ਬਾਬਰ ਆਜ਼ਮ ਦੇ ਰਿਕਾਰਡ ਅਤੇ ਰੈਂਕਿੰਗ ਨੂੰ ਵਧਾ-ਚੜ੍ਹਾ ਕੇ ਪੇਸ਼ ਕੀਤਾ ਗਿਆ : ਗੌਤਮ ਗੰਭੀਰ

Saturday, Oct 28, 2023 - 05:20 PM (IST)

ਬਾਬਰ ਆਜ਼ਮ ਦੇ ਰਿਕਾਰਡ ਅਤੇ ਰੈਂਕਿੰਗ ਨੂੰ ਵਧਾ-ਚੜ੍ਹਾ ਕੇ ਪੇਸ਼ ਕੀਤਾ ਗਿਆ : ਗੌਤਮ ਗੰਭੀਰ

ਸਪੋਰਟਸ ਡੈਸਕ- ਭਾਰਤ ਦੇ ਸਾਬਕਾ ਕ੍ਰਿਕਟਰ ਗੌਤਮ ਗੰਭੀਰ ਨੇ ਪਾਕਿਸਤਾਨ ਕ੍ਰਿਕਟ ਟੀਮ ਦੇ ਕਪਤਾਨ ਬਾਬਰ ਆਜ਼ਮ 'ਤੇ ਫਿਰ ਤੋਂ ਹਮਲਾ ਬੋਲਿਆ ਹੈ। ਪਾਕਿਸਤਾਨ ਟੀਮ ਨੇ ਬੀਤੇ ਦਿਨੀਂ ਚੇਨਈ ਦੇ ਐੱਮ ਏ ਚਿਦੰਬਰਮ ਸਟੇਡੀਅਮ 'ਚ ਦੱਖਣੀ ਅਫਰੀਕਾ ਦੇ ਖ਼ਿਲਾਫ਼ ਮੁਕਾਬਲੇ 'ਚ ਇਕ ਵਿਕਟ ਤੋਂ ਹਾਰ ਝੱਲਣੀ ਪਈ ਸੀ। ਪਾਕਿਸਤਾਨ ਦੀ ਟੀਮ ਪਹਿਲਾਂ ਖੇਡਦੇ ਹੋਏ 46.4 ਓਵਰਾਂ 'ਚ 270 ਦੌੜਾਂ 'ਤੇ ਹੀ ਢੇਰ ਹੋ ਗਈ ਸੀ। ਜਵਾਬ 'ਚ ਦੱਖਣੀ ਅਫਰੀਕਾ ਨੇ 47.2 ਓਵਰ 'ਚ 9 ਵਿਕਟਾਂ ਖੋਹ ਕੇ ਟੀਚਾ ਹਾਸਲ ਕਰ ਲਿਆ ਸੀ। 

ਇਹ ਵੀ ਪੜ੍ਹੋ-ਆਸਟ੍ਰੇਲੀਆਈ ਕ੍ਰਿਕਟਰ 'ਤੇ ਟੁੱਟਾ ਦੁੱਖਾਂ ਦਾ ਪਹਾੜ, ਜ਼ਿੰਦਗੀ ਦੀ ਜੰਗ ਹਾਰਿਆ 4 ਮਹੀਨਿਆਂ ਦਾ ਪੁੱਤਰ
ਹਾਲਾਂਕਿ ਪਾਕਿਸਤਾਨ ਦੀ ਹਾਰ ਤੋਂ ਬਾਅਦ ਗੰਭੀਰ ਨੇ ਬਾਬਰ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਪਾਕਿਸਤਾਨੀ ਕਪਤਾਨ ਨੇ ਆਪਣੇ ਕਰੀਅਰ 'ਚ ਕੋਈ ਸ਼ਾਨਦਾਰ ਪਾਰੀ ਨਹੀਂ ਖੇਡੀ ਹੈ ਅਤੇ ਉਸ ਦੇ ਰਿਕਾਰਡ ਅਤੇ ਰੈਂਕਿੰਗ ਨੂੰ ਵਧਾ-ਚੜ੍ਹਾ ਕੇ ਪੇਸ਼ ਕੀਤਾ ਗਿਆ ਹੈ। ਅਸਲੀ ਨੰਬਰ 1 ਉਹ ਹੈ ਜੋ ਮੈਚ ਜਿੱਤਦਾ ਹੈ।
ਇਸ ਦੌਰਾਨ ਗੰਭੀਰ ਨੇ ਪਾਕਿਸਤਾਨ ਬਨਾਮ ਦੱਖਣੀ ਅਫਰੀਕਾ ਮੈਚ ਵਿੱਚ ਵਿਵਾਦਤ ਡੀਆਰਐੱਸ ਨਿਯਮ ਬਾਰੇ ਵੀ ਗੱਲ ਕੀਤੀ। ਗੰਭੀਰ ਨੇ ਕਿਹਾ ਕਿ ਆਈਸੀਸੀ ਨੂੰ ਇਸ ਨਿਯਮ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ। ਜੇਕਰ ਗੇਂਦ ਬੇਲਸ 'ਤੇ ਲੱਗ ਜਾਂਦੀ ਹੈ ਤਾਂ ਬੱਲੇਬਾਜ਼ ਨੂੰ ਆਊਟ ਐਲਾਨ ਦਿੱਤਾ ਜਾਣਾ ਚਾਹੀਦਾ ਹੈ। ਮੈਂ ਇਹ ਇਸ ਲਈ ਨਹੀਂ ਕਹਿ ਰਿਹਾ ਕਿਉਂਕਿ ਪਾਕਿਸਤਾਨ ਮੈਚ ਹਾਰ ਗਿਆ ਸੀ। ਅਜਿਹਾ ਦੱਖਣੀ ਅਫਰੀਕਾ ਨਾਲ ਵੀ ਹੋਇਆ ਸੀ।

