ICC ਦੇ ਮਹੀਨੇ ਦੇ ਸਰਵਸ੍ਰੇਸ਼ਠ ਖਿਡਾਰੀ ਪੁਰਸਕਾਰ ਲਈ ਆਜਮ ਤੇ ਫਖਰ ਜਮਾਂ ਨਾਮਜ਼ਦ

Thursday, May 06, 2021 - 01:35 AM (IST)

ICC ਦੇ ਮਹੀਨੇ ਦੇ ਸਰਵਸ੍ਰੇਸ਼ਠ ਖਿਡਾਰੀ ਪੁਰਸਕਾਰ ਲਈ ਆਜਮ ਤੇ ਫਖਰ ਜਮਾਂ ਨਾਮਜ਼ਦ

ਦੁਬਈ- ਪਾਕਿਸਤਾਨ ਦੇ ਬੱਲੇਬਾਜ਼ਾਂ ਬਾਬਰ ਆਜਮ ਅਤੇ ਫਖਰ ਜਮਾਂ ਨੂੰ ਅਪ੍ਰੈਲ ਲਈ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ ਨੇ ਮਹੀਨੇ ਦੇ ਸਰਵਸ੍ਰੇਸ਼ਠ ਖਿਡਾਰੀ ਇਨਾਮ ਲਈ ਨਾਮਜ਼ਦ ਕੀਤਾ ਗਿਆ। ਦੱਖਣੀ ਅਫਰੀਕਾ ਖਿਲਾਫ ਸੀਰੀਜ਼ ’ਚ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਇਨ੍ਹਾਂ ਦੋਵਾਂ ਬੱਲੇਬਾਜ਼ਾਂ ਨੂੰ ਨਾਮਜ਼ਦ ਕੀਤਾ ਗਿਆ। ਆਈ. ਸੀ. ਸੀ. ਨੇ ਅੰਤਰਰਾਸ਼ਟਰੀ ਕ੍ਰਿਕਟ ਦੇ ਸਾਰੇ ਫਰਾਮੈਟਾਂ ’ਚ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨ ਵਾਲੇ ਪੁਰਸ਼ ਅਤੇ ਮਹਿਲਾਂ ਕ੍ਰਿਕਟਰਾਂ ਨੂੰ ਮਾਨਤਾ ਦਿੰਦੇ ਹੋਏ ਨਾਮਜ਼ਦਗੀਆਂ ਦਾ ਐਲਾਨ ਕੀਤਾ। ਇਸ ਸੂਚੀ ’ਚ ਪਹਿਲੀ ਵਾਰ ਕਿਸੇ ਭਾਰਤੀ ਖਿਡਾਰੀ ਨੂੰ ਜਗ੍ਹਾ ਨਹੀਂ ਮਿਲੀ ਹੈ।

ਇਹ ਖ਼ਬਰ ਪੜ੍ਹੋ- IPL 2021 'ਚ ਛੱਕੇ ਲਗਾਉਣ ਵਿਚ ਚੇਨਈ ਦੀ ਟੀਮ ਹੈ ਅੱਗੇ, ਦੇਖੋ ਰਿਕਾਰਡ

PunjabKesari
ਆਈ. ਸੀ. ਸੀ. ਦੀ ਬਿਆਨ ਅਨੁਸਾਰ ਪਾਕਿਸਤਾਨ ਦੇ ਦੋਵਾਂ ਬੱਲੇਬਾਜ਼ਾਂ ਤੋਂ ਇਲਾਵਾ ਨੇਪਾਲ ਦੇ ਬੱਲੇਬਾਜ਼ ਕੁਸ਼ਾਲ ਭੁਰਤੇਲ ਨੂੰ ਵੀ ਪੁਰਸ਼ ਵਰਗ ’ਚ ਨਾਮਜ਼ਦ ਕੀਤਾ ਗਿਆ। ਔਰਤਾਂ ਦੇ ਵਰਗ ’ਚ ਆਸਟਰੇਲੀਆ ਦੀ ਏਲਿਸਾ ਹਿਲੀ ਅਤੇ ਮੇਗਾਨ ਸ਼ੁਟ ਤੋਂ ਇਲਾਵਾ ਨਿਊਜ਼ੀਲੈਂਡ ਦੀ ਲੇਗ ਕਾਸਪਰੇਕ ਨੂੰ ਜਗ੍ਹਾ ਮਿਲੀ। ਪਾਕਿਸਤਾਨ ਦੇ ਕਪਤਾਨ ਬਾਬਰ ਪਿਛਲੇ ਮਹੀਨੇ ਆਈ. ਸੀ. ਸੀ. ਵਨ ਡੇ ਰੈਂਕਿੰਗ ’ਚ ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਪਛਾੜ ਕੇ ਨੰਬਰ-1 ਬੱਲੇਬਾਜ਼ ਬਣੇ ਸਨ।

ਇਹ ਖ਼ਬਰ ਪੜ੍ਹੋ- ਸ਼ਾਕਿਬ ਅਤੇ ਮੁਸਤਾਫਿਜੁਰ ਨੂੰ ਕੁਆਰੰਟਾਈਨ ’ਚ ਨਹੀਂ ਮਿਲੇਗੀ ਛੋਟ

PunjabKesari
ਬਾਬਰ ਨੇ ਦੱਖਣੀ ਅਫਰੀਕਾ ਵਿਰੁੱਧ ਤੀਜੇ ਵਨ ਡੇ 'ਚ 82 ਗੇਂਦਾਂ 'ਚ 94 ਦੌੜਾਂ ਦੀ ਮੈਚ ਜੇਤੂ ਪਾਰੀ ਖੇਡੀ, ਜਿਸ ਨਾਲ ਉਨ੍ਹਾਂ ਨੂੰ 13 ਰੇਟਿੰਗ ਅੰਕ ਦਾ ਫਾਇਦਾ ਹੋਇਆ ਤੇ ਕਰੀਅਰ ਦੇ ਸਰਵਸ੍ਰੇਸ਼ਠ 865 ਅੰਕ 'ਤੇ ਪਹੁੰਚੇ। ਉਨ੍ਹਾਂ ਨੇ ਤੀਜੇ ਟੀ-20 'ਚ ਵੀ 59 ਗੇਂਦਾਂ 'ਚ 122 ਦੌੜਾਂ ਦੀ ਪਾਰੀ ਖੇਡੀ, ਜਿਸ ਨਾਲ ਪਾਕਿਸਤਾਨ ਦੀ ਟੀਮ ਟੀਚਾ ਹਾਸਲ ਕਰਨ 'ਚ ਸਫਲ ਰਹੀ।  ਨੇਪਾਲ ਦੇ ਕੁਸ਼ਾਲ ਨੀਦਰਲੈਂਡ ਅਤੇ ਮਲੇਸ਼ੀਆ ਦੀ ਮੌਜੂਦਗੀ ਵਾਲੀ ਤ੍ਰਿਕੋਣੀ ਸੀਰੀਜ਼ 'ਚ ਆਪਣੀ ਟੀਮ ਦੀ ਖਿਤਾਬੀ ਜਿੱਤ ਦੌਰਾਨ ਚੋਟੀ ਸਕੋਰਰ ਰਹੇ। ਉਨ੍ਹਾਂ ਨੇ ਪੰਜ ਮੈਚਾਂ 'ਚ ਚਾਰ ਅਰਧ ਸੈਂਕੜੇ ਦੀ ਮਦਦ ਨਾਲ 278 ਦੌੜਾਂ ਬਣਾਈਆਂ। 

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News