ਬਿਨਾਕਾ ਇੰਡੀਅਨ ਵੇਲਸ ਦੇ ਫਾਈਨਲ 'ਚ ਕਰਬਰ ਨਾਲ ਭਿੜੇਗੀ

Sunday, Mar 17, 2019 - 12:48 PM (IST)

ਬਿਨਾਕਾ ਇੰਡੀਅਨ ਵੇਲਸ ਦੇ ਫਾਈਨਲ 'ਚ ਕਰਬਰ ਨਾਲ ਭਿੜੇਗੀ

ਇੰਡੀਅਨ ਵੇਲਸ— ਕਨਾਡਾ ਦੀ ਯੰਗ ਟੈਨਿਸ ਖਿਡਾਰੀ ਬਿਨਾਕਾ ਏਂਦਰੀਸਕੂ ਨੇ ਇੰਡੀਅਨ ਵੇਲਸ ਡਬਲਿਊ. ਟੀ. ਏ. ਦੇ ਸੈਮੀਫਾਈਨਲ 'ਚ ਸ਼ੁੱਕਰਵਾਰ ਨੂੰ ਇੱਥੇ ਛੇਵੇਂ ਦਰਜੇ ਦੀ ਏਲਿਨਾ ਸਵਿਤੋਲਿਨਾ ਨੂੰ 6 - 3 ,  2 - 6 ,  6 - 4 ਨਾਲ ਹਾਰ ਦਿੱਤੀ। ਫਾਈਨਲ 'ਚ ਉਨ੍ਹਾਂ ਦਾ ਸਾਹਮਣਾ ਜਰਮਨੀ ਦੀ ਵਿੰਬਲਡਨ ਚੈਂਪੀਅਨ ਐਂਜਲਿਕ ਕਰਬਰ ਨਾਲ ਹੋਵੇਗਾ ਜਿਨ੍ਹਾਂ ਨੇ ਬੇਲਿੰਡਾ ਬੇਨਸਿਚ ਦੇ ਲਗਾਤਾਰ 12 ਮੈਚ ਜਿੱਤਣ ਦਾ ਸਿਲਸਿਲਾ ਤੋੜਿਆ। ਅੱਠਵੀ ਰੈਂਕਿੰਗ ਵਾਲੀ ਕਰਬਰ ਨੇ ਸਵਿਟਜ਼ਰਲੈਂਡ ਦੀ 22 ਸਾਲ ਦੀ ਬੇਲਿੰਡਾ ਨੂੰ ਅਸਾਨੀ ਨਾਲ 6-4, 6-2 ਨਾਲ ਹਰਾਇਆ।PunjabKesari
ਇਸ ਹਾਰ ਨਾਲ ਪਹਿਲਾਂ ਬੇਲਿੰਡਾ ਨੇ ਜੋ 12 ਜਿੱਤ ਦਰਜ ਕੀਤੀ ਉਸ 'ਚੋ ਛੇ ਜਿੱਤਾਂ ਟਾਪ 10 ਖਿਡਾਰੀਆਂ ਦੇ ਖਿਲਾਫ ਹਾਸਲ ਕੀਤੀ ਹੈ ਜਿਸ 'ਚ ਚੌਥੇ ਦੌਰ 'ਚ ਇੰਡੀਅਨ ਵੇਲਸ ਦੀ ਪਿਛਲੇ ਚੈਂਪੀਅਨ ਤੇ ਦੁਨੀਆ ਦੀ ਨੰਬਰ ਇਕ ਖਿਡਾਰੀ ਨਾਓਮੀ ਓਸਾਕਾ 'ਤੇ 6-3 6-1 ਦੀ ਜਿੱਤ ਵੀ ਸ਼ਾਮਲ ਹੈ।


Related News