ਸਾਊਦੀ ਲੇਡੀਜ਼ ਇੰਟਰਨੈਸ਼ਨਲ 'ਚ ਭਾਰਤੀ ਮਹਿਲਾ ਗੋਲਫਰਾਂ ਦਾ ਔਸਤ ਪ