ਜੋ ਰੂਟ ਦੀ ਥਾਂ ਚੌਟੀ ਦਾ ਟੈਸਟ ਕ੍ਰਿਕਟਰ ਬਣ ਸਕਦੈ ਬਾਬਰ ਆਜ਼ਮ : ਜੈਵਰਧਨੇ

08/12/2022 12:25:17 PM

ਦੁਬਈ (ਭਾਸ਼ਾ)- ਸ਼੍ਰੀਲੰਕਾ ਦੇ ਮਹਾਨ ਕ੍ਰਿਕਟਰ ਮਹੇਲਾ ਜੈਵਰਧਨੇ ਦਾ ਮੰਨਣਾ ਹੈ ਕਿ ਪਾਕਿਸਤਾਨ ਦਾ ਕਪਤਾਨ ਬਾਬਰ ਆਜ਼ਮ ਇੰਗਲੈਂਡ ਦੇ ਜੋ ਰੂਟ ਨੂੰ ਹਟਾ ਕੇ ਚੌਟੀ ਦਾ ਟੈਸਟ ਬੱਲੇਬਾਜ਼ ਬਣ ਸਕਦਾ ਹੈ। ਰੂਟ ਜੂਨ ਤੋਂ ਟੈਸਟ ਬੱਲੇਬਾਜ਼ਾਂ ਦੀ ਰੈਂਕਿੰਗ ’ਚ ਟਾਪ ’ਤੇ ਹੈ। ਉਸ ਨੇ 2021 ’ਚ ਆਈ. ਸੀ. ਸੀ. ਦੇ ਸਰਵਸ਼੍ਰੇਸ਼ਠ ਟੈਸਟ ਕ੍ਰਿਕਟਰ ਦਾ ਪੁਰਸਕਾਰ ਵੀ ਜਿੱਤਿਆ ਸੀ। ਆਈ. ਸੀ. ਸੀ. ਰਵਿਊ ਦੇ ਤਾਜ਼ਾ ਅੰਕ ’ਚ ਜਦੋਂ ਉਸ ਕੋਲੋਂ ਪੁੱਛਿਆ ਗਿਆ ਕਿ ਰੂਟ ਨੂੰ ਟਾਪ ਸਥਾਨ ਤੋਂ ਕੌਣ ਹਟਾ ਸਕਦਾ ਹੈ ਤਾਂ ਉਸ ਨੇ ਕਿਹਾ, ‘‘ਮੁਸ਼ਕਿਲ ਸਵਾਲ।’’

ਉਸ ਨੇ ਅੱਗੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਬਾਬਰ ਆਜ਼ਮ ਕੋਲ ਮੌਕਾ ਹੈ। ਉਹ ਤਿੰਨੋਂ ਫਾਰਮੈਟਸ ’ਚ ਲਗਾਤਾਰ ਵਧੀਆ ਖੇਡ ਰਿਹਾ ਹੈ ਅਤੇ ਉਸ ਦੀ ਰੈਂਕਿੰਗ ’ਚ ਇਹ ਨਜ਼ਰ ਆਉਂਦਾ ਹੈ। ਉਹ ਕੁਦਰਤੀ ਪ੍ਰਭਾਵਸ਼ਾਲੀ ਖਿਡਾਰੀ ਹੈ ਅਤੇ ਹਰ ਹਾਲਤ ’ਚ ਖੇਡ ਸਕਦਾ ਹੈ। ਉਸ ਨੇ ਕਿਹਾ ਕਿ ਇਹ ਇਸ ’ਤੇ ਨਿਰਭਰ ਕਰਦਾ ਹੈ ਕਿ ਕੌਣ, ਕਦੋਂ ਤੇ ਕਿੰਨੀ ਕ੍ਰਿਕਟ ਖੇਡ ਰਿਹਾ ਹੈ ਪਰ ਬਾਬਰ ਇਸ ਤਰ੍ਹਾਂ ਕਰ ਸਕਦਾ ਹੈ। ਬਾਬਰ ਤਿੰਨੋਂ ਫਾਰਮੈਟਸ ’ਚ ਰੈਂਕਿੰਗ ’ਚ ਟਾਪ-3 ’ਚ ਸ਼ਾਮਿਲ ਇਕੱਲਾ ਖਿਡਾਰੀ ਹੈ।

ਜੈਵਰਧਨੇ ਨੇ ਕਿਹਾ ਕਿ  ਟੀ-20 ਅਤੇ ਵਨ ਡੇ ਕ੍ਰਿਕਟ ’ਚ ਰੈਂਕਿੰਗ ਬਰਕਰਾਰ ਰੱਖਣਾ ਆਸਾਨ ਨਹੀਂ ਹੈ ਕਿਉਂਕਿ ਕਈ ਚੰਗੇ ਖਿਡਾਰੀ ਲਗਾਤਾਰ ਸ਼ਾਨਦਾਰ ਖੇਡ ਰਹੇ ਹਨ। ਇਹ ਪੁੱਛਣ ’ਤੇ ਕਿ ਬਾਬਰ ਇੰਨਾ ਖਾਸ ਕਿਉਂ ਹੈ ਤਾਂ ਉਸ ਨੇ ਕਿਹਾ ਕਿ ਕ੍ਰੀਜ਼ ’ਤੇ ਉਹ ਜਿੰਨਾ ਸਮਾਂ ਬਿਤਾਉਂਦਾ ਹੈ, ਉਸ ਤੋਂ ਉਹ ਕਾਫੀ ਪ੍ਰਭਾਵਿਤ ਹੈ। ਉਸ ਨੇ ਕਿਹਾ ਕਿ ਉਸ ਦੀ ਤਕਨੀਕ, ਕ੍ਰੀਜ਼ ’ਤੇ ਉਹ ਜਿੰਨਾ ਸਮਾਂ ਬਿਤਾਉਂਦਾ ਹੈ ਅਤੇ ਉਸ ਦਾ ਰਵੱਈਆ। ਉਹ ਕਦੇ ਵੀ ਖਬਰਾਉਂਦਾ ਨਹੀਂ, ਚਾਹੇ ਕੋਈ ਵੀ ਫਾਰਮੈਟ ਖੇਡ ਰਿਹਾ ਹੋਵੇ।


cherry

Content Editor

Related News