ਆਸਟਰੇਲੀਆ ਦਾ ਬੰਗਲਾਦੇਸ਼ ਦੌਰਾ ਚਾਰ ਮਹੀਨਿਆਂ ਲਈ ਹੋਇਆ ਮੁਲਤਵੀ

Wednesday, Sep 25, 2019 - 10:44 AM (IST)

ਆਸਟਰੇਲੀਆ ਦਾ ਬੰਗਲਾਦੇਸ਼ ਦੌਰਾ ਚਾਰ ਮਹੀਨਿਆਂ ਲਈ ਹੋਇਆ ਮੁਲਤਵੀ

ਸਪੋਰਟਸ ਡੈਸਕ— ਆਸਟਰੇਲੀਆਈ ਕ੍ਰਿਕਟ ਟੀਮ ਦਾ ਅਗਲੇ ਸਾਲ ਫਰਵਰੀ 'ਚ ਹੋਣ ਵਾਲਾ ਬੰਗਲਾਦੇਸ਼ ਦਾ ਦੌਰਾ ਚਾਰ ਮਹੀਨਿਆਂ ਲਈ ਟਲ ਗਿਆ ਹੈ। ਇਹ ਜਾਣਕਾਰੀ ਬੰਗਲਾਦੇਸ਼ ਕ੍ਰਿਕਟ ਬੋਰਡ (ਬੀ. ਸੀ. ਬੀ.) ਨੇ ਦਿੱਤੀ। ਆਸਟਰੇਲੀਆ ਨੇ ਇਸ ਦੌਰੇ 'ਤੇ 2 ਟੈਸਟ ਮੈਚ, ਜਿਹੜੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਹਿੱਸਾ ਹਨ, ਤੋਂ ਇਲਾਵਾ ਟੀ-20 ਮੈਚਾਂ ਦੀ ਲੜੀ ਵੀ ਖੇਡਣੀ ਸੀ।PunjabKesariਆਈ. ਸੀ. ਸੀ. ਨੇ ਬੀ. ਸੀ. ਬੀ. ਦੇ ਕ੍ਰਿਕਟ ਸੰਚਾਲਨ ਦੇ ਪ੍ਰਧਾਨ ਅਕਰਮ ਖਾਨ ਦੇ ਹਵਾਲੇ ਤੋਂ ਦੱਸਿਆ, ''ਭਵਿੱਖ ਦੇ ਦੌਰੇ ਪ੍ਰੋਗਰਾਮ (ਐੱਫ. ਟੀ. ਪੀ) ਦੇ ਮੁਤਾਬਕ ਫਰਵਰੀ 'ਚ ਦੋ ਟੈਸਟ ਮੈਚਾਂ ਦੀ ਸੀਰੀਜ਼ ਖੇਡੀ ਜਾਣੀ ਸੀ ਪਰ ਹੁਣ ਇਸ ਸੀਰੀਜ਼ ਦਾ ਆਯੋਜਨ ਜੂਨ-ਜੁਲਾਈ 2020 'ਚ ਹੋਵੇਗਾ। ਖਾਨ ਨੇ ਦੱਸਿਆ ਕਿ ਬੰਗਲਾਦੇਸ਼ ਦੀ ਟੀਮ ਇਸ ਤੋਂ ਇਲਾਵਾ ਤਿੰਨ ਮੈਚਾਂ ਦੀ ਟੀ20 ਸੀਰੀਜ਼ ਲਈ ਵੀ ਆਸਟਰੇਲੀਆ ਦੀ ਮੇਜ਼ਬਾਨੀ ਕਰੇਗੀ ਜਿਸ ਦਾ ਪ੍ਰਬੰਧ ਅਕਤੂਬਰ 'ਚ ਹੋਵੇਗਾ। ਟੈਸਟ ਅਤੇ ਟੀ20 ਸੀਰੀਜ਼ ਦੀਆਂ ਤਾਰੀਕਾਂ ਦਾ ਫੈਸਲਾ ਹਾਲਾਂਕਿ ਅਜੇ ਨਹੀਂ ਹੋਇਆ ਹੈ। ਖਾਨ ਨੇ ਕਿਹਾ ਕਿ ਟੀ20 ਸੀਰੀਜ਼ ਭਾਰਤ 'ਚ ਹੋਣ ਵਾਲੇ ਟੀ20 ਵਰਲਡ ਕੱਪ ਤੋਂ ਪਹਿਲਾਂ ਖੇਡੀ ਜਾਵੇਗੀ।PunjabKesari


Related News