ਸਮਿਥ ਤੇ ਬੇਨਕ੍ਰਾਫਟ ਦੇ ਬਿਆਨਾਂ ਦਾ ਵਾਰਨਰ ਦੀ ਵਾਪਸੀ ਤੇ ਅਸਰ ਨਹੀਂ : CA

12/27/2018 7:08:16 PM

ਮੈਲਬੋਰਨ : ਕ੍ਰਿਕਟ ਆਸਟਰੇਲੀਆ (ਸੀ. ਏ.) ਦੇ ਸੀ. ਈ. ਓ. ਕੇਵਿਨ ਰੋਬਰਟਸ ਨੇ ਵੀਰਵਾਰ ਨੂੰ ਕਿਹਾ ਕਿ ਇਸ ਸਾਲ ਗੇਂਦ ਨਾਲ ਛੇੜਖਾਨੀ ਮਾਮਲੇ 'ਚ ਦੋਸ਼ੀ ਪਾਏ ਗਏ ਟੀਮ ਦੇ ਦੋ ਸਾਥੀਆਂ ਦੇ ਡੇਵਿਡ ਵਾਰਨਰ ਵਿਰੁੱਧ ਬਿਆਨ ਦੇਣ ਦੇ ਬਾਵਜੂਦ ਉਸਦੇ ਖੱਬੇ  ਹੱਥ ਦੇ ਇਸ ਬੱਲੇਬਾਜ਼ ਨੂੰ ਹਾਹ ਕਰਨ ਦੀ ਕੋਈ ਯੋਜਨਾ ਨਹੀਂ ਹੈ।

PunjabKesari

ਕੈਮਰਨ ਬੇਨਕ੍ਰਾਫਟ ਤੇ ਸਟੀਵ ਸਮਿਥ ਦੋਵਾਂ ਨੇ ਹਾਲ ਹੀ 'ਚ ਇੰਟਰਵਿਊ 'ਚ ਸਪੱਸ਼ਟ ਕੀਤਾ ਸੀ ਕਿ ਸਾਬਕਾ ਉਪ ਕਪਤਾਨ ਡੇਵਿਡ ਵਾਰਨਰ ਨੇ ਕੇਪਟਾਊਨ 'ਚ ਗੇਂਦ ਨਾਲ ਛੇੜਖਾਨੀ ਮਾਮਲੇ ਦੀ ਯੋਜਨਾ ਸ਼ੁਰੂ ਕੀਤੀ ਸੀ। ਕੁਝ ਸਾਬਕਾ ਖਿਡਾਰੀਆਂ ਨੇ ਇਨ੍ਹਾਂ ਬਿਆਨਾਂ ਨੂੰ ਵਾਰਨਰ ਦਾ ਰਸਤਾ ਮੁਸ਼ਕਲ ਕਰਨ ਵਾਲੇ ਦੱਸਿਆ। ਰੋਬਰਟਸ ਨੇ ਹਾਲਾਂਕਿ ਇਨਕਾਰ ਕੀਤਾ ਕਿ ਇਸ ਮਾਮਲੇ ਦੌਰਾਨ ਕਪਤਾਨ ਰਹੇ ਸਮਿਥ ਤੇ ਬੇਨਕ੍ਰਾਪਟ ਦੇ ਬਿਆਨਾਂ ਦਾ ਵਾਰਨਰ ਦੀ ਆਸਟਰੇਲੀਆਈ ਟੀਮ ਵਿਚ ਵਾਪਸੀ 'ਤੇ ਅਸਰ ਨਹੀਂ ਪਵੇਗਾ।


Related News