ਬਾਬਰ, ਰਿਜ਼ਵਾਨ ਤੇ ਸ਼ਾਹੀਨ ਨੂੰ ਪਾਕਿਸਤਾਨ ਟੀਮ ''ਚ ਰੱਖਿਆ ਗਿਆ ਬਰਕਰਾਰ

Wednesday, Aug 07, 2024 - 04:46 PM (IST)

ਬਾਬਰ, ਰਿਜ਼ਵਾਨ ਤੇ ਸ਼ਾਹੀਨ ਨੂੰ ਪਾਕਿਸਤਾਨ ਟੀਮ ''ਚ ਰੱਖਿਆ ਗਿਆ ਬਰਕਰਾਰ

ਲਾਹੌਰ- ਪਾਕਿਸਤਾਨ ਨੇ ਰਾਸ਼ਟਰੀ ਟੀਮ ਵਿਚ ਵੱਡਾ ਫੇਰਬਦਲ ਕਰਨ ਦੀ ਆਪਣੀ ਯੋਜਨਾ ਵਿਚ ਬਦਲਾਅ ਕਰਦੇ ਹੋਏ ਬੰਗਲਾਦੇਸ਼ ਦੇ ਖਿਲਾਫ ਦੋ ਮੈਚਾਂ ਦੀ ਸੀਰੀਜ਼ ਲਈ ਸੀਨੀਅਰ ਖਿਡਾਰੀਆਂ ਬਾਬਰ ਆਜ਼ਮ, ਮੁਹੰਮਦ ਰਿਜ਼ਵਾਨ ਅਤੇ ਸ਼ਾਹੀਨ ਸ਼ਾਹ ਅਫਰੀਦੀ ਨੂੰ ਟੈਸਟ ਟੀਮ ਵਿਚ ਸ਼ਾਮਲ ਕੀਤਾ ਹੈ। ਜੂਨ 'ਚ ਟੀ-20 ਵਿਸ਼ਵ ਕੱਪ 'ਚ ਖਰਾਬ ਪ੍ਰਦਰਸ਼ਨ ਕਾਰਨ ਇਸ ਤਿਕੜੀ ਦੇ ਖੇਡਣ 'ਤੇ ਸਵਾਲ ਉੱਠ ਰਹੇ ਸਨ। ਅਮਰੀਕਾ ਅਤੇ ਭਾਰਤ ਤੋਂ ਹਾਰਨ ਤੋਂ ਬਾਅਦ ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਦੇ ਚੇਅਰਮੈਨ ਮੋਹਸਿਨ ਨਕਵੀ ਨੇ ਟੀਮ 'ਚ ਵੱਡੇ ਬਦਲਾਅ ਦੀ ਜ਼ਰੂਰਤ ਦੀ ਗੱਲ ਕੀਤੀ ਸੀ। ਵਿਦੇਸ਼ੀ ਮੁੱਖ ਕੋਚ ਜੇਸਨ ਗਿਲੇਸਪੀ ਅਤੇ ਗੈਰੀ ਕਰਸਟਨ ਦੀ ਸਲਾਹ ਤੋਂ ਬਾਅਦ, ਪੀਸੀਬੀ ਨੇ ਖਿਡਾਰੀਆਂ ਵਿਰੁੱਧ ਕੋਈ ਕਾਰਵਾਈ ਨਾ ਕਰਨ ਦਾ ਫੈਸਲਾ ਕੀਤਾ। ਪੀਸੀਬੀ ਨੇ ਸ਼ਾਨ ਮਸੂਦ ਨੂੰ ਲਾਲ ਗੇਂਦ ਵਾਲੀ ਟੀਮ ਦਾ ਕਪਤਾਨ ਬਰਕਰਾਰ ਰੱਖਿਆ ਹੈ। ਟੈਸਟ ਟੀਮ ਵਿੱਚ ਦੋ ਅਨਕੈਪਡ ਖਿਡਾਰੀ ਮੁਹੰਮਦ ਹੁਰੈਰਾ ਅਤੇ ਕਮਰਾਨ ਗੁਲਾਮ ਸ਼ਾਮਲ ਹਨ। ਪਾਕਿਸਤਾਨ 21 ਅਗਸਤ ਤੋਂ ਬੰਗਲਾਦੇਸ਼ ਵਿਰੁੱਧ ਦੋ ਟੈਸਟ ਮੈਚ ਖੇਡੇਗਾ ਜੋ ਕਿ ਆਈਸੀਸੀ ਟੈਸਟ ਚੈਂਪੀਅਨਸ਼ਿਪ ਪ੍ਰੋਗਰਾਮ ਦਾ ਹਿੱਸਾ ਹੈ। ਪਾਕਿਸਤਾਨੀ ਟੈਸਟ ਟੀਮ: ਸ਼ਾਨ ਮਸੂਦ (ਕਪਤਾਨ), ਸਊਦ ਸ਼ਕੀਲ (ਉਪ ਕਪਤਾਨ), ਆਮਿਰ ਜਮਾਲ (ਫਿਟਨੈੱਸ ਦੇ ਅਧੀਨ), ਅਬਦੁੱਲਾ ਸ਼ਫੀਕ, ਅਬਰਾਰ ਅਹਿਮਦ, ਬਾਬਰ ਆਜ਼ਮ, ਕਾਮਰਾਨ ਗੁਲਾਮ, ਖੁਰਰਮ ਸ਼ਹਿਜ਼ਾਦ, ਮੀਰ ਹਮਜ਼ਾ, ਮੁਹੰਮਦ ਅਲੀ, ਮੁਹੰਮਦ ਹੁਰੈਰਾ, ਮੁਹੰਮਦ ਰਿਜ਼ਵਾਨ (ਵਿਕਟਕੀਪਰ), ਨਸੀਮ ਸ਼ਾਹ, ਸਾਈਮ ਅਯੂਬ, ਸਲਮਾਨ ਅਲੀ ਆਗਾ, ਸਰਫਰਾਜ਼ ਅਹਿਮਦ (ਵਿਕਟਕੀਪਰ) ਅਤੇ ਸ਼ਾਹੀਨ ਸ਼ਾਹ ਅਫਰੀਦੀ।


author

Aarti dhillon

Content Editor

Related News