ਸਾਈ ਪ੍ਰਣੀਤ ਨੇ ਜਾਪਾਨ ਓਪਨ ਦੇ ਕੁਆਟਰ ਫਾਈਨਲ 'ਚ ਪੱਕੀ ਕੀਤੀ ਜਗ੍ਹਾ

Thursday, Jul 25, 2019 - 01:33 PM (IST)

ਸਾਈ ਪ੍ਰਣੀਤ ਨੇ ਜਾਪਾਨ ਓਪਨ ਦੇ ਕੁਆਟਰ ਫਾਈਨਲ 'ਚ ਪੱਕੀ ਕੀਤੀ ਜਗ੍ਹਾ

ਸਪੋਰਟਸ ਡੈਸਕ— ਭਾਰਤ ਦੀ ਸਟਾਰ ਪੀ. ਵੀ. ਸਿੰਧੂ ਦੇ ਨਾਲ-ਨਾਲ ਬੀ. ਸਾਈ. ਪ੍ਰਣੀਤ ਨੇ ਜਾਪਾਨ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਕੁਆਟਰ ਫਾਈਨਲ 'ਚ ਦਾਖਲ ਕਰ ਲਿਆ ਹੈ । ਉਥੇ ਹੀ ਪੁਰਸ਼ ਸਿੰਗਲਸ 'ਚ ਬੀ ਸਾਈ ਪ੍ਰਣੀਤ ਨੇ ਕੁਆਟਰ ਫਾਈਨਲ 'ਚ ਆਪਣੀ ਜਗ੍ਹਾ ਬਣਾਈ। ਪ੍ਰਣੀਤ ਨੇ ਪ੍ਰੀ-ਕੁਆਟਰ ਫਾਈਨਲ ਮੁਕਾਬਲੇ 'ਚ ਜਾਪਾਨ ਦੇ ਕੰਢੇ ਸੁਨੀਯਾਮਾ ਨੂੰ 21-13, 21-16 ਨਾਲ ਹਰਾਇਆ। ਦੋਨਾਂ ਖਿਡਾਰੀਆਂ ਦੇ ਵਿਚਾਲੇ ਇਹ ਮੁਕਾਬਲਾ ਮਿੰਟ ਤੱਕ ਚੱਲਿਆ। ਇਸ ਜਿੱਤ ਦੇ ਨਾਲ ਪ੍ਰਣੀਤ ਨੇ ਸੁਨੀਯਾਮਾ ਦੇ ਖਿਲਾਫ ਜਿੱਤ-ਹਾਰ ਦਾ ਰਿਕਾਰਡ 1-0 ਕਰ ਦਿੱਤਾ ਹੈ।PunjabKesari
ਦੋਨਾਂ ਖਿਡਾਰੀਆਂ ਦਾ ਪਹਿਲੀ ਵਾਰ ਆਮਨਾ-ਸਾਹਮਣਾ ਹੋਇਆ ਸੀ। ਕੁਆਟਰ ਫਾਈਨਲ 'ਚ ਪ੍ਰਣੀਤ ਦਾ ਮੁਕਾਬਲਾ ਇੰਡੋਨੇਸ਼ੀਆ ਦੇ ਟਾਮੀ ਸੁਗਿਆਟਰੇ ਨਾਲ ਹੋਵੇਗਾ। ਪੁਰਸ਼ ਸਿੰਗਲਸ ਦੇ ਹੋਰ ਪ੍ਰੀ-ਕੁਆਟਰ ਫਾਈਨਲ ਮੁਕਾਬਲੇ 'ਚ ਐੱਚ. ਐੱਸ ਪ੍ਰਣਾਏ ਨੂੰ ਹਾਰ ਦਾ ਸਾਮਣਾ ਕਰਨਾ ਪਿਆ ਹੈ। ਪ੍ਰਣਾਏ ਨੂੰ ਪ੍ਰੀ-ਕੁਆਟਰ ਫਾਈਨਲ ਮੁਕਾਬਲੇ 'ਚ ਡੇਨਮਾਰਕ ਦੇ ਰੇਸਮਸ ਗੇਮਕੇ ਨੇ ਹਰਾ ਕੇ ਟੂਰਨਾਮੈਂਟ ਤੋਂ ਬਾਹਰ ਕੀਤਾ। 

PunjabKesari
ਪੁਰਸ਼ ਡਬਲਜ਼ ਚ ਵੀ ਭਾਰਤ ਦੇ ਸਾਤਵਿਕਸਾਈਰਾਜ ਰੈਂਕੀਰੇੱਡੀ ਤੇ ਚਿਰਾਗ ਸ਼ੇੱਟੀ ਦੀ ਜੋੜੀ ਨੇ ਕੁਆਟਰ ਫਾਈਨਲ 'ਚ ਆਪਣੀ ਜਗ੍ਹਾ ਪੱਕੀ ਕੀਤੀ ਹੈ। ਭਾਰਤੀ ਜੋੜੀ ਨੇ ਪ੍ਰੀ-ਕੁਆਰਟਰਫੀÂਨਲ ਮੁਕਾਬਲੇ ਵਿੱਚ ਚੀਨ  ਦੇ ਹੁਆਂਗ ਸ਼ਿਆਂਗ ਅਤੇ ਲਿਊ ਚੇਂਗ ਦੀ ਜੋੜੀ ਨੂੰ 15-21, 21-11, 21-19 ਨਾਲ ਰਹਾ ਕੇ ਕੁਆਟਰ ਫਾਈਨਲ 'ਚ ਦਾਖਲ ਕੀਤਾ।  


Related News