ਬਾਬਰ ਆਜ਼ਮ ਚੁਣੇ ਗਏ ਆਈ.ਸੀ.ਸੀ. ਵਨਡੇ ਕ੍ਰਿਕਟਰ ਆਫ ਦਿ ਈਅਰ
Monday, Jan 24, 2022 - 03:40 PM (IST)
ਦੁਬਈ (ਭਾਸ਼ਾ) : ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਨੂੰ ਸੋਮਵਾਰ ਨੂੰ ਸਾਲ ਦਾ ਸਰਵਸ੍ਰੇਸ਼ਠ ਆਈ.ਸੀ.ਸੀ. ਵਨਡੇ ਕ੍ਰਿਕਟਰ ਚੁਣਿਆ ਗਿਆ, ਜਿਨ੍ਹਾਂ ਨੇ 2021 ਵਿਚ 6 ਮੈਚਾਂ ਵਿਚ 67.50 ਦੀ ਔਸਤ ਨਾਲ 405 ਦੌੜਾਂ ਬਣਾਈਆਂ। ਆਜ਼ਮ ਨੇ ਦੱਖਣੀ ਅਫਰੀਕਾ ਖ਼ਿਲਾਫ਼ 2-1 ਨਾਲ ਮਿਲੀ ਜਿੱਤ ਵਿਚ 228 ਦੌੜਾਂ ਬਣਾਈਆਂ ਅਤੇ ਦੋਵਾਂ ਮੈਚਾਂ ਵਿਚ ਜਿੱਤ ਵਿਚ ਪਲੇਅਰ ਆਫ ਦਿ ਮੈਚ ਚੁਣੇ ਗਏ। ਪਹਿਲੇ ਵਨਡੇ ਵਿਚ ਉਨ੍ਹਾਂ ਨੇ ਸੈਂਕੜਾ ਲਗਾਇਆ ਅਤੇ ਆਖ਼ਰੀ ਵਨਡੇ ਵਿਚ 82 ਗੇਂਦਾਂ ਵਿਚ 84 ਦੌੜਾਂ ਦੀ ਪਾਰੀ ਖੇਡੀ। ਇੰਗਲੈਂਡ ਖ਼ਿਲਾਫ਼ 0-3 ਨਾਲ ਮਿਲੀ ਹਾਰ ਵਿਚ ਪਾਕਿਸਤਾਨ ਲਈ ਇਕੱਲੇ ਹੀ ਡੱਟ ਕੇ ਬੱਲੇਬਾਜ਼ੀ ਕਰਦੇ ਰਹੇ।
ਇਹ ਵੀ ਪੜ੍ਹੋ: ਧੀ ਵਾਮਿਕਾ ਦੀਆਂ ਤਸਵੀਰਾਂ ਵਾਇਰਲ ਹੋਣ ਮਗਰੋਂ ਵਿਰਾਟ-ਅਨੁਸ਼ਕਾ ਨੇ ਤੋੜੀ ਚੁੱਪੀ, ਜਾਰੀ ਕੀਤਾ ਬਿਆਨ
ਉਨ੍ਹਾਂ ਨੇ ਤਿੰਨ ਮੈਚਾਂ ਵਿਚ 177 ਦੌੜਾਂ ਬਣਾਈਆਂ ਪਰ ਦੂਜੇ ਸਿਰੇ ਤੋਂ ਸਹਿਯੋਗ ਨਹੀਂ ਮਿਲ ਸਕਿਆ। ਆਖ਼ਰੀ ਵਨਡੇ ਵਿਚ ਉਨ੍ਹਾਂ ਨੇ ਇਮਾਮੁਲ ਹੱਕ ਨਾਲ 92 ਦੌੜਾਂ ਦੀ ਸਾਂਝੇਦਾਰੀ ਕੀਤੀ। ਉਨ੍ਹਾਂ ਨੇ ਪਹਿਲਾਂ 50 ਦੌੜਾਂ 72 ਗੇਂਦਾਂ ਵਿਚ ਅਤੇ ਅਗਲੀਆਂ 50 ਦੌੜਾਂ 32 ਗੇਂਦਾਂ ਵਿਚ ਪੂਰੀਆਂ ਕੀਤੀਆਂ, ਜੋ ਇਸ ਸਾਲ ਉਨ੍ਹਾਂ ਦਾ ਦੂਜਾ ਸੈਂਕੜਾ ਸੀ। ਉਥੇ ਹੀ ਦੱਖਣੀ ਅਫਰੀਕਾ ਦੇ ਮਰਾਈਸ ਇਰਾਸਮਸ ਨੂੰ ਤੀਜੀ ਵਾਰ ਸਾਲ ਦਾ ਸਰਵਸ੍ਰੇਸ਼ਠ ਅੰਪਾਇਰ ਚੁਣਿਆ ਗਿਆ। ਉਹ 2016 ਅਤੇ 2017 ਵਿਚ ਵੀ ਇਹ ਪੁਰਸਕਾਰ ਜਿੱਤ ਚੁੱਕੇ ਹਨ। ਉਹ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਹਾਲ ਹੀ ਵਿਚ ਸਮਾਪਤ ਹੋਈ ਸੀਰੀਜ਼ ਵਿਚ ਵੀ ਅੰਪਾਇਰ ਸਨ।
ਇਹ ਵੀ ਪੜ੍ਹੋ:ਆਬੂਧਾਬੀ ਹਵਾਈ ਅੱਡੇ 'ਤੇ ਹਮਲੇ ਤੋਂ ਬਾਅਦ UAE ਦਾ ਵੱਡਾ ਫ਼ੈਸਲਾ, ਡਰੋਨ ਦੀ ਵਰਤੋਂ ’ਤੇ ਲਾਈ ਪਾਬੰਦੀ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।