ਬੰਗਲਾਦੇਸ਼ ਨੇ ਜ਼ਿੰਬਾਬਵੇ ''ਤੇ ਬਣਾਇਆ ਦਬਾਅ

2/24/2020 1:07:10 AM

ਢਾਕਾ— ਨਜਮੁਲ ਹੁਸੈਨ ਤੇ ਕਪਤਾਨ ਮੋਮੀਨੁਲ ਹੱਕ ਦੇ ਅਰਧ ਸੈਂਕੜਿਆਂ ਨਾਲ ਬੰਗਲਾਦੇਸ਼ ਨੇ ਐਤਵਾਰ ਨੂੰ ਇੱਥੇ ਜ਼ਿੰਬਾਬਵੇ ਵਿਰੁੱਧ ਇਕਲੌਤੇ ਟੈਸਟ ਦੇ ਦੂਜੇ ਦਿਨ ਆਪਣੀ ਸਥਿਤੀ ਮਜ਼ਬੂਤ ਕਰ ਲਈ।  ਨਜਮੁਲ ਨੇ 139 ਗੇਂਦਾਂ ਵਿਚ 71 ਜਦਕਿ ਮੋਮੀਨੁਲ ਨੇ ਅਜੇਤੂ 73 ਦੌੜਾਂ ਦੀ ਪਾਰੀ ਖੇਡੀ, ਜਿਸ ਨਾਲ ਬੰਗਲਾਦੇਸ਼ ਨੇ ਦੂਜੇ ਦਿਨ ਸਟੰਪਸ ਤਕ ਤਿੰਨ ਵਿਕਟਾਂ 'ਤੇ 240 ਦੌੜਾਂ ਬਣਾ ਲਈਆਂ।  ਬੰਗਲਾਦੇਸ਼ ਦੀ ਟੀਮ ਹੁਣ ਜ਼ਿੰਬਾਬਵੇ ਤੋਂ ਪਹਿਲੀ ਪਾਰੀ ਦੇ ਆਧਾਰ 'ਤੇ ਸਿਰਫ 25 ਦੌੜਾਂ ਨਾਲ ਪਿੱਛੇ ਹੈ ਜਦਕਿ ਉਸਦੀਆਂ 7 ਵਿਕਟਾਂ ਅਜੇ ਬਾਕੀ ਹਨ। ਇਸ ਤੋਂ ਪਹਿਲਾਂ ਸਵੇਰੇ ਜ਼ਿੰੰਬਾਬਵੇ ਨੇ ਦਿਨ ਦੀ ਸ਼ੁਰੂਆਤ  6 ਵਿਕਟਾਂ 'ਤੇ 228 ਦੌੜਾਂ ਤੋਂ ਕੀਤੀ ਸੀ ਪਰ ਤੇਜ਼ ਗੇਂਦਬਾਜ਼ ਅਬੁ ਜਾਏਦ (71 ਦੌੜਾਂ 'ਤੇ 4 ਵਿਕਟਾਂ) ਦੇ ਕਰੀਅਰ ਦੀ ਸਰਵਸ੍ਰੇਸ਼ਠ ਗੇਂਦਬਾਜ਼ੀ ਦੇ ਸਾਹਮਣੇ ਟੀਮ 265 ਦੌੜਾਂ 'ਤੇ ਆਲ ਆਊਟ ਹੋ ਗਈ।

PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Gurdeep Singh

This news is Edited By Gurdeep Singh