ਜ਼ਿੰਬਾਬਵੇ ਖਿਲਾਫ ਬੰਗਲਾਦੇਸ਼ ਦੀ ਵਨ-ਡੇ ਟੀਮ ਦਾ ਐਲਾਨ, ਇਹ ਦਿੱਗਜ ਫਿਰ ਬਣਿਆ ਕਪਤਾਨ

02/24/2020 2:02:11 PM

ਸਪੋਰਟਸ ਡੈਸਕ— ਤੇਜ਼ ਗੇਂਦਬਾਜ਼ ਮੁਸ਼ਰਫੇ ਮੁਰਤਜਾ ਨੂੰ ਜ਼ਿੰਬਾਬਵੇ ਦੇ ਨਾਲ ਹੋਣ ਵਾਲੀ ਵਨ-ਡੇ ਸੀਰੀਜ਼ ਲਈ ਬੰਗਲਾਦੇਸ਼ ਦੀ 15 ਮੈਂਮਬਰੀ ਟੀਮ ਦੀ ਕਮਾਨ ਸੌਂਪੀ ਗਈ ਹੈ। ਬੰਗਲਾਦੇਸ਼ ਕ੍ਰਿਕਟ ਬੋਰਡ (ਬੀ. ਸੀ. ਬੀ) ਨੇ ਐਤਵਾਰ ਨੂੰ ਇਸ ਦਾ ਐਲਾਨ ਕੀਤਾ। ਮੁਰਤਜਾ ਤੋਂ ਇਲਾਵਾ ਨਜ਼ਮੁਲ ਹੁਸੈਨ ਸ਼ੰਤੋ, ਲਿਟਨ ਦਾਸ, ਅਲ ਅਮੀਨ ਹੁਸੈਨ, ਮੁਹੰਮਦ ਸੈਫੁੱਦੀਨ ਅਤੇ ਸ਼ੈਫੁਲ ਇਸਲਾਮ ਦੀ ਵੀ ਵਨ-ਡੇ ਟੀਮ 'ਚ ਵਾਪਸੀ ਹੋਈ ਹੈ।PunjabKesari ਤਿੰਨ ਮੈਚਾਂ ਦੀ ਸੀਰੀਜ਼ ਦੇ ਪਹਿਲੇ ਦੋ ਮੈਚ ਲਈ ਮੁਹੰਮਦ ਨਈਮ ਸ਼ੇਖ ਅਤੇ ਆਫਿਫ ਹੁਸੈਨ ਨੂੰ ਪਹਿਲੀ ਵਾਰ ਰਾਸ਼ਟਰੀ ਟੀਮ 'ਚ ਸ਼ਾਮਲ ਕੀਤਾ ਗਿਆ ਹੈ। ਬੰਗਲਾਦੇਸ਼ ਨੂੰ 1 ਤੋਂ 6 ਮਾਰਚ ਤੱਕ ਸਿਲਹਟ 'ਚ ਤਿੰਨ ਮੈਚਾਂ ਦੀ ਵਨ-ਡੇ ਸੀਰੀਜ਼ ਲਈ ਜ਼ਿੰਬਾਬਵੇ ਦੀ ਮੇਜ਼ਬਾਨੀ ਕਰਨੀ ਹੈ। ਇਸ ਤੋਂ ਬਾਅਦ ਦੋਵਾਂ ਟੀਮਾਂ 9 ਅਤੇ 11 ਮਾਰਚ ਨੂੰ ਦੋ ਮੈਚਾਂ ਦੀ ਟੀ-20 ਸੀਰੀਜ਼ ਵੀ ਖੇਡੇਗੀ।

ਬੰਗਲਾਦੇਸ਼ ਟੀਮ :

ਮੁਸ਼ਰਫੇ ਮੁਰਤਜਾ (ਕਪਤਾਨ), ਤਮੀਮ ਇਕਬਾਲ, ਨਜਮੁਲ ਹੁਸੈਨ ਸ਼ੰਤੋ, ਮਹਿਮੁਦੂੱਲਾ, ਮੁਸ਼ਫਿਕੁਰ ਰਹੀਮ, ਮੁਹੰਮਦ ਮਿਥੁਨ, ਲਿਟਨ ਕੁਮਾਰ ਦਾਸ, ਤੈਜੁਲ ਇਸਲਾਮ,  ਆਫਿਫ ਹੁਸੈਨ, ਮੁਹੰਮਦ ਨਈਮ ਸ਼ੇਖ, ਅਲ ਅਮੀਨ ਹੁਸੈਨ, ਮੁਹੰਮਦ ਸੈਫੁੱਦੀਨ, ਸ਼ੈਫੁਲ ਇਸਲਾਮ, ਮੇਂਹਦੀ ਹਸਨ ਮਿਰਾਜ, ਮੁਸਤਾਫਿਜ਼ੁਰ ਰਹਿਮਾਨ।


Related News