ਬੰਗਲਾਦੇਸ਼ ਐਮਰਜਿੰਗ ਇਲੈਵਨ ਤੇ ਆਇਰਲੈਂਡ-ਏ ਵਿਚਾਲੇ ਵਨ ਡੇ ਕੋਰੋਨਾ ਦੇ ਕਾਰਣ ਰੁਕਿਆ
Saturday, Mar 06, 2021 - 02:32 AM (IST)
ਚਟਗਾਂਵ– ਬੰਗਲਾਦੇਸ਼ ਐਮਰਜਿੰਗ ਇਲੈਵਨ ਤੇ ਆਇਰਲੈਂਡ-ਏ ਵਿਚਾਲੇ ਸ਼ੁੱਕਰਵਾਰ ਨੂੰ ਚਟਗਾਂਵ ਦੇ ਜ਼ਹੂਰ ਅਹਿਮਦ ਚੌਧਰੀ ਸਟੇਡੀਅਮ ਵਿਚ ਖੇਡਿਆ ਜਾ ਰਿਹਾ ਵਨ ਡੇ ਮੁਕਾਬਲਾ 30 ਓਵਰਾਂ ਦੀ ਖੇਡ ਤੋਂ ਬਾਅਦ ਇਕ ਆਈਰਿਸ਼ ਖਿਡਾਰੀ ਦੇ ਕੋਰੋਨਾ ਵਾਇਰਸ ਤੋਂ ਪਾਜ਼ੇਟਿਵ ਪਾਏ ਜਾਣ ਦੇ ਮੱਦੇਨਜ਼ਰ ਰੋਕਿਆ ਗਿਆ।
ਇਹ ਖ਼ਬਰ ਪੜ੍ਹੋ- IND v ENG : ਪੰਤ ਦਾ ਭਾਰਤੀ ਧਰਤੀ ’ਤੇ ਪਹਿਲਾ ਸੈਂਕੜਾ, ਭਾਰਤ ਨੂੰ ਮਿਲੀ 89 ਦੌੜਾਂ ਦੀ ਬੜ੍ਹਤ
ਬੰਗਲਾਦੇਸ਼ ਕ੍ਰਿਕਟ ਬੋਰਡ ਮੁਤਾਬਕ ਮੈਚ ਵਿਚ ਚਾਰ ਓਵਰ ਸੁੱਟਣ ਵਾਲਾ ਆਇਰਲੈਂਡ-ਏ ਦਾ ਖੱਬੇ ਹੱਥ ਦਾ ਤੇਜ਼ ਗੇਂਦਬਾਜ਼ ਰੂਹਾਨ ਪ੍ਰਿਟੋਰੀਅਸ ਕੋਰੋਨਾ ਤੋਂ ਇਨਫੈਕਟਿਡ ਪਾਇਆ ਗਿਆ। ਕੋਰੋਨਾ ਟੈਸਟ ਦੀ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਮੁਕਾਬਲੇ ਨੂੰ ਤੁਰੰਤ ਪ੍ਰਭਾਵ ਨਾਲ ਰੋਕ ਦਿੱਤਾ ਗਿਆ। ਉਸ ਸਮੇਂ ਬੰਗਲਾਦੇਸ਼ ਐਮਰਜਿੰਗ ਟੀਮ ਦਾ ਸਕੋਰ ਚਾਰ ਵਿਕਟਾਂ ’ਤੇ 122 ਦੌੜਾਂ ਸੀ। ਇਨਫੈਕਟਿਡ ਖਿਡਾਰੀ ਨੂੰ ਤੁਰੰਤ ਆਇਸੋਲੇਸ਼ਨ ਵਿਚ ਭੇਜ ਦਿੱਤਾ ਗਿਆ ਹੈ। ਰਿਜਿਜੂ ਦੀ ਬੈਡਮਿੰਟਨ ਕੋਚ ਮੈਥਿਯਾਸ ਬੋ ਨੂੰ ਸਲਾਹ, ਆਪਣੇ ਕੰਮ ’ਤੇ ਧਿਆਨ ਦਿਓ।
ਇਹ ਖ਼ਬਰ ਪੜ੍ਹੋ- NZ vs AUS : ਆਸਟਰੇਲੀਆ ਨੇ ਚੌਥਾ ਟੀ20 ਜਿੱਤਿਆ, ਲੜੀ ’ਚ ਕੀਤੀ 2-2 ਨਾਲ ਬਰਾਬਰੀ
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।