BAN vs SL, CWC 23: ਬੰਗਲਾਦੇਸ਼ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਕੀਤਾ ਫੈਸਲਾ

Monday, Nov 06, 2023 - 01:36 PM (IST)

ਸਪੋਰਟਸ ਡੈਸਕ— ਬੰਗਲਾਦੇਸ਼ ਅਤੇ ਸ਼੍ਰੀਲੰਕਾ ਵਿਚਾਲੇ ਵਨਡੇ ਵਿਸ਼ਵ ਕੱਪ ਦਾ 38ਵਾਂ ਮੈਚ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਬੰਗਲਾਦੇਸ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਦੋਵਾਂ ਟੀਮਾਂ ਦਾ ਸੈਮੀਫਾਈਨਲ ਤੱਕ ਦਾ ਸਫਰ ਖਤਮ ਹੋ ਗਿਆ ਹੈ। ਆਓ ਜਾਣਦੇ ਹਾਂ ਮੈਚ ਤੋਂ ਪਹਿਲਾਂ ਇਨ੍ਹਾਂ ਕੁਝ ਜ਼ਰੂਰੀ ਗੱਲਾਂ ਬਾਰੇ-

ਹੈੱਡ ਟੂ ਹੈੱਡ (ODI ਵਿੱਚ)

ਕੁੱਲ ਮੈਚ: 53
ਬੰਗਲਾਦੇਸ਼ : 9 ਜਿੱਤਾਂ
ਸ਼੍ਰੀਲੰਕਾ: 42 ਜਿੱਤਾਂ
ਬੇਨਤੀਜਾ : 2

ਇਹ ਵੀ ਪੜ੍ਹੋ : ਵਿਰਾਟ ਕੋਹਲੀ ਨੇ ਜਨਮ ਦਿਨ 'ਤੇ ਲਾਇਆ ਸੈਂਕੜਾ, ਜਾਣੋ ਕਿਹੜੇ ਬੱਲੇਬਾਜ਼ ਸ਼ਾਮਲ ਹੋ ਚੁੱਕੇ ਨੇ ਇਸ ਕਲੱਬ 'ਚ

ਪਿੱਚ ਰਿਪੋਰਟ

ਅਰੁਣ ਜੇਤਲੀ ਸਟੇਡੀਅਮ ਦੀ ਪਿੱਚ ਬੱਲੇਬਾਜ਼ੀ ਲਈ ਅਨੁਕੂਲ ਹੈ ਅਤੇ ਪਿਛਲੇ ਪੰਜ ਮੈਚਾਂ ਵਿੱਚ ਇੱਥੇ ਪਹਿਲੀ ਪਾਰੀ ਦੀ ਔਸਤ 346 ਦੌੜਾਂ ਰਹੀ ਹੈ। ਗੇਂਦਬਾਜ਼ੀ ਦੇ ਮਾਮਲੇ ਵਿੱਚ, ਪਿੱਚ ਸਪਿਨ ਗੇਂਦਬਾਜ਼ੀ (35 ਪ੍ਰਤੀਸ਼ਤ) ਨਾਲੋਂ ਤੇਜ਼ ਗੇਂਦਬਾਜ਼ੀ (65 ਪ੍ਰਤੀਸ਼ਤ) ਦੇ ਪੱਖ ਵਿੱਚ ਹੈ।

ਮੌਸਮ

ਰਾਜਧਾਨੀ ਨਵੀਂ ਦਿੱਲੀ ਵਿੱਚ ਧੁੱਪ ਅਤੇ ਖੁਸ਼ਕ ਮੌਸਮ ਰਹੇਗਾ ਅਤੇ ਹਵਾ ਵਿੱਚ ਧੂੰਏਂ ਦੀ ਸੰਘਣੀ ਪਰਤ ਹੋਵੇਗੀ। ਅੱਜ ਦੇ ਮੈਚ 'ਤੇ ਮੀਂਹ ਦਾ ਕੋਈ ਅਸਰ ਪੈਣ ਦੀ ਸੰਭਾਵਨਾ ਨਹੀਂ ਹੈ। ਤਾਪਮਾਨ 17 ਡਿਗਰੀ ਸੈਲਸੀਅਸ ਤੋਂ 30 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹੇਗਾ। 50 ਓਵਰਾਂ ਦੇ ਮੁਕਾਬਲੇ ਦੌਰਾਨ ਹਵਾ ਦੀ ਰਫ਼ਤਾਰ 5-6 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ।

ਇਹ ਵੀ ਪੜ੍ਹੋ : ਵਿਰਾਟ ਕੋਹਲੀ ਦੇ ਅਜਿਹੇ ਪੰਜ ਸ਼ਾਨਦਾਰ ਰਿਕਾਰਡਜ਼ ਜਿਨ੍ਹਾਂ ਨੂੰ ਤੋੜਨਾ ਹੈ ਬਹੁਤ ਮੁਸ਼ਕਲ

ਸੰਭਾਵਿਤ ਪਲੇਇੰਗ 11

ਬੰਗਲਾਦੇਸ਼ : ਲਿਟਨ ਦਾਸ, ਮੇਹਦੀ ਹਸਨ ਮਿਰਾਜ਼, ਨਜ਼ਮੁਲ ਹੁਸੈਨ ਸ਼ਾਂਤੋ, ਸ਼ਾਕਿਬ ਅਲ ਹਸਨ (ਕਪਤਾਨ), ਮੁਸ਼ਫਿਕੁਰ ਰਹੀਮ (ਵਿਕਟਕੀਪਰ), ਮਹਿਮੂਦੁੱਲਾ, ਤੌਹੀਦ ਹਿਰਦਯ, ਮੇਹੇਦੀ ਹਸਨ/ਨਸੂਮ ਅਹਿਮਦ, ਤਸਕੀਨ ਅਹਿਮਦ, ਮੁਸਤਫਿਜ਼ੁਰ ਰਹਿਮਾਨ, ਸ਼ਰੀਫੁਲ ਇਸਲਾਮ।

ਸ਼੍ਰੀਲੰਕਾ : ਪਥੁਮ ਨਿਸਾਂਕਾ, ਕੁਸਲ ਪਰੇਰਾ/ਦਿਮੁਥ ਕਰੁਣਾਰਤਨੇ, ਕੁਸਲ ਮੈਂਡਿਸ (ਕਪਤਾਨ ਅਤੇ ਵਿਕਟਕੀਪਰ), ਸਦਿਰਾ ਸਮਰਾਵਿਕਰਮਾ, ਚਰਿਥ ਅਸਾਲੰਕਾ, ਐਂਜੇਲੋ ਮੈਥਿਊਜ਼, ਦੁਨਿਥ ਵੇਲਾਲੇਜ/ਧਨੰਜੇ ਡੀ ਸਿਲਵਾ, ਮਹੀਸ਼ ਥੀਕਸ਼ਾਨਾ, ਕਸੁਨ ਰਜਿਥਾ, ਦੁਸ਼ਮੰਥਾ ਚਮੀਰਾ, ਦਿਲਸ਼ਾਨ ਮਦੁਸ਼ੰਕਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ 


Tarsem Singh

Content Editor

Related News