B''day Special: ਸ਼ਤਰੰਜ ਦੇ ਖਿਡਾਰੀ ਸਨ ਯੁਜਵੇਂਦਰ ਚਾਹਲ, ਜਾਣੋ ਉਨ੍ਹਾਂ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ

Thursday, Jul 23, 2020 - 01:01 PM (IST)

B''day Special: ਸ਼ਤਰੰਜ ਦੇ ਖਿਡਾਰੀ ਸਨ ਯੁਜਵੇਂਦਰ ਚਾਹਲ, ਜਾਣੋ ਉਨ੍ਹਾਂ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ

ਸਪੋਰਟਸ ਡੈਸਕ– ਭਾਰਤੀ ਕ੍ਰਿਕਟ ਟੀਮ ਦੇ ਸਪਿਨ ਗੇਂਦਬਾਜ਼ ਯੁਜਵੇਂਦਰ ਚਾਹਲ ਲਈ ਅੱਜ ਦਾ ਦਿਨ ਬੇਹੱਦ ਖ਼ਾਸ ਹੈ ਕਿਉਂਕਿ ਅੱਜ ਉਨ੍ਹਾਂ ਦਾ ਜਨਮਦਿਨ ਹੈ। ਚਾਹਲ ਦਾ ਜਨਮ ਹਰਿਆਣਾ ’ਚ ਇਕ ਮੱਧ ਵਰਗ ਦੇ ਪਰਿਵਾਰ ’ਚ 23 ਜੁਲਾਈ 1990 ’ਚ ਹੋਇਆ ਸੀ। ਅੱਜ ਉਹ ਆਪਣਾ 30ਵਾਂ ਜਨਮਦਿਨ ਮਨਾ ਰਹੇ ਹਨ। ਉਨ੍ਹਾਂ ਦੇ ਪਿਤਾ ਜੀ ਕੇ.ਕੇ. ਚਾਹਲ ਵਕੀਲ ਹਨ ਅਤੇ ਸਾਲ 2002-03 ’ਚ ਉਹ ਜੀਂਦ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਰਹਿ ਚੁੱਕੇ ਹਨ। ਇਸ ਤੋਂ ਇਲਾਵਾ ਉਹ 1983 ’ਚ ਪਿੰਡ ਦਰਿਆਵਲੀ ਦੇ ਸਰਪੰਚ ਅਤੇ 1984 ’ਚ ਮਾਰਕੀਟ ਕਮੇਟ ਜੀਂਦ ਦੇ ਚੇਅਰਮੈਨ ਵੀ ਰਹਿ ਚੁੱਕੇ ਹਨ। ਆਓ ਜਾਣਦੇ ਹਾਂ ਚਾਹਲ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ।

- ਯੁਜਵੇਂਦਰ ਚਾਹਲ ਦੀ ਮਾਂ ਸੁਨੀਤਾ ਦੇਵੀ ਹਾਊਸ ਫਾਈਫ ਹਨ। ਚਾਹਲ ਦੀਆਂ 2 ਵੱਡੀਆਂ ਭੈਣਾਂ ਹਨ ਜੋ ਆਸਟ੍ਰੇਲੀਆ ’ਚ ਰਹਿੰਦੀਆਂ ਹਨ, ਜਦਕਿ ਚਾਹਲ ਪਰਿਵਾਰ ’ਚ ਸਭ ਤੋਂ ਛੋਟੇ ਹਨ। 

- ਚਾਹਲ ਇਕ ਮਾਤਰ ਅਜਿਹੇ ਖਿਡਾਰੀ ਹਨ ਜਿਨ੍ਹਾਂ ਨੇ ਭਾਰਤ ਲਈ ਕ੍ਰਿਕਟ ਅਤੇ ਸ਼ਤਰੰਜ ਦੋਵਾਂ ਦੀ ਨੁਮਾਇੰਦਗੀ ਕੀਤੀ ਹੈ। ਸਿਰਫ 7 ਸਾਤ ਦੀ ਉਮਰ ’ਚ ਉਨ੍ਹਾਂ ਸ਼ਤਰੰਜ ਖੇਡਣਾ ਸ਼ੁਰੂ ਕਰ ਦਿੱਤਾ ਸੀ। ਚਾਹਲ ਨੇ ਅੰਡਰ-12 ਦੀ ਨੈਸ਼ਨਲ ਕਿਡਸ ਸ਼ਤਰੰਜ ਮੁਕਾਬਲੇਬਾਜ਼ੀ ਵੀ ਜਿੱਤੀ ਸੀ ਅਤੇ ਇਸ ਤੋਂ ਇਲਾਵਾ ਉਹ ਅੰਡਰ-16 ਨੈਸ਼ਨਲ ਸ਼ਤਰੰਜ ਮੁਕਾਬਲੇਬਾਜ਼ੀ ਦਾ ਹਿੱਸਾ ਰਹਿ ਚੁੱਕੇ ਹਨ। 

