ਹਲਦੀ ਦੀ ਰਸਮ ਦੌਰਾਨ ਭਾਵੁਕ ਹੋਈ ਪਹਿਲਵਾਨ ਸੰਗੀਤਾ ਫੋਗਾਟ, ਤਸਵੀਰਾਂ ਆਈਆਂ ਸਾਹਮਣੇ

Tuesday, Nov 24, 2020 - 03:01 PM (IST)

ਹਲਦੀ ਦੀ ਰਸਮ ਦੌਰਾਨ ਭਾਵੁਕ ਹੋਈ ਪਹਿਲਵਾਨ ਸੰਗੀਤਾ ਫੋਗਾਟ, ਤਸਵੀਰਾਂ ਆਈਆਂ ਸਾਹਮਣੇ

ਨਵੀਂ ਦਿੱਲੀ : ਅੰਤਰਰਾਸ਼ਟਰੀ ਪਹਿਲਵਾਨ ਬਜਰੰਗ ਪੂਨੀਆ ਅਤੇ ਸੰਗੀਤਾ ਫੋਗਾਟ 25 ਨਵੰਬਰ ਨੂੰ ਵਿਆਹ ਦੇ ਬੰਧਨ ਵਿਚ ਬੱਝ ਜਾਣਗੇ। ਸੰਗੀਤਾ ਦਰੋਣਾਚਾਰਿਆ ਅਵਾਰਡੀ ਮਹਾਵੀਰ ਫੋਗਾਟ ਦੀ ਧੀ ਹੈ। ਦੰਗਲ ਗਰਲ ਗੀਤਾ-ਬਬੀਤਾ ਦੀ ਛੋਟੀ ਭੈਣ ਸੰਗੀਤਾ ਫੋਗਾਟ ਹਲਦੀ ਰਸਮ ਦੌਰਾਨ ਪਿਤਾ ਦਾ ਘਰ ਛੱਡਣ ਤੋਂ ਪਹਿਲਾਂ ਭਾਵੁਕ ਹੋ ਗਈ। ਸੰਗੀਤਾ ਨੇ ਕਿਹਾ ਮਾਤਾ-ਪਿਤਾ ਦਾ ਘਰ ਛੱਡਣ ਨੂੰ ਮੰਨ ਨਹੀਂ ਕਰਦਾ। ਉਥੇ ਹੀ ਅੱਜ ਸੰਗੀਤਾ ਦੇ ਹੱਥਾਂ 'ਤੇ ਬਜਰੰਗ ਪੂਨੀਆ ਦੇ ਨਾਂ ਦੀ ਮਹਿੰਦੀ ਵੀ ਲੱਗੇਗੀ।

PunjabKesari

ਇਹ ਵੀ ਪੜ੍ਹੋ: ਜਨਮਦਿਨ ਤੋਂ ਪਹਿਲਾਂ ਸੁਰੇਸ਼ ਰੈਨਾ ਦਾ ਵੱਡਾ ਐਲਾਨ, 10 ਹਜ਼ਾਰ ਬੱਚਿਆਂ ਲਈ ਕਰਨਗੇ ਇਹ ਨੇਕ ਕੰਮ

 



ਦੰਗਲ ਗਰਲ ਬਬੀਤਾ ਫੋਗਾਟ ਦੀ ਭੈਣ ਸੰਗੀਤਾ ਬੁੱਧਵਾਰ ਨੂੰ ਸਾਦੇ ਸਮਾਰੋਹ ਵਿਚ ਬਜਰੰਗ ਪੂਨੀਆ ਨਾਲ 7 ਨਹੀਂ ਸਗੋਂ 8 ਫੇਰੇ ਲਵੇਗੀ। 8ਵਾਂ ਫੇਰਾ 'ਬੇਟੀ ਬਚਾਓ ਬੇਟੀ ਪੜ੍ਹਾਓ' ਦੇ ਨਾਂ ਦਾ ਹੋਵੇਗਾ। ਚਰਖ਼ੀ ਦਾਦਰੀ ਦੇ ਪਿੰਡ ਬਲਾਲੀ ਵਿਚ ਵਿਆਹ ਤੋਂ ਪਹਿਲਾਂ ਦੀਆਂ ਰਸਮਾਂ ਨਿਭਾਈਆਂ ਜਾ ਰਹੀਆਂ ਹਨ। ਕੋਰੋਨਾ ਲਾਗ ਦੀ ਬੀਮਾਰੀ ਕਾਰਨ ਦੋਵਾਂ ਪਹਿਲਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੇ ਸਾਦਗੀ ਨਾਲ ਵਿਆਹ ਕਰਨ ਦਾ ਫ਼ੈਸਲਾ ਕੀਤਾ ਹੈ। ਸਮਾਰੋਹ ਵਿਚ ਕੋਈ ਨਾਮੀ ਹਸਤੀ ਵੀ ਨਹੀਂ ਪਹੁੰਚੇਗੀ ਅਤੇ ਪਰਿਵਾਰ ਦੇ ਮੈਂਬਰਾਂ ਦੀ ਮੌਜੂਦਗੀ ਵਿਚ ਹੀ ਵਿਆਹ ਸੰਪਨ ਹੋਵੇਗਾ। ਬਾਰਾਤ ਵਿਚ 20 ਲੋਕ ਹੀ ਆਉਣਗੇ।

ਇਹ ਵੀ ਪੜ੍ਹੋ: ਸ਼ੋਏਬ ਅਖ਼ਤਰ ਦਾ ਖ਼ੁਲਾਸਾ, ਗੇਦਬਾਜ਼ੀ ਦੀ ਰਫ਼ਤਾਰ ਵਧਾਉਣ ਲਈ ਮੈਨੂੰ ਵੀ ਆਫ਼ਰ ਹੋਈ ਸੀ 'ਡਰੱਗ'

 
 
 
 
 
 
 
 
 
 
 
 
 
 
 

A post shared by @geetaphogat

 

 


author

cherry

Content Editor

Related News