ਭੁਵੀ ਨੇ ਆਪਣੀ ਬਚਪਨ ਦੀ ਦੋਸਤ ਨਾਲ ਕਰਾਇਆ ਸੀ ਵਿਆਹ, ਗੱਜ-ਵੱਜ ਕੇ ਆਈ ਸੀ ਬਰਾਤ
Monday, Feb 05, 2018 - 01:31 PM (IST)
ਮੇਰਠ (ਬਿਊਰੋ)— ਭਾਰਤ ਦੇ ਸਟਾਰ ਸਵਿੰਗ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਅੱਜ ਆਪਣਾ 28ਵਾਂ ਜਨਮਦਿਨ ਮਨਾ ਰਹੇ ਹਨ। ਇਸ ਮੌਕੇ 'ਤੇ ਅੱਜ ਅਸੀਂ ਤੁਹਾਨੂੰ ਉਨ੍ਹਾਂ ਦੇ ਵਿਆਹ ਦੀਆਂ ਕੁਝ ਖਾਸ ਗੱਲਾਂ ਬਾਰੇ ਦੱਸਦੇ ਹਾਂ। ਜੀ ਹਾਂ, 23 ਨਵੰਬਰ 2017 ਨੂੰ ਭਾਰਤੀ ਕ੍ਰਿਕਟ ਟੀਮ ਦੇ ਸਟਾਰ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਅਤੇ ਉਨ੍ਹਾਂ ਦੀ ਬਚਪਨ ਦੀ ਦੋਸਤ ਨੂਪੁਰ ਇਕ ਦੂਜੇ ਦੇ ਹੋਏ ਸਨ। ਇਸ ਦਿਨ ਸਵੇਰੇ ਹੀ ਭੁਵੀ ਦੀ ਬਰਾਤ ਉਨ੍ਹਾਂ ਦੇ ਗੰਗਾਨਗਰ ਸਥਿਤ ਘਰ ਤੋਂ ਨਿਕਲੀ। ਸ਼ੇਰਵਾਨੀ ਪਹਿਨੇ ਭੁਵੀ ਦੁਲਹੇ ਦੇ ਲਿਬਾਸ ਵਿਚ ਕਾਫ਼ੀ ਫਬ ਰਹੇ ਸਨ।
ਠੁਮਕੇ ਲਗਾਉਂਦੇ ਗਏ ਸੀ ਭੁਵੀ ਦੇ ਮਾਤਾ ਪਿਤਾ
ਇਕਲੌਤੇ ਬੇਟੇ ਨੂੰ ਵਿਆਹ ਦੇ ਬੰਧਨਾਂ ਵਿਚ ਬੱਝਣ ਨਿਕਲੇ ਪਿਤਾ ਕਿਰਣਪਾਲ ਅਤੇ ਉਨ੍ਹਾਂ ਦੀ ਮਾਂ ਦਾ ਵੀ ਖੁਸ਼ੀ ਦਾ ਠਿਕਾਣਾ ਨਹੀਂ ਰਿਹਾ। ਮਾਤਾ-ਪਿਤਾ, ਵੱਡੀ ਭੈਣ ਰੇਖਾ ਅਤੇ ਪਰਿਵਾਰ ਵਾਲੇ ਗਾਜੇ-ਵਾਜੇ ਨਾਲ ਘਰ ਤੋਂ ਠੁਮਕੇ ਲਗਾਉਂਦੇ ਹੋਏ ਕਲੋਨੀ ਦੇ ਸ਼ਿਵਮੰਦਰ ਤੱਕ ਪੁੱਜੇ ਅਤੇ ਉੱਥੇ ਪੂਜਾ-ਪਾਠ ਕੀਤਾ ਸੀ।

ਨੂਪੁਰ ਦੇ ਪਰਿਵਾਰ ਵਾਲਿਆਂ ਨੇ ਇਸ ਤਰ੍ਹਾਂ ਕੀਤਾ ਸੀ ਸਵਾਗਤ
ਭੁਵੀ ਦੇ ਪਰਿਵਾਰ ਵਾਲੇ ਗਾਜੇ-ਵਾਜੇ ਨਾਲ ਘਰ ਤੋਂ ਠੁਮਕੇ ਲਗਾਉਂਦੇ ਹੋਏ ਕਲੋਨੀ ਦੇ ਸ਼ਿਵਮੰਦਰ ਤੱਕ ਪੁੱਜੇ ਅਤੇ ਉੱਥੇ ਪੂਜਾ-ਪਾਠ ਕੀਤਾ। ਇਸਦੇ ਬਾਅਦ ਭੁਵੀ ਕਾਰ 'ਚ ਦਿੱਲੀ-ਦੇਹਰਾਦੂਨ ਹਾਈਵੇ ਸਥਿਤ ਹੋਟਲ ਬਰਾਵੁਰਾ ਪੁੱਜੇ ਸਨ। ਇੱਥੇ ਉਨ੍ਹਾਂ ਦੇ ਸਵਾਗਤ ਲਈ ਪਹਿਲਾਂ ਤੋਂ ਹੀ ਨੂਪੁਰ ਦਾ ਪਰਿਵਾਰ ਖੜ੍ਹਾ ਸੀ।

ਹੋਟਲ 'ਚ ਹੀ ਹੋਏ ਸਨ 7 ਫੇਰੇ
ਭੁਵੀ-ਨੁਪੂਰ ਦਾ ਵਿਵਾਹਿਕ ਪ੍ਰੋਗਰਾਮ ਦਿਨ ਵਿਚ ਹੀ ਰੱਖਿਆ ਗਿਆ ਹੈ। ਬਰਾਤੀਆਂ ਦੇ ਸਵਾਗਤ ਆਦਿ ਦੇ ਬਾਅਦ ਵਿਵਾਹਕ ਪਰੋਗਰਾਮ ਸ਼ੁਰੂ ਹੋਇਆ ਸੀ। ਹੋਟਲ ਵਿਚ ਹੀ ਬਣੇ ਪੰਡਾਲ ਵਿਚ ਭੁਵੀ ਅਤੇ ਨੂਪੁਰ ਨੇ ਸੱਤ ਫੇਰੇ ਲਏ ਸਨ। ਦੁਪਹਿਰ ਦੋ ਵਜੇ ਤੱਕ ਵਿਆਹ ਦੀ ਸਾਰੀਆਂ ਰਸਮਾਂ ਪੂਰੀਆਂ ਹੋ ਗਈਆਂ ਸਨ। ਇਸਦੇ ਬਾਅਦ ਪਰਿਵਾਰ ਦੇ ਲੋਕਾਂ ਲਈ ਲੰਚ ਰੱਖਿਆ ਗਿਆ ਸੀ। ਹੋਟਲ ਵਿਚ ਹੀ ਸ਼ਾਮ ਚਾਰ ਵਜੇ ਵਿਦਾਈ ਦੀਆਂ ਰਸਮਾਂ ਪੂਰੀਆਂ ਕੀਤੀਆਂ ਗਈਆਂ ਸਨ।