PunjabKesari

- 2016 ’ਚ ਕਰੀਅਰ ਦਾ ਸਭ ਤੋਂ ਖ਼ਰਾਬ ਦੌਰ ਆਇਆ ਜਦੋਂ ਉਨ੍ਹਾਂ ਨੂੰ ਸ਼ਤਰੰਜ ਲਈ ਸਪੋਂਸਰ ਮਿਲਣਾ ਬੰਦ ਹੋ ਗਿਆ। ਉਨ੍ਹਾਂ ਦੇ ਸਾਹਮਣੇ ਵੱਡੀ ਸਮੱਸਿਆ ਆਈ, ਉਹ ਸੀ ਪੈਸਾ। ਸ਼ਤਰੰਜ ਅਜਿਹੀ ਖੇਡ ਸੀ ਜਿਸ ਵਿਚ ਉਨ੍ਹਾਂ ਦਾ 50 ਤੋਂ 60 ਹਜ਼ਾਰ ਰੁਪਏ ਸਾਲਾਨਾ ਖਰਚਾ ਹੁੰਦਾ ਸੀ। ਚਾਹਲ ਦੇ ਸਾਹਮਣੇ ਸਮੱਸਿਆ ਇਹ ਸੀ ਕਿ ਉਹ ਇੰਨੇ ਪੈਸੇ ਕਿਵੇਂ ਇਕੱਠੇ ਕਰਨ। ਇਸ ਲਈ ਯੁਜਵੇਂਦਰ ਚਾਹਲ ਨੇ ਫੈਸਲਾ ਕੀਤਾ ਕਿ ਉਹ ਅੱਗੇ ਸ਼ਤਰੰਜ ਨਹੀਂ ਖੇਡਣਗੇ। ਉਨ੍ਹਾਂ ਨੇ ਇਸ ਖੇਡ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਦਿੱਤਾ। 

- 2009 ’ਚ ਅੰਡਰ-19 ਕੂਚ ਬਿਹਾਰ ਕ੍ਰਿਕਟ ਟਰਾਫੀ ’ਚ ਚਾਹਲ ਨੇ ਸਭ ਤੋਂ ਜ਼ਿਆਦਾ 34 ਵਿਕਟਾਂ ਲਈਆਂ ਸਨ। ਇਸ ਨਾਲ ਉਹ ਵੱਡੀ ਖਿਡਾਰੀਆਂ ਦੀ ਨਜ਼ਰ ’ਚ ਆਏ ਅਤੇ ਉਨ੍ਹਾਂ ਨੂੰ ਵੱਡੇ ਮੈਚਾਂ ’ਚ ਤਵੱਜੋ ਮਿਲੀ। 

- 2011 ’ਚ ਚੈਂਪੀਅਨਜ਼ ਲੀਗ ਟੀ-20 ’ਚ ਮੁੰਬਈ ਇੰਡੀਅਨਜ਼ ਦੀ ਟੀਮ ’ਚ ਥਾਂ ਮਿਲੀ ਅਤੇ ਉਨ੍ਹਾਂ ਆਪਣਾ ਜਲਵਾ ਵੀ ਵਿਖਾਇਆ। ਫਾਈਨਲ ’ਚ ਉਨ੍ਹਾਂ ਨੇ 9 ਦੌੜਾਂ ਦੇ ਕੇ 2 ਵਿਕਟਾਂ ਲਈਆਂ ਅਤੇ ਮੁੰਬਈ ਇੰਡੀਅਨਜ਼ ਦੀ ਖ਼ਿਤਾਬੀ ਜਿੱਤ ’ਚ ਅਹਿਮ ਭੂਮਿਕਾ ਨਿਭਾਈ। 

