ਅਭਿਆਸ ਦੌਰਾਨ ਖਿਡਾਰੀਆਂ ''ਤੇ ਡਿੱਗੀ ਆਸਮਾਨੀ ਬਿਜਲੀ, 2 ਕ੍ਰਿਕਟਰਾਂ ਦੀ ਮੌਤ

09/12/2020 10:40:36 AM

ਸਪੋਰਟਸ ਡੈਸਕ : ਬੰਗਲਾਦੇਸ਼ ਦੇ ਗਾਜੀਪੁਰ ਸ‍ਟੇਡੀਅਮ ਵਿਚ ਖੇਡੇ ਜਾ ਰਹੇ ਇਕ ਮੈਚ ਦੌਰਾਨ ਆਸਮਾਨੀ ਬਿਜਲੀ ਡਿੱਗਣ ਨਾਲ 2 ਨੌਜਵਾਨ ਕ੍ਰਿਕਟਰਾਂ ਮੁਹੰਮਦ ਨਦੀਮ ਅਤੇ ਮਿਜਾਨਪੁਰ ਦੀ ਮੌਤ ਹੋ ਗਈ ਹੈ। ਇਸ ਘਟਨਾ ਦੇ ਬਾਅਦ ਖੇਡ ਜਗਤ ਵਿਚ ਸੋਗ ਦੀ ਲਹਿਰ ਹੈ  ਜਾਣਕਾਰੀ ਮੁਤਾਬਕ ਖਿਡਾਰੀਆਂ ਦੀ ਉਮਰ 16 ਸਾਲ ਸੀ ਅਤੇ ਟ੍ਰਾਇਲ ਦੀ ਤਿਆਰੀ ਕਰ ਰਹੇ ਸਨ।  

ਇਹ ਵੀ ਪੜ੍ਹੋ: ਰਾਹਤ ਭਰੀ ਖ਼ਬਰ, ਅੱਜ ਫਿਰ ਸਸਤਾ ਹੋਇਆ ਪੈਟਰੋਲ ਅਤੇ ਡੀਜ਼ਲ, ਜਾਣੋ ਆਪਣੇ ਸ਼ਹਿਰ 'ਚ ਨਵੇਂ ਭਾਅ

ਰਿਪੋਰਟਸ ਮੁਤਾਬਕ ਮੈਦਾਨ ਵਿਚ ਅਭਿਆਸ ਚੱਲ ਰਿਹਾ ਸੀ ਕਿ ਅਚਾਨਕ ਮੌਸਮ ਖ਼ਰਾਬ ਹੋ ਗਿਆ, ਜਿਸ ਦੇ ਬਾਅਦ ਟ੍ਰੇਨਿੰਗ ਰੋਕ ਦਿੱਤੀ ਗਈ। ਇਸ ਦੇ ਬਾਅਦ 2 ਕ੍ਰਿਕਟਰ ਮੁਹੰਮਦ ਨਦੀਮ ਅਤੇ ਮਿਜਾਨਪੁਰ ਅਤੇ ਇਕ ਹੋਰ ਫੁੱਟਬਾਲ ਖੇਡਣ ਲੱਗੇ ਅਤੇ ਅਚਾਨਕ ਅਸਮਾਨੀ ਬਿਜਲੀ ਉਨ੍ਹਾਂ 'ਤੇ ਡਿੱਗ ਗਈ ਅਤੇ ਤਿੰਨੇ ਮੁੰਡੇ ਮੈਦਾਨ ਵਿਚ ਡਿੱਗ ਗਏ। ਬਾਕੀ ਦੇ ਖਿਡਾਰੀ ਭੱਜ ਕੇ ਆਏ ਅਤੇ ਉਨ੍ਹਾਂ ਨੂੰ ਨੇੜੇ ਦੇ ਹਸਪਤਾਲ ਵਿਚ ਲੈ ਗਏ, ਜਿੱਥੇ ਬਾਅਦ ਵਿਚ 2 ਖਿਡਾਰੀਆਂ ਦੀ ਮੌਤ ਹੋ ਗਈ।  

ਇਹ ਵੀ ਪੜ੍ਹੋ: ਵੱਡੀ ਖ਼ਬਰ : ਕਾਰ ਹਾਦਸੇ 'ਚ 7 ਲੋਕਾਂ ਦੀ ਮੌਤ, 5 ਤੋਂ ਵਧੇਰੇ ਜ਼ਖ਼ਮੀ

ਸ‍ਥਾਨਕ ਕ੍ਰਿਕਟ ਕੋਚ ਨੇ ਦੋਵਾਂ ਨੌਜਵਾਨ ਕ੍ਰਿਕਟਰਾਂ ਦੀ ਮੌਤ 'ਤੇ ਦੁੱਖ ਪ੍ਰਗਟ ਕੀਤਾ ਅਤੇ ਕਿਹਾ, ਉਹ ਸ਼ਾਨਦਾਰ ਖਿਡਾਰੀ ਸਨ ਅਤੇ ਇਕ ਟੂਰਨਾਮੈਂਟ ਵਿਚ ਆਪਣੀ ਜਗ੍ਹਾ ਪੱਕੀ ਕਰਣ ਲਈ ਟ੍ਰਾਇਲ ਲਈ ਤਿਆਰੀ ਕਰ ਰਹੇ ਸਨ।

ਇਹ ਵੀ ਪੜ੍ਹੋ: ਮਹਿੰਗਾਈ ਦੀ ਮਾਰ, ਆਲੂ-ਟਮਾਟਰ ਦੇ ਤੇਵਰ ਤਿੱਖੇ, ਪਿਆਜ਼ ਰੁਆਉਣ ਨੂੰ ਬੇਕਰਾਰ, ਹਰਾ ਧਨੀਆ 400 ਤੋਂ ਪਾਰ


cherry

Content Editor

Related News