23 ਮਾਰਚ ਤੋਂ ਬੈਡਮਿੰਟਨ ਸੰਘ ਦਾ ਦਫਤਰ ਰਹੇਗਾ ਬੰਦ

Saturday, Mar 21, 2020 - 10:49 AM (IST)

23 ਮਾਰਚ ਤੋਂ ਬੈਡਮਿੰਟਨ ਸੰਘ ਦਾ ਦਫਤਰ ਰਹੇਗਾ ਬੰਦ

ਨਵੀਂ ਦਿੱਲੀ— ਭਾਰਤੀ ਬੈਡਮਿੰਟਨ ਸੰਘ (ਬਾਈ) ਨੇ ਖਤਰਨਾਕ ਕੋਰੋਨਾ ਵਾਇਰਸ ਦੇ ਖਤਰੇ ਕਾਰਨ ਆਪਣੇ ਦਫਤਰ ਨੂੰ 23 ਮਾਰਚ ਤੋਂ ਬੰਦ ਕਰਨ ਦਾ ਫੈਸਲਾ ਕੀਤਾ ਹੈ ਤੇ ਬਾਈ ਕੋਰੋਨਾ ਤੋਂ ਪੈਦਾ ਸਥਿਤੀ ’ਤੇ 31 ਮਾਰਚ ਨੂੰ ਸਮੀਖਿਆ ਕਰੇਗਾ। ਬਾਈ ਦੇ ਜਨਰਲ ਸਕੱਤਰ ਅਜੇ ਕੇ. ਸਿੰਘਾਨੀਆ ਨੇ ਸ਼ੁੱਕਰਵਾਰ ਨੂੰ ਇਕ ਬਿਆਨ ਜਾਰੀ ਕਰ ਕੇ ਕਿਹਾ, ‘‘ਖੇਡ ਮੰਤਰਾਲਾ ਤੇ ਭਾਰਤ ਸਰਕਾਰ ਵਲੋਂ ਜਾਰੀ ਸੁਰੱਖਿਆ ਐਡਵਾਈਜ਼ਰੀ ਨੂੰ ਦੇਖਦੇ ਹੋਏ ਇਹ ਫੈਸਲਾ ਕੀਤਾ ਗਿਆ ਹੈ। ਵੱਖ-ਵੱਖ ਅੰਸ਼ਧਾਰਕਾਂ ਦੇ ਨਾਲ ਸਥਿਤੀ ’ਤੇ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਅਸੀਂ ਫੈਸਲਾ ਕੀਤਾ ਕਿ ਬਾਈ ਲਈ ਸਟਾਫ ਦੀ ਸੁਰੱਖਿਆ ਸਰਵਉੱਚ ਪਹਿਲ ਹੈ।’’ ਬਾਈ ਨੇ ਆਪਣੇ ਸਾਰੇ ਸਟਾਫ ਮੈਂਬਰਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਘਰ ਤੋਂ ਕੰਮ ਕਰਨ ਤੇ ਲੋੜ ਪੈਣ ’ਤੇ ਹੀ ਦਫਤਰ ਜਾਣ। 


author

Davinder Singh

Content Editor

Related News