ਇਹ ਵੀ ਪੜ੍ਹੋ-ਬਿਨਾਂ ਬਾਹਵਾਂ ਤੋਂ ਹੀ ਤੀਰਅੰਦਾਜ਼ ਸ਼ੀਤਲ ਨੇ ਦੂਜੀ ਵਾਰ ਵਿੰਨ੍ਹਿਆ ਸੋਨੇ ’ਤੇ ਨਿਸ਼ਾਨਾ
ਬਾਬਰ ਆਜ਼ਮ ਨੇ ਵਿਸ਼ਵ ਕੱਪ ਦੀਆਂ 6 ਪਾਰੀਆਂ ਵਿੱਚ 207 ਦੌੜਾਂ ਬਣਾਈਆਂ ਹਨ ਜਿਸ ਵਿੱਚ ਉਨ੍ਹਾਂ ਨੇ ਤਿੰਨ ਅਰਧ ਸੈਂਕੜੇ ਲਗਾਏ ਹਨ। ਪਹਿਲੇ ਦੋ ਮੈਚਾਂ ਵਿੱਚ ਬਾਬਰ ਦਾ ਬੱਲਾ ਸਫਲ ਨਹੀਂ ਰਿਹਾ ਸੀ ਜੋ ਪਾਕਿਸਤਾਨ ਨੇ ਜਿੱਤਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਭਾਰਤ, ਅਫਗਾਨਿਸਤਾਨ ਅਤੇ ਦੱਖਣੀ ਅਫਰੀਕਾ ਖ਼ਿਲਾਫ਼ ਅਰਧ ਸੈਂਕੜੇ ਲਗਾਏ ਪਰ ਟੀਮ ਨੂੰ ਜਿੱਤ ਤੱਕ ਨਹੀਂ ਪਹੁੰਚਾ ਸਕੇ।
ਤੁਹਾਨੂੰ ਦੱਸ ਦੇਈਏ ਕਿ ਇਸ ਹਾਰ ਨਾਲ ਪਾਕਿਸਤਾਨ ਦੇ ਸੈਮੀਫਾਈਨਲ 'ਚ ਪਹੁੰਚਣ ਦੀ ਸੰਭਾਵਨਾ ਸਿਰਫ਼ 1 ਫ਼ੀਸਦੀ ਰਹਿ ਗਈ ਹੈ। ਪਾਕਿਸਤਾਨ ਲਈ ਦੌੜ ਵਿੱਚ ਬਣੇ ਰਹਿਣ ਲਈ ਦੱਖਣੀ ਅਫਰੀਕਾ ਨੂੰ ਹਰਾਉਣਾ ਬਹੁਤ ਜ਼ਰੂਰੀ ਸੀ। ਪਰ ਚੰਗੀ ਕ੍ਰਿਕਟ ਖੇਡਣ ਦੇ ਬਾਵਜੂਦ ਉਨ੍ਹਾਂ ਨੂੰ ਮੈਚ ਹਾਰਨਾ ਪਿਆ। ਇਸ ਹਾਰ ਲਈ ਪਾਕਿਸਤਾਨ ਦੀ ਅਨੁਸ਼ਾਸਨਹੀਣ ਗੇਂਦਬਾਜ਼ੀ ਵੀ ਜ਼ਿੰਮੇਵਾਰ ਰਹੀ। ਮੈਚ 'ਚ ਪਾਕਿ ਗੇਂਦਬਾਜ਼ਾਂ ਨੇ 15 ਵਾਈਡ ਗੇਂਦਬਾਜ਼ੀ ਕੀਤੀ। ਜਦੋਂ ਦੱਖਣੀ ਅਫਰੀਕਾ ਨੇ 271 ਦੌੜਾਂ ਦਾ ਪਿੱਛਾ ਕਰਦੇ ਹੋਏ 250 ਦੌੜਾਂ 'ਤੇ ਅੱਠ ਵਿਕਟਾਂ ਗੁਆ ਦਿੱਤੀਆਂ ਸਨ ਤਾਂ ਪਾਕਿਸਤਾਨ ਦੇ ਗੇਂਦਬਾਜ਼ਾਂ ਨੇ ਕਈ ਵਾਈਡ ਗੇਂਦਾਂ ਸੁੱਟੀਆਂ ਜਿਸ ਨਾਲ ਦੱਖਣੀ ਅਫਰੀਕਾ ਦੇ ਬੱਲੇਬਾਜ਼ਾਂ ਨੂੰ ਸੈੱਟ ਹੋਣ ਦਾ ਮੌਕਾ ਮਿਲਿਆ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

Aarti dhillon

Content Editor

Related News