B''day special : ਇਸ ਤਰ੍ਹਾਂ ਬਣੇ ਪੁਜਾਰਾ ਧਾਕੜ ਕ੍ਰਿਕਟਰ, ਆਸਾਨ ਨਹੀਂ ਸੀ ਕ੍ਰਿਕਟ ਦੀ ਰਾਹ

Thursday, Jan 25, 2018 - 12:25 PM (IST)

B''day special : ਇਸ ਤਰ੍ਹਾਂ ਬਣੇ ਪੁਜਾਰਾ ਧਾਕੜ ਕ੍ਰਿਕਟਰ, ਆਸਾਨ ਨਹੀਂ ਸੀ ਕ੍ਰਿਕਟ ਦੀ ਰਾਹ

ਨਵੀਂ ਦਿੱਲੀ (ਬਿਊਰੋ)— ਚੇਤੇਸ਼ਵਰ ਪੁਜਾਰਾ ਭਾਰਤੀ ਟੈਸਟ ਕ੍ਰਿਕਟ ਟੀਮ ਦੇ ਇਕ ਮੰਨੇ-ਪ੍ਰਮੰਨੇ ਨਾਮ ਹਨ। 25 ਜਨਵਰੀ 1988 ਨੂੰ ਰਾਜਕੋਟ ਵਿਚ ਜੰਮੇ ਪੁਜਾਰਾ ਦੇ ਕਰੀਅਰ ਵਿਚ ਉਨ੍ਹਾਂ ਦੀ ਮਾਂ ਰੀਨਾ ਦਾ ਵੱਡਾ ਯੋਗਦਾਨ ਰਿਹਾ ਹੈ। ਪਰ ਉਨ੍ਹਾਂ ਦੀ ਮਾਂ ਪੁਜਾਰਾ ਦੀ ਕਾਮਯਾਬੀ ਨਹੀਂ ਵੇਖ ਸਕੀ। ਪੁਜਾਰਾ ਜਦੋਂ 17 ਸਾਲ ਦੇ ਸਨ ਉਦੋਂ ਉਨ੍ਹਾਂ ਦੀ ਮਾਂ ਦੀ ਮੌਤ ਹੋ ਗਈ ਸੀ। ਮੀਡੀਆ ਰਿਪੋਰਟਾਂ ਮੁਤਾਬਕ, ਪੁਜਾਰਾ ਜਦੋਂ ਕ੍ਰਿਕਟ ਮੈਚ ਖੇਡਣ ਲਈ ਸਟੇਡੀਅਮ ਪੁੱਜੇ ਤਾਂ ਉਨ੍ਹਾਂ ਨੂੰ ਮਾਂ ਦੀ ਮੌਤ ਦੀ ਖਬਰ ਮਿਲੀ। ਕੈਂਸਰ ਦੀ ਵਜ੍ਹਾ ਨਾਲ ਉਨ੍ਹਾਂ ਦੀ ਮਾਂ ਦੀ ਮੌਤ ਹੋਈ ਸੀ।
PunjabKesari
ਪਿਤਾ ਨੇ ਕ੍ਰਿਕਟਰ ਬਣਾਉਣ ਬਾਰੇ ਸੋਚਿਆ
ਚੇਤੇਸ਼ਵਰ ਪੁਜਾਰਾ ਦਾ ਪੂਰਾ ਨਾਮ ਚੇਤੇਸ਼ਵਰ ਅਰਵਿੰਦ ਪੁਜਾਰਾ ਹੈ। ਸਿਰਫ ਢਾਈ ਸਾਲ ਦੀ ਉਮਰ ਵਿਚ ਹੀ ਚੇਤੇਸ਼ਵਰ ਪੁਜਾਰਾ ਨੂੰ ਬੱਲੇਬਾਜੀ ਕਰਦੇ ਵੇਖ ਕੇ ਉਨ੍ਹਾਂ ਦੇ ਪਿਤਾ ਜੀ ਨੇ ਚੇਤੇਸ਼ਵਰ ਨੂੰ ਖਿਡਾਰੀ ਬਣਾਉਣਾ ਦਾ ਮੰਨ ਬਣ ਲਿਆ।