PunjabKesari

- 11 ਜੂਨ 2016 ਨੂੰ ਜ਼ਿੰਬਾਬਵੇ ਖਿਲਾਫ ਚਾਹਲ ਨੇ ਆਪਣੇ ਵਨ-ਡੇ ਕਰੀਅਰ ਦਾ ਆਗਾਜ਼ ਕੀਤਾ। 18 ਜੂਨ 2016 ਨੂੰ ਜ਼ਿੰਬਾਬਵੇ ਖਿਲਾਫ ਹੀ ਚਾਹਲ ਨੇ ਆਪਣੇ ਅੰਤਰਰਾਸ਼ਟਰੀ ਟੀ-20 ਕਰੀਅਰ ਦਾ ਆਗਾਜ਼ ਕੀਤਾ। 

-1 ਫਰਵਰੀ ਨੂੰ ਇੰਗਲੈਂਡ ਖਿਲਾਫ ਬੈਂਗਲੁਰੂ ਟੀ-20 ਮੈਚ ’ਚ ਚਾਹਲ ਨੇ 25 ਦੌੜਾਂ ਦੇ ਕੇ 6 ਵਿਕਟਾਂ ਲਈਆਂ। ਇਹ ਪਹਿਲਾ ਮੌਕਾ ਹੈ ਜਦੋਂ ਕਿਸੇ ਭਾਰਤੀ ਗੇਂਦਬਾਜ਼ ਨੇ ਟੀ-20 ਕ੍ਰਿਕਟ ’ਚ 5 ਜਾਂ ਇਸ ਤੋਂ ਜ਼ਿਆਦਾ ਵਿਕਟਾਂ ਲਈਆਂ।

- ਚਾਹਲ ਨੇ ਟੀ-20 ਮੈਚ ’ਚ 6 ਵਿਕਟਾਂ ਲਈਆਂ। ਇਹ ਕਿਸੇ ਵੀ ਅੰਤਰਰਾਸ਼ਟਰੀ ਟੀ-20 ਮੈਚ ਲਈ ਲਈਆਂ ਗਈਆਂ ਵਿਕਟਾਂ ਦੀ ਸਭ ਤੋਂ ਵੱਡੀ ਗਿਣਤੀ ਹੈ। ਚਾਹਲ ਤੋਂ ਪਹਿਲਾਂ ਸ਼੍ਰੀਲੰਕਾ ਦੇ ਅਜੰਤਾ ਮੈਂਡਿਸ ਜ਼ਿੰਬਾਬਵੇ ਖਿਲਾਫ 2012 ’ਚ 8 ਦੌੜਾਂ ਦੇ ਕੇ 6 ਵਿਕਟਾਂ ਲੈ ਚੁੱਕੇ ਹਨ। 

PunjabKesari

ਇਕ ਨਜ਼ਰ ਕ੍ਰਿਕਟ ਕਰੀਅ ’ਤੇ
ਚਾਹਲ ਹੁਣ ਤਕ ਖੇਡੇ ਗਏ 52 ਵਨ-ਡੇ ਮੈਚਾਂ ’ਚ 91 ਵਿਕਟਾਂ ਲੈ ਚੁੱਕੇ ਹਨ। ਉਨ੍ਹਾਂ ਦਾ ਬਿਹਤਰੀਨ ਪ੍ਰਦਰਸ਼ਨ 22 ਦੌੜਾਂ ਦੇ ਕੇ 5 ਵਿਕਟਾਂ ਦਾ ਰਿਹਾ। ਉਥੇ ਹੀ 42 ਟੀ-20 ਮੈਚਾਂ ’ਚ 55 ਵਿਕਟਾਂ ਲੈ ਚੁੱਕੇ ਹਨ, ਜਿਨ੍ਹਾਂ ’ਚ ਉਨ੍ਹਾਂ ਦਾ ਬਿਹਤਰੀਨ ਪ੍ਰਦਰਸ਼ਨ 25 ਦੌੜਾਂ ਦੇ ਕੇ 6 ਵਿਕਟਾਂ ਦਾ ਰਿਹਾ। ਇਸ ਤੋਂ ਇਲਾਵਾ ਉਨ੍ਹਾਂ ਦਾ ਆਈ.ਪੀ.ਐੱਲ. ਕਰੀਅਰ ਵੀ ਸ਼ਾਨਦਾਰ ਰਿਹਾ। ਉਹ 84 ਮੈਚਾਂ ’ਚ 100 ਵਿਕਟਾਂ ਲੈ ਚੁੱਕੇ ਹਨ। 


author

Rakesh

Content Editor

Related News