ਵਿਸ਼ਵ ਕੁਸ਼ਤੀ ਚੈਂਪੀਅਨ 'ਚ ਬਜਰੰਗ ਤੇ ਰਵੀ ਨੇ ਜਿੱਤਿਆ ਕਾਂਸੀ ਤਮਗਾ
Friday, Sep 20, 2019 - 08:01 PM (IST)

ਨੂਰ ਸੁਲਤਾਨ— ਭਾਰਤ ਦੇ ਪਹਿਲਵਾਨ ਬਜਰੰਗ ਪੂਨੀਆ ਨੇ ਮੰਗੋਲੀਆ ਦੇ ਤੁਲਗਾ ਤੁਮੁਰ ਔਚਿਰ ਨੂੰ ਰੌਮਾਂਚਕ ਮੁਕਾਬਲੇ 'ਚ ਸ਼ੁੱਕਰਵਾਰ ਨੂੰ 8-7 ਨਾਲ ਹਰਾ ਕੇ ਵਿਸਵ ਚੈਂਪੀਅਨ ਕੁਸ਼ਤੀ ਮੁਕਾਬਲੇ 'ਚ ਕਾਂਸੀ ਤਮਗਾ ਜਿੱਤ ਲਿਆ। ਬਜਰੰਗ ਦਾ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ 'ਚ ਇਹ ਲਗਾਤਾਰ ਦੂਜਾ ਤਮਗਾ ਹੈ। ਉਨ੍ਹਾ ਨੇ ਪਿਛਲੇ ਸਾਲ ਵਿਸ਼ਵ ਚੈਂਪੀਅਨਸ਼ਿਪ 'ਚ ਚਾਂਦੀ ਤਮਗਾ ਜਿੱਤਿਆ ਸੀ। ਬਜਰੰਗ ਨੇ 2018 'ਚ ਰਾਸ਼ਟਰਮੰਡਲ ਤੇ ਏਸ਼ੀਆਈ ਖੇਡਾਂ 'ਚ ਸੋਨ ਤਮਗਾ ਜਿੱਤਿਆ ਸੀ।
ਪਹਿਲਵਾਨ ਰਵੀ ਦਹੀਆ ਨੇ ਸ਼ੁੱਕਰਵਾਰ ਨੂੰ ਈਰਾਨ ਦੇ ਏਸ਼ੀਆਈ ਚੈਂਪੀਅਨ ਰੇਜਾ ਅਤਰੀ ਨਾਗਰਚੀ ਨੂੰ ਹਰਾ ਕੇ ਆਪਣੀ ਪਹਿਲੀ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ 'ਚ ਕਾਂਸੀ ਤਮਗਾ ਜਿੱਤਿਆ। ਰਵੀ ਨੇ ਪੁਰਸ਼ਾਂ ਦੇ (57 ਕਿ.ਗ੍ਰਾ) ਭਾਰ ਵਰਗ 'ਚ ਆਪਣੇ ਵਿਰੋਧੀ ਨੂੰ 6-3 ਨਾਲ ਹਰਾਇਆ।