DC ਟੀਮ ''ਚ ਪੰਤ ਦੀ ਵਾਪਸੀ ਨੂੰ ਲੈ ਕੇ ਅਕਸ਼ਰ ਨੇ ਦੱਸੀ ਭਾਵੁਕ ਕਰ ਦੇਣ ਵਾਲੀ ਗੱਲ

Thursday, Jun 25, 2026 - 10:44 AM (IST)

DC ਟੀਮ ''ਚ ਪੰਤ ਦੀ ਵਾਪਸੀ ਨੂੰ ਲੈ ਕੇ ਅਕਸ਼ਰ ਨੇ ਦੱਸੀ ਭਾਵੁਕ ਕਰ ਦੇਣ ਵਾਲੀ ਗੱਲ

ਸਪੋਰਟਸ ਡੈਸਕ : ਦਿੱਲੀ ਦੇ ਕੈਪੀਟਲਸ ਦੇ ਸਟਾਰ ਬੱਲੇਬਾਜ਼ ਅਤੇ ਕਪਤਾਨ ਅਕਸ਼ਰ ਪਟੇਲ ਨੇ ਰਿਸ਼ਭ ਪੰਤ ਦੀ ਵਾਪਸੀ ਨੂੰ ਲੈ ਕੇ ਦਿਲ ਨੂੰ ਛੂਹ ਲੈਮ ਵਾਲਾ ਕਿੱਸਾ ਸਾਂਝਾ ਕੀਤਾ ਹੈ । ਅਕਸ਼ਰ ਜਿਸ ਨੂੰ ਟੀਮ ਵਿੱਚ ਬਾਪੂ ਦੇ ਨਾਮ ਨਾਲ ਜਾਣਿਆ ਜਾਂਦਾ ਹੈ । ਉਸ ਨੇ ਦੱਸਿਆ ਕਿ ਪੰਤ ਨੇ ਖੁਦ ਉਸ ਨੂੰ ਫੋਨ ਕਰ ਕੇ ਆਪਣੀ ਦਿੱਲੀ ਟੀਮ ਵਿੱਚ ਵਾਪਸੀ ਦੀ ਪੁਸ਼ਟੀ ਕੀਤੀ ਹੈ ।

ਅਕਸ਼ਰ ਨੇ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਗਈ ਇਕ ਵੀਡੀਓ ਵਿੱਚ ਕਿਹਾ ਕਿ- ਪਿਆਰ ਹੀ ਇੰਨ੍ਹਾ ਹੈ ਕਿ ਉਸ ਦੇ ਲਈ ਉਸ ਨੂੰ ਖਿੱਚ ਹੀ ਲਿਆਇਆ ਵਾਪਸ ਮੈ ਦਿੱਲੀ ਵਿੱਚ, ਉਸ ਨੇ ਅੱਗੇ ਕਿਹਾ ਕਿ ਪੰਤ ਦਾ ਪਹਿਲਾ ਫੋਨ ਆਇਆ ਪਰ ਉਹ ਬੱਚਿਆਂ ਦੇ ਨਾਲ ਜ਼ਿਆਦਾ ਸਮਾਂ ਬਿਤਾਉਣ ਦੇ ਕਾਰਨ ਫੋਨ ਨਹੀਂ ਚੱਕ ਪਾਉਂਦੇ । ਪਹਿਲੀ ਕਾਲ 'ਤੇ ਉਸ ਨੇ ਫੋਨ ਨਹੀਂ ਚੁੱਕਿਆ, ਪੰਤ ਨੇ ਦੂਜੀ ਵਾਰ ਵੀ ਕੋਸ਼ਿਸ਼ ਕੀਤੀ, ਪਰ ਜਵਾਬ ਨਹੀਂ ਮਿਲਿਆ ।

ਰਾਤ ਨੂੰ ਜਦੋਂ ਉਸ ਦਾ ਬੱਚਾ ਸੋਂ ਗਿਆ, ਅਕਸ਼ਰ ਨੇ ਵਾਪਸ ਫੋਨ ਕੀਤਾ ਅਤੇ ਪੁੱਛਿਆ, ਬਾਈ ਕੀ ਹੋ ਗਿਆ, ਕੁਝ ਅਰਜਟ ਸੀ, ਤਾਂ ਪੰਤ ਜਾ ਜਵਾਬ ਸੀ ਭਾਈ ਕਨਫਰਮ ਹੋ ਗਿਆ, ਮੈਂ ਵਾਪਸ ਆ ਰਿਹਾ ਹਾਂ ।

ਅਕਸ਼ਰ ਨੇ ਲਏ ਪੰਤ ਨਾਲ ਮਜ਼ੇ
ਅਕਸ਼ਰ ਨੇ ਭਾਵੁਕ ਹੁੰਦੇ ਹੋਏ ਕਿਹਾ ਕਿ ਉਸ ਦੇ ਮਨ 'ਚ ਇਕ ਗੱਲ ਸੀ ਪਰ ਉਸ ਨੇ ਪੰਤ ਨੂੰ ਨਹੀਂ ਦੱਸੀ- ਸਵੇਰ ਦਾ ਭੁੱਲਿਆ ਜਦੋਂ ਸ਼ਾਮ ਨੂੰ ਘਰ ਵਾਪਸ ਆ ਜਾਵੇ ਤਾਂ ਉਸ ਨੂੰ ਭੁੱਲਿਆ ਨਹੀਂ ਕਹਿੰਦੇ, ਮੇਰਾ ਪਿਆਰ ਹੀ ਇੰਨਾ ਉਸ ਦੇ ਲਈ ਤਾਂ ਉਸ ਨੂੰ ਖਿੱਚ ਹੀ ਲਿਆਇਆ ਵਾਪਸ ਦਿੱਲੀ ।


author

SATPAL

Content Editor

Related News