ਬੰਗਲਾਦੇਸ਼ ਕ੍ਰਿਕਟ ਟੀਮ ਨੂੰ ਪਾਕਿਸਤਾਨ ''ਚ ਮਿਲੇਗੀ ਸਖਤ ਸੁਰੱਖਿਆ

01/22/2020 1:28:33 PM

ਕਰਾਚੀ : ਬੰਗਲਾਦੇਸ਼ ਕ੍ਰਿਕਟ ਟੀਮ ਨੂੰ ਪਾਕਿਸਤਾਨ ਦੌਰੇ 'ਤੇ ਸਖਤ ਸੁਰੱਖਿਆ ਮਹੱਈਆ ਕਰਾਈ ਜਾਵੇਗੀ ਜੋ ਸ਼ੁੱਕਰਵਾਰ ਤੋਂ ਲਾਹੌਰ ਵਿਚ ਸ਼ੁਰੂ ਹੋ ਰਹੇ 3 ਮੈਚਾਂ ਦੀ ਟੀ-20 ਸੀਰੀਜ਼ ਖੇਡੀਣ ਲਈ ਆਵੇਗੀ। ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਦੇ ਇਕ ਅਧਿਕਾਰੀ ਨੇ ਦੱਸਿਆ ਕਿ ਟੀਮ ਦੇ ਪਹੁੰਚਣ ਤੋਂ ਪਹਿਲਾਂ ਬੰਗਲਾਦੇਸ਼ ਰਾਸ਼ਟਰੀ ਸੁਰੱਖਿਆ ਏਜੇਂਸੀ ਦੇ ਅਧਿਕਾਰੀ ਬੁੱਧਵਾਰ ਨੂੰ ਲਾਹੌਰ ਪਹੁੰਚਣਗੇ।

ਟੀਮ ਦੇ ਨਾਲ ਬੰਗਲਾਦੇਸ਼ ਦੀ ਸੁਰੱਖਿਆ ਅਤੇ ਖੂਫੀਆ ਵਿਭਾਗ ਦੇ ਘੱਟ ਤੋਂ ਘੱਟ 5 ਅਧਿਕਾਰੀ ਹੋਣਗੇ, ਜਿਨ੍ਹਾਂ ਦੀ ਅਗਵਾਈ ਸੁਰੱਖਿਆ ਬਲ ਦੇ ਖੂਫੀਆ ਵਿਭਾਗ ਦੇ ਡੀ. ਜੀ. ਕਰਨਗੇ। ਇਕ ਸੂਤਰ ਨੇ ਦੱਸਿਆ ਕਿ ਪੀ. ਸੀ. ਬੀ. ਅਤੇ ਸਰਕਾਰ ਵੱਲੋਂ ਵਾਰ-ਵਾਰ ਭਰੋਸਾ ਦਿੱਤੇ ਜਾਣ ਤੋਂ ਬਾਅਦ ਬੰਗਲਾਦੇਸ਼ ਟੀਮ ਨੂੰ ਦਿਨ-ਰਾਤ ਵੱਡੇ ਪੱਧਰ ਦੀ ਸੁਰੱਖਿਆ ਦਿੱਤੀ ਜਾਵੇਗੀ।

ਬੰਗਲਾਦੇਸ਼ ਕ੍ਰਿਕਟ ਬੋਰਡ (ਬੀ. ਸੀ. ਬੀ.) ਨੇ ਹਾਲਾਂਕਿ ਆਪਣੇ ਖੁਦ ਦੀ ਸੁਰੱਖਿਆ ਵਫਦ ਲਿਆਉਣ 'ਤੇ ਜ਼ੋਰ ਦਿੱਤਾ। ਬੀ. ਸੀ. ਬੀ. ਦੇ ਪ੍ਰਧਾਨ ਨਜਮੁਲ ਹਸਨ ਨੇ ਢਾਕਾ ਵਿਚ ਟੀਮ ਦੇ ਅਭਿਆਸ ਕੈਂਪ ਦਾ ਵੀ ਦੌਰਾ ਕੀਤਾ ਅਤੇ ਖਿਡਾਰੀਆਂ ਨੂੰ ਕ੍ਰਿਕਟ ਅਤੇ ਮੈਚਾਂ 'ਤੇ ਧਿਆਨ ਦੇਣ ਦਾ ਸੁਝਾਅ ਦਿੰਦਿਆਂ ਕਿਹਾ ਉਸ ਦੀ ਸੁਰੱਖਿਆ ਦਾ ਧਿਆਨ ਦੋਵੇਂ ਦੇਸ਼ਾਂ ਦੇ ਬੋਰਡ ਰੱਖਣਗੇ।


Related News