ਪ੍ਰਣੀਤ ਚਾਈਨਾ ਓਪਨ ਤੋਂ ਹੋਏ ਬਾਹਰ

Thursday, Nov 07, 2019 - 05:17 PM (IST)

ਪ੍ਰਣੀਤ ਚਾਈਨਾ ਓਪਨ ਤੋਂ ਹੋਏ ਬਾਹਰ

ਸਪੋਰਟਸ ਡੈਸਕ— ਭਾਰਤੀ ਬੈਡਮਿੰਟਨ ਸਟਾਰ ਬੀ. ਸਾਈ ਪ੍ਰਣੀਤ ਵੀਰਵਾਰ ਨੂੰ ਇੱਥੇ ਚਾਈਨਾ ਓਪਨ ਦੇ ਪੁਰਸ਼ ਸਿੰਗਲ ਮੁਕਾਬਲੇ ਦੇ ਦੂਜੇ ਦੌਰ ਤੋਂ ਬਾਹਰ ਹੋ ਗਏ। ਪ੍ਰਣੀਤ ਨੇ ਡੈਨਮਾਰਕ ਦੇ ਚੌਥਾ ਦਰਜਾ ਪ੍ਰਾਪਤ ਐਂਡਰਸ ਐਂਟੋਸੇਨ ਖਿਲਾਫ ਇਕ ਘੰਟੇ 24 ਮਿੰਟ ਤਕ ਚੁਣੌਤੀ ਪੇਸ਼ ਕੀਤੀ ਪਰ 11ਵੀਂ ਰੈਂਕਿੰਗ 'ਤੇ ਕਾਬਜ਼ ਭਾਰਤੀ ਖਿਡਾਰੀ ਨੂੰ 20-22, 22-20, 21-16 ਨਾਲ ਹਾਰ ਦਾ ਮੂੰਹ ਦੇਖਣਾ ਪਿਆ। ਇਸ ਤੋਂ ਪਹਿਲਾਂ ਭਾਰਤੀ ਬੈਡਮਿੰਟਨ ਸਟਾਰ ਪਾਰੂਪੱਲੀ ਕਸ਼ਯਪ ਡੈਨਮਾਰਕ ਦੇ ਵਿਕਟਰ ਐਕਸੇਲਸੇਨ ਤੋਂ ਸਿੱਧੇ ਗੇਮ 'ਚ ਹਾਰ ਕੇ ਚੀਨ ਓਪਨ ਤੋਂ ਬਾਹਰ ਹੋ ਗਏ। ਸਾਤਵਿਕਸਾਈਰਾਜ ਰੰਕੀਰੈਡੀ ਅਤੇ ਅਸ਼ਵਿਨੀ ਪੋਨੱਪਾ ਦੀ ਮਿਕਸਡ ਡਬਲਜ਼ ਜੋੜੀ ਦਾ ਸਫਰ ਵੀ ਖਤਮ ਹੋ ਗਿਆ। ਗੈਰ ਦਰਜਾ ਪ੍ਰਾਪਤ ਭਾਰਤੀ ਜੋੜੀ ਨੂੰ ਦੱਖਣੀ ਕੋਰੀਆ ਦੇ ਸੀਯੋ ਸੇਯੁੰਗ ਜਾਏ ਅਤੇ ਚਾਯੇ ਯੁਜੁੰਗ ਦੀ ਪੰਜਵੀਂ ਦਰਜਾ ਪ੍ਰਾਪਤ ਜੋੜੀ ਤੋਂ 21-23, 16-21 ਨਾਲ ਹਾਰ ਦਾ ਮੂੰਹ ਵੇਖਣਾ ਪਿਆ।


author

Tarsem Singh

Content Editor

Related News