ਕੋਵਿਡ-19 ਕਾਰਨ ਰੂਸ ਓਪਨ ਤੇ ਇੰਡੋਨੇਸ਼ੀਆ ਮਾਸਟਰਸ ਰੱਦ
Monday, Apr 05, 2021 - 06:00 PM (IST)
ਨਵੀਂ ਦਿੱਲੀ— ਬੈਡਮਿੰਟਨ ਵਿਸ਼ਵ ਮਹਾਸੰਘ (ਬੀ. ਡਬਲਿਊ. ਐੱਫ਼.) ਨੇ ਸੋਮਵਾਰ ਨੂੰ ਕਿਹਾ ਕਿ ਕੋਵਿਡ-19 ਨਾਲ ਜੁੜੀਆਂ ਪਾਬੰਦੀਆਂ ਦੇ ਕਾਰਨ ਦੋ ਸੁਪਰ 100 ਬੈਡਮਿੰਟਨ ਟੂਰਨਾਮੈਂਟ ਰੂਸ ਓਪਨ 2021 ਤੇ ਇੰਡੋਨੇਸ਼ੀਆ ਮਾਸਟਰਸ ਨੂੰ ਰੱਦ ਕਰ ਦਿੱਤਾ ਗਿਆ ਹੈ। ਬੀ. ਡਬਲਿਊ. ਐੱਫ਼. ਨੇ ਬਿਆਨ ’ਚ ਕਿਹਾ, ‘‘ਮੌਜੂਦਾ ਕੋਵਿਡ-19 ਪਾਬੰਦੀਆਂ ਤੇ ਸਮੱਸਿਆਵਾਂ ਕਾਰਨ ਸਥਾਨਕ ਆਯੋਜਕਾਂ ਕੋਲ ਟੂਰਨਾਮੈਂਟ ਰੱਦ ਕਰਨ ਦੇ ਇਲਾਵਾ ਕੋਈ ਹੋਰ ਬਦਲ ਨਹੀਂ ਸੀ।’’
ਇਹ ਵੀ ਪੜ੍ਹੋ : ਗਿੱਟੇ ਦੀ ਸੱਟ ਕਾਰਨ ਸ਼ਾਦਾਬ ਦੱਖਣੀ ਅਫਰੀਕੀ ਦੌਰੇ ਤੋਂ ਬਾਹਰ
ਉਨ੍ਹਾਂ ਕਿਹਾ, ‘‘ਰੂਸ ਦੇ ਰਾਸ਼ਟਰੀ ਬੈਡਮਿੰਟਨ ਮਹਾਸੰਘ ਤੇ ਬੈਡਮਿੰਟਨ ਇੰਡੋਨੇਸ਼ੀਆ ਨਾਲ ਵਿਚਾਰ-ਵਟਾਂਦਰਾ ਤੇ ਬੀ. ਡਬਲਿਊ. ਐੱਫ਼. ਦੀ ਸਹਿਮਤੀ ਨਾਲ ਇਹ ਫ਼ੈਸਲਾ ਕੀਤਾ ਗਿਆ।’’ ਰੂਸ ਓਪਨ 20 ਤੋਂ 25 ਜੁਲਾਈ ਤਕ ਵਲਾਦਿਵੋਸਤੋਕ ’ਚ ਖੇਡਿਆ ਜਾਣਾ ਸੀ ਜਦਕਿ ਇੰਡੋਨੇਸ਼ੀਆ ਮਾਸਟਰਸ ਦਾ ਆਯੋਜਨ ਪੰਜ ਤੋਂ 10 ਅਕਤੂਬਰ ਤਕ ਹੋਣਾ ਸੀ। ਜੂਨ ’ਚ ਹੋਣ ਵਾਲੇ ਕੈਨੇਡਾ ਓਪਨ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ। ਹੈਦਰਾਬਾਦ ’ਚ 24 ਤੋਂ 29 ਅਗਸਤ ਤਕ ਸੁਪਰ 100 ਟੂਰਨਾਮੈਂਟ ਹੈਦਰਾਬਾਦ ਓਪਨ ਦਾ ਆਯੋਜਨ ਹੋਣਾ ਹੈ ਪਰ ਭਾਰਤ ’ਚ ਕੋਵਿਡ-19 ਨਾਲ ਜੁੜੀ ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਇਹ ਦੇਖਣਾ ਹੋਵੇਗਾ ਕਿ ਇਸ ਟੂਰਨਾਮੈਂਟ ਦਾ ਆਯੋਜਨ ਹੋਣਾ ਹੈ ਕਿ ਨਹੀਂ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।