T-20 WC ਦੇ ਸੈਮੀਫ਼ਾਈਨਲ ''ਚ ਪਹੁੰਚਣ ਦੇ ਬਾਅਦ ਬੋਲੇ ਬਾਬਰ- ਸਾਨੂੰ ਅਜੇ ਵੀ ਇਸ ਖੇਤਰ ''ਚ ਸੁਧਾਰ ਦੀ ਲੋੜ
Wednesday, Nov 03, 2021 - 05:30 PM (IST)
ਸਪੋਰਟਸ ਡੈਸਕ- ਪਾਕਿਸਤਾਨ ਨੇ ਨਾਮੀਬੀਆ ਨੂੰ 45 ਦੌੜਾਂ ਨਾਲ ਹਰਾ ਕੇ ਲਗਾਤਾਰ ਚੌਥੀ ਜਿੱਤ ਦੇ ਨਾਲ ਭਾਵੇਂ ਹੀ ਆਈ. ਸੀ. ਸੀ.(ਕੌਮਾਂਤਰੀ ਕ੍ਰਿਕਟ ਪਰਿਸ਼ਦ) ਟੀ-20 ਵਿਸ਼ਵ ਕੱਪ ਦੇ ਸੈਮੀਫ਼ਾਈਨਲ 'ਚ ਜਗ੍ਹਾ ਪੱਕੀ ਕਰ ਲਈ ਹੈ ਪਰ ਬਾਬਰ ਆਜ਼ਮ ਨੇ ਇਸ ਕਮਜ਼ੋਰ ਮੰਨੀ ਜਾ ਰਹੀ ਟੀਮ ਦੇ ਖ਼ਿਲਾਫ਼ ਫੀਲਡਿੰਗ ਤੋਂ ਸੰਤੁਸ਼ਟ ਨਹੀਂ ਹਨ।
ਬਾਬਰ ਨੇ ਸੁਪਰ 12 ਪੜਾਅ ਦੇ ਮੈਚ 'ਚ ਜਿੱਤ ਦੇ ਬਾਅਦ ਕਿਹਾ ਕਿ ਅਸੀਂ ਅਲਗ ਰਣਨੀਤੀ ਦੇ ਨਾਲ ਉਤਰੇ ਸੀ। ਚਾਹੁੰਦੇ ਸੀ ਕਿ ਸਲਾਮੀ ਸਾਂਝੇਦਾਰੀ ਲੰਬੀ ਹੋਵੇ ਤੇ ਅਸੀਂ ਅਜਿਹਾ ਕਰਨ 'ਚ ਸਫਲ ਰਹੇ। ਹਫੀਜ਼ ਤੇ ਹਸਨ ਅਲੀ ਦੇ ਤੌਰ 'ਤੇ ਸਾਡੇ ਕੋਲ ਦੋ ਖਿਡਾਰੀ ਹਨ ਤੇ ਟੂਰਨਾਮੈਂਟ ਦੇ ਅਗਲੇ ਪੜਾਅ 'ਚ ਉਹ ਮਹੱਤਵਪੂਰਨ ਹੋਣਗੇ। ਇਹ ਮਹੱਤਵਪੂਰਨ ਹੈ ਕਿ ਅਸੀਂ ਸਾਰੇ ਵਿਭਾਗਾਂ 'ਚ ਚੰਗਾ ਪ੍ਰਦਰਸ਼ਨ ਕੀਤਾ। ਤਰੇਲ ਦੇ ਕਾਰਨ ਫੀਲਡਿੰਗ 'ਚ ਕੁਝ ਪਰੇਸ਼ਾਨੀ ਹੋਈ ਪਰ ਇਹ ਬਹਾਨਾ ਨਹੀਂ ਹੈ। ਸਾਨੂੰ ਬਿਹਤਰ ਪ੍ਰਦਰਸ਼ਨ ਕਰਨ ਦੀ ਲੋੜ ਹੈ। ਅਸੀਂ ਸੈਮੀਫ਼ਾਈਨਲ ਨੂੰ ਲੈ ਕੇ ਉਤਸ਼ਾਹਤ ਹਾਂ ਤੇ ਆਪਣਾ ਕ੍ਰਿਕਟ ਇਸੇ ਜਜ਼ਬੇ ਨਾਲ ਖੇਡਾਂਗੇ।