ਬਜਰੰਗ ਪੂਨੀਆ ਨੂੰ ਬ੍ਰਿਟੇਨ ਦਾ ਵੀਜ਼ਾ ਮਿਲਿਆ, ਰਾਸ਼ਟਰ ਮੰਡਲ ਖੇਡਾਂ ਤੋਂ ਪਹਿਲਾਂ ਟ੍ਰੇਨਿੰਗ ਲਈ ਜਾਣਗੇ ਅਮਰੀਕਾ

Sunday, Jul 10, 2022 - 12:39 PM (IST)

ਬਜਰੰਗ ਪੂਨੀਆ ਨੂੰ ਬ੍ਰਿਟੇਨ ਦਾ ਵੀਜ਼ਾ ਮਿਲਿਆ, ਰਾਸ਼ਟਰ ਮੰਡਲ ਖੇਡਾਂ ਤੋਂ ਪਹਿਲਾਂ ਟ੍ਰੇਨਿੰਗ ਲਈ ਜਾਣਗੇ ਅਮਰੀਕਾ

ਸਪੋਰਟਸ ਡੈਸਕ- ਭਾਰਤੀ ਖੇਡ ਅਥਾਰਟੀ (ਸਾਈ) ਨੇ ਕਿਹਾ ਕਿ ਸਟਾਰ ਪਹਿਲਵਾਨ ਬਜਰੰਗ ਪੂਨੀਆ ਨੂੰ ਅਗਲੀਆਂ ਰਾਸ਼ਟਰ ਮੰਡਲ ਖੇਡਾਂ ਲਈ ਬ੍ਰਿਟੇਨ ਦਾ ਵੀਜ਼ਾ ਮਿਲ ਗਿਆ ਹੈ ਜਿਸ ਨਾਲ ਉਹ ਬਰਮਿੰਘਮ ਜਾਣ ਤੋਂ ਪਹਿਲਾਂ ਅਮਰੀਕਾ ਵਿਚ ਟ੍ਰੇਨਿੰਗ ਦੌਰੇ 'ਤੇ ਜਾ ਸਕਣਗੇ। ਬਜਰੰਗ ਅਮਰੀਕਾ ਵਿਚ ਆਪਣੇ ਟ੍ਰੇਨਿੰਗ ਬੇਸ ਤੋਂ ਸਿੱਧਾ ਹੀ ਰਾਸ਼ਟਰ ਮੰਡਲ ਖੇਡਾਂ ਲਈ ਜਾਣਗੇ। ਇਸ ਤੋਂ ਪਹਿਲਾਂ ਉਨ੍ਹਾਂ ਲਈ ਬਿ੍ਟੇਨ ਦੇ ਵੀਜ਼ਾ ਨਿਯਮਾਂ ਨੂੰ ਬਾਅਦ ਵਿਚ ਪੂਰਾ ਕਰਨਾ ਮੁਸ਼ਕਲ ਹੋ ਸਕਦਾ ਸੀ। 

ਹੁਣ ਉਨ੍ਹਾਂ ਨੂੰ ਬ੍ਰਿਟੇਨ ਦਾ ਵੀਜ਼ਾ ਮਿਲ ਗਿਆ ਹੈ ਤਾਂ ਉਹ ਬਿਨਾਂ ਕਿਸੇ ਚਿੰਤਾ ਦੇ ਅਮਰੀਕਾ ਵਿਚ ਟ੍ਰੇਨਿੰਗ ਕਰ ਸਕਣਗੇ। ਟੋਕੀਓ ਓਲੰਪਿਕ ਵਿਚ ਕਾਂਸੇ ਦਾ ਮੈਡਲ ਜਿੱਤਣ ਵਾਲੇ ਬਜਰੰਗ ਨੇ ਟ੍ਰੇਨਿੰਗ ਲਈ ਅਮਰੀਕਾ ਦੀ ਮਿਸ਼ਿਗਨ ਯੂਨੀਵਰਸਿਟੀ ਜਾਣਾ ਸੀ, ਪਰ ਬ੍ਰਿਟੇਨ ਦਾ ਵੀਜ਼ਾ ਮਿਲਣ ਵਿਚ ਦੇਰੀ ਹੋਣ ਨਾਲ ਉਨ੍ਹਾਂ ਨੂੰ ਭਾਰਤ ਵਿਚ ਹੀ ਰੁਕਣਾ ਪਿਆ। ਸਾਈ ਨੇ ਕਿਹਾ ਕਿ ਖੇਡ ਮੰਤਰੀ ਨੇ ਵਿਦੇਸ਼ ਮੰਤਰਾਲੇ ਰਾਹੀਂ ਬ੍ਰਿਟੇਨ ਹਾਈ ਕਮਿਸ਼ਨ ਨਾਲ ਸੰਪਰਕ ਕਰ ਕੇ ਬਜਰੰਗ ਲਈ ਬ੍ਰਿਟੇਨ ਦਾ ਵੀਜ਼ਾ ਮੰਗਿਆ ਜੋ ਹੁਣ ਮਿਲ ਗਿਆ ਹੈ। ਰਾਸ਼ਟਰਮੰਡਲ ਖੇਡਾਂ 28 ਜੁਲਾਈ ਤੋਂ ਅੱਠ ਅਗਸਤ ਤਕ ਬਰਮਿੰਘਮ ਵਿਚ ਹੋਣਗੀਆਂ।


author

Tarsem Singh

Content Editor

Related News