ਬੈਡਮਿੰਟਨ : ਪ੍ਰਣੀਤ ਤੇ ਪ੍ਰਣਯ ਦੂਜੇ ਦੌਰ ''ਚ

08/20/2019 2:18:21 AM

ਬਾਸੇਲ— 16ਵਾਂ ਦਰਜਾ ਪ੍ਰਾਪਤ ਬੀ. ਸਾਈ ਪ੍ਰਣੀਤ ਤੇ ਗੈਰ-ਦਰਜਾ ਪ੍ਰਾਪਤ ਐੱਚ. ਐੱਸ. ਪ੍ਰਣਯ ਨੇ ਸੋਮਵਾਰ ਆਪਣੇ-ਆਪਣੇ ਮੁਕਾਬਲੇ ਜਿੱਤ ਕੇ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਦੇ ਪੁਰਸ਼ ਸਿੰਗਲਜ਼ ਵਰਗ ਦੇ ਦੂਜੇ ਦੌਰ 'ਚ ਪ੍ਰਵੇਸ਼ ਕਰ ਲਿਆ। ਪ੍ਰਣੀਤ ਨੇ ਕੈਨੇਡਾ ਦੇ ਜੈਸਨ ਐਂਥਨੀ ਹੋ-ਸ਼ਯੂ ਨੂੰ 21-17, 21-16 ਨਾਲ, ਜਦਕਿ ਪ੍ਰਣਯ  ਨੇ ਫਿਨਲੈਂਡ ਦੇ ਏਤੂ ਹਿਨੋ ਨੂੰ 17-21, 21-10, 21-11 ਨਾਲ ਹਰਾਇਆ।


Gurdeep Singh

Content Editor

Related News