ਮੋਬਿਲ ਇੰਡੀਆ ਦੇ ਬ੍ਰਾਂਡ ਅੰਬੈਸਡਰ ਬਣੇ ਬਜਰੰਗ
Saturday, Oct 19, 2019 - 10:39 AM (IST)
ਬੈਂਗਲੁਰੂ— ਵਿਸ਼ਵ ਚੈਂਪੀਅਨਸ਼ਿਪ ਦੇ ਕਾਂਸੀ ਤਮਗਾ ਜੇਤੂ ਪਹਿਲਵਾਨ ਬਜਰੰਗ ਪੂਨੀਆ ਨੂੰ ਮੋਬਿਲ ਇੰਡੀਆ ਨੇ ਆਪਣਾ ਬ੍ਰਾਂਡ ਅੰਬੈਸਡਰ ਬਣਾਇਆ ਹੈ। ਟੋਕੀਓ ਓਲੰਪਿਕ 'ਚ ਭਾਰਤ ਦੀ ਸਭ ਤੋਂ ਵੱਡੀ ਉਮੀਦ ਮੰਨੇ ਜਾ ਰਹੇ ਬਜਰੰਗ ਨੂੰ ਇਸ ਸਾਲ ਦੇਸ਼ ਦੇ ਸਭ ਤੋਂ ਵੱਡੇ ਖੇਡ ਸਨਮਾਨ ਰਾਜੀਵ ਖੇਡ ਰਤਨ ਲਈ ਚੁਣਿਆ ਗਿਆ ਸੀ। ਬਜਰੰਗ ਨੇ ਪਿਛਲੇ ਸਲ ਰਾਸ਼ਟਰਮੰਡਲ ਅਤੇ ਏਸ਼ੀਆਈ ਖੇਡਾਂ 'ਚ ਸੋਨ ਤਮਗਾ ਅਤੇ 2019 'ਚ ਵਿਸ਼ਵ ਚੈਂਪੀਅਨਸ਼ਿਪ 'ਚ ਕਾਂਸੀ ਤਮਗਾ ਜਿੱਤਿਆ ਸੀ। ਉਹ ਵਿਸ਼ਵ ਰੈਂਕਿੰਗ 'ਚ ਆਪਣਾ 65 ਕਿਲੋਗ੍ਰਾਮ ਫ੍ਰੀਸਟਾਈਲ ਵਰਗ 'ਚ ਨੰਬਰ ਇਕ ਰੈਂਕਿੰਗ 'ਤੇ ਵੀ ਪਹੁੰਚੇ ਸਨ।