IPL 2019 : ਹੈਦਰਾਬਾਦ ਨੂੰ ਵੱਡਾ ਝਟਕਾ, ਇਹ 2 ਸਟਾਰ ਖਿਡਾਰੀਆਂ ਦੀ ਹੋ ਸਕਦੀ ਹੈ ਵਤਨ ਵਾਪਸੀ

Tuesday, Apr 23, 2019 - 06:59 PM (IST)

IPL 2019 : ਹੈਦਰਾਬਾਦ ਨੂੰ ਵੱਡਾ ਝਟਕਾ, ਇਹ 2 ਸਟਾਰ ਖਿਡਾਰੀਆਂ ਦੀ ਹੋ ਸਕਦੀ ਹੈ ਵਤਨ ਵਾਪਸੀ

ਨਵੀਂ ਦਿੱਲੀ— ਆਈ. ਪੀ. ਐੱਲ. ਦੇ 12ਵੇਂ ਸੈਸ਼ਨ ਵਿਚ ਆਪਣੀਆਂ ਧਮਾਕੇਦਾਰ ਪਾਰੀਆਂ ਨਾਲ ਵਿਰੋਧੀ ਟੀਮਾਂ ਨੂੰ ਚਿੱਤ ਕਰਨ ਵਾਲੇ ਸਨਰਾਈਜਰਜ਼ ਹੈਦਰਾਬਾਦ ਦੇ ਸਲਾਮੀ ਬੱਲੇਬਾਜ਼ ਜਾਨੀ ਬੇਅਰਸਟੋ ਤੇ ਡੇਵਿਡ ਵਾਰਨਰ ਵਿਸ਼ਵ ਕੱਪ ਦੇ ਮੱਦੇਨਜ਼ਰ ਆਪਣੇ-ਆਪਣੇ ਦੇਸ਼ ਰਵਾਨਾ ਹੋਣਗੇ, ਜਿਸ ਨਾਲ ਹੈਦਰਾਬਾਦ ਦੀ ਟੀਮ ਨੂੰ ਤਗੜਾ ਝੱਟਕਾ ਲੱਗਾ ਹੈ। ਪਿਛਲੇ ਹਫਤੇ ਸਲਾਮੀ ਬੱਲੇਬਾਜ਼ ਬੇਅਰਸਟਾ ਨੇ ਇਹ ਪੁਸ਼ਟੀ ਕੀਤੀ ਸੀ ਕਿ ਉਹ 23 ਅਪ੍ਰੈਲ ਨੂੰ ਚੇਨਈ ਸੁਪਰ ਕਿੰਗਜ਼ ਵਿਰੁੱਧ ਮੁਕਾਬਲੇ ਤੋਂ ਬਾਅਦ ਆਪਣੀ ਟੀਮ ਨਾਲ ਜੁੜਨ ਲਈ ਇੰਗਲੈਂਡ ਰਵਾਨਾ ਹੋ ਜਾਵੇਗਾ। ਨਾਲ ਹੀ ਖੱਬੇ ਹੱਥ ਦੇ ਧਮਾਕੇਦਾਰ ਬੱਲੇਬਾਜ਼ ਡੇਵਿਡ ਵਾਰਨਰ  ਵਾਰਨਰ ਵੀ ਆਈ.ਪੀ. ਐੱਲ. ਦੇ ਵਿਚਾਲਿਓਂ ਹੀ ਆਸਟਰੇਲੀਆ ਲਈ ਰਵਾਨਾ ਹੋਵੇਗਾ।

PunjabKesari

ਹੈਦਰਾਬਾਦ ਦੇ ਕਪਾਤਨ ਕੇਨ ਵਿਲੀਅਮਸਨ  ਨੇ ਦੋਵੇਂ ਬੱਲੇਬਾਜ਼ਾਂ ਦੀ ਸ਼ਲਾਘਾ ਕਰਦਿਆਂ ਦੋਵੇਂ ਦੀ ਸਲਾਮੀ ਜੋੜੀ ਨੂੰ ਵਿਸ਼ਵ ਪੱਧਰੀ ਕਰਾਰ ਦਿੱਤਾ ਹੈ।  ਉਸ ਨੇ ਕਿਹਾ, ''ਬੇਅਰਸਟਾ ਤੇ ਵਾਰਨਰ ਦਾ ਟੀਮ ਤੋਂ ਜਾਣਾ ਨਿਸ਼ਚਿਤ ਤੌਰ 'ਤੇ ਟੀਮ ਲਈ ਵੱਡਾ ਨੁਕਸਾਨ ਹੈ।'' ਜ਼ਿਕਰਯੋਗ ਹੈ ਕਿ ਦੋਵੇਂ ਬੱਲੇਬਾਜ਼ਾਂ ਨੇ ਹੈਦਰਾਬਾਦ ਲਈ ਅਜੇ ਤਕ 9 ਮੁਕਾਬਲੇ ਖੇਡੇ ਹਨ, ਜਿਨ੍ਹਾਂ ਵਿਚੋਂ ਟੀਮ ਨੇ ਪੰਜ ਮੁਕਾਬਲੇ ਜਿੱਤੇ ਹਨ। ਦੋਵਾਂ ਨੇ ਟੀਮ ਲਈ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਬਹੁਤ ਸਾਰੀਆਂ ਦੌੜਾਂ ਜੋੜੀਆਂ।

PunjabKesari


Related News