ਮੈਚ ਖੇਡਦੇ ਸਮੇਂ ਮਾਂ ਦੀ ਮੌਤ ਦਾ ਲੱਗਾ ਸੀ ਪਤਾ
ਸਾਲ 2000-01 ਵਿਚ ਚੇਤੇਸ਼ਵਰ ਪੁਜਾਰਾ ਅੰਡਰ-14 ਕ੍ਰਿਕਟ ਟੀਮ ਵਿਚ ਚੁਣੇ ਗਏ। ਉਨ੍ਹਾਂ ਨੇ ਮੁੰਬਈ ਖਿਲਾਫ 138 ਅਤੇ ਬੜੌਦਾ ਖਿਲਾਫ ਸ਼ਾਨਦਾਰ 306 ਦੌੜਾਂ ਬਣਾਈਆਂ ਜੋ ਉਸ ਸਮੇਂ ਇਕ ਰਿਕਾਰਡ ਸੀ। ਸਾਲ 2005 ਵਿਚ ਚੇਤੇਸ਼ਵਰ ਪੁਜਾਰਾ ਇਕ ਕ੍ਰਿਕਟ ਮੈਚ ਖੇਡ ਰਹੇ ਸਨ ਉਦੋਂ ਉਨ੍ਹਾਂ ਕੋਲ ਖਬਰ ਆਈ ਕਿ ਉਨ੍ਹਾਂ ਦੀ ਮਾਂ ਦੀ ਮੌਤ ਹੋ ਗਈ।

ਅੰਡਰ-19 ਟੀਮ 'ਚ ਹੋਈ ਸਲੈਕਸ਼ਨ
ਸਾਲ 2005 ਵਿਚ ਚੇਤੇਸ਼ਵਰ ਪੁਜਾਰਾ ਨੇ ਇੰਗਲੈਂਡ ਖਿਲਾਫ ਆਪਣਾ ਪਹਿਲਾ ਅੰਡਰ-19 ਮੈਚ ਖੇਡਦੇ ਹੋਏ ਸ਼ਾਨਦਾਰ 211 ਦੌੜਾਂ ਬਣਾਈਆਂ। ਸਾਲ 2006 ਵਿਚ ਅੰਡਰ-19 ਵਿਸ਼ਵ ਕੱਪ ਮੈਚ ਵਿਚ ਚੇਤੇਸ਼ਵਰ ਪੁਜਾਰਾ ਦੇ ਸ਼ਾਨਦਾਰ ਪ੍ਰਦਰਸ਼ਨ ਕਾਰਨ ਉਨ੍ਹਾਂ ਨੂੰ ਟੂਰਨਾਮੈਂਟ ਦਾ ਸਭ ਤੋਂ ਵਧੀਆ ਖਿਡਾਰੀ ਘੋਸ਼ਿਤ ਕੀਤਾ ਗਿਆ। ਸਾਲ 2008 ਤੋਂ ਸਾਲ 2013 ਦਰਮਿਆਨ ਪਹਿਲੀ ਸ਼੍ਰੇਣੀ ਕ੍ਰਿਕਟ ਵਿਚ ਚੇਤੇਸ਼ਵਰ ਪੁਜਾਰਾ ਨੇ ਤਿੰਨ ਤਿਹਰੇ ਸੈਂਕੜੇ ਬਣਾਏ।

ਆਸਟੇਰਲੀਆ ਖਿਲਾਫ ਖੇਡਿਆ ਪਹਿਲਾ ਟੈਸਟ
ਚੇਤੇਸ਼ਵਰ ਪੁਜਾਰਾ ਪਹਿਲੀ ਸ਼੍ਰੇਣੀ ਕ੍ਰਿਕਟ ਵਿਚ ਖੇਡਦੇ ਹੋਏ ਇਕ ਹੀ ਮਹੀਨੇ ਵਿਚ ਤਿੰਨ ਤਿਹਰੇ ਸੈਂਕੜੇ ਬਣਾਉਣ ਵਾਲੇ ਦੁਨੀਆ ਦੇ ਇਕਮਾਤਰ ਬੱਲੇਬਾਜ ਹਨ। ਸਾਲ 2010 ਵਿਚ ਚੇਤੇਸ਼ਵਰ ਪੁਜਾਰਾ ਨੇ ਆਪਣਾ ਪਹਿਲਾ ਟੈਸਟ ਮੈਚ ਆਸਟਰੇਲੀਆ ਦੇ ਭਾਰਤ ਦੌਰੇ ਦੌਰਾਨ ਖੇਡਿਆ।

1000 ਦੌੜਾਂ ਪੂਰੀਆਂ ਕਰਨ ਵਾਲੇ ਪਹਿਲੇ ਭਾਰਤੀ
ਸਾਲ 2012 ਵਿਚ ਚੇਤੇਸ਼ਵਰ ਪੁਜਾਰਾ ਨੇ ਭਾਰਤੀ ਟੀਮ ਵਿਚ ਵਾਪਸੀ ਕਰਦੇ ਹੋਏ ਨਿਊਜ਼ੀਲੈਂਡ ਖਿਲਾਫ 159 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਚੇਤੇਸ਼ਵਰ ਪੁਜਾਰਾ ਟੈਸਟ ਕ੍ਰਿਕਟ ਵਿਚ ਸਭ ਤੋਂ ਤੇਜ਼ 1000 ਦੌੜਾਂ ਪੂਰੀਆਂ ਕਰਨ ਵਾਲੇ ਭਾਰਤੀ ਖਿਡਾਰੀ ਬਣੇ।


Related News