ਬੈਡਮਿੰਟਨ ਖਿਡਾਰੀ ਪ੍ਰਮੋਦ ਭਗਤ 18 ਮਹੀਨਿਆਂ ਲਈ ਮੁਅੱਤਲ

Tuesday, Aug 13, 2024 - 02:48 PM (IST)

ਬੈਡਮਿੰਟਨ ਖਿਡਾਰੀ ਪ੍ਰਮੋਦ ਭਗਤ 18 ਮਹੀਨਿਆਂ ਲਈ ਮੁਅੱਤਲ

ਨਵੀਂ ਦਿੱਲੀ- ਬੈਡਮਿੰਟਨ ਖਿਡਾਰੀ ਪ੍ਰਮੋਦ ਭਗਤ ਨੂੰ 'ਵਹੇਅਰਅਬਾਊਟ ਕਲਾਜ' ਦਾ ਪਾਲਣ ਨਾ ਕਰਨ ਕਾਰਨ 18 ਮਹੀਨਿਆਂ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਬੈਡਮਿੰਟਨ ਵਿਸ਼ਵ ਮਹਾਸੰਘ (ਬੀਡਬਲਿਊਐੱਫ) ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।
ਮੁਅੱਤਲੀ ਕਾਰਨ ਭਗਤ ਪੈਰਿਸ ਪੈਰਾਲੰਪਿਕ 'ਚ ਹਿੱਸਾ ਨਹੀਂ ਲੈ ਸਕਣਗੇ। ਭਗਤ ਨੇ ਪੁਰਸ਼ ਸਿੰਗਲਜ਼ ਐੱਸਐੱਲ3 ਵਰਗ ਦੇ ਫਾਈਨਲ ਵਿੱਚ ਗ੍ਰੇਟ ਬ੍ਰਿਟੇਨ ਦੇ ਡੇਨੀਅਲ ਬੈਥੇਲ ਨੂੰ ਹਰਾ ਕੇ ਟੋਕੀਓ ਪੈਰਾਲੰਪਿਕਸ ਵਿੱਚ ਸੋਨ ਤਮਗਾ ਜਿੱਤਿਆ ਸੀ।


author

Aarti dhillon

Content Editor

Related News