਾ ਸਕੋਰ ਇਸ ਸਮਂ 2 ਵਿਕਟਾਂ 'ਤੇ 171 ਦੌੜਾਂ ਸਨ। ਇਸ ਤੋਂ ਬਾਅਦ ਅਜ਼ਹਰ ਅਲੀ ਤੇ ਕਪਤਾਨ ਬਾਬਰ ਆਜ਼ਮ ਨੇ ਟੀਮ ਨੂੰ ਜਿੱਤ ਤੱਕ ਪਹੁੰਚਾਇਆ। ਅਜ਼ਹਰ 24 ਤੇ ਆਜ਼ਮ 13 ਦੌੜਾਂ ਬਣਾ ਕੇ ਅਜੇਤੂ ਰਹੇ। ਬੰਗਲਾਦੇਸ਼ ਨੇ ਲਿਟਨ ਦਾਸ ਦੇ ਪਹਿਲੇ ਸੈਂਕੜੇ ਦੀ ਮਦਦ ਨਾਲ 330 ਦੌੜਾਂ ਬਣਾਈਆਂ ਸਨ। ਇਸ ਤੋਂ ਬਾਅਦ ਤੈਜੁਲ ਦੀਆਂ 7 ਵਿਕਟਾਂ ਦੇ ਦਮ 'ਤੇ ਪਾਕਿਸਤਾਨ ਨੂੰ 286 ਦੌੜਾਂ 'ਤੇ ਆਊਟ ਕਰਕੇ ਪਹਿਲੀ ਪਾਰੀ ਵਿਚ 286 ਦੌੜਾਂ ਦੀ ਬੜ੍ਹਤ ਲਈ ਸੀ। ਬੰਗਲਾਦੇਸ਼ ਦੀ ਦੂਜੀ ਪਾਰੀ 157 ਦੌੜਾਂ 'ਤੇ ਢੇਰ ਹੋ ਗਈ ਸੀ। ਦੂਜਾ ਟੈਸਟ ਮੈਚ ਸ਼ਨੀਵਾਰ ਤੋਂ ਢਾਕਾ ਵਿਚ ਖੇਡਿਆ ਜਾਵੇਗਾ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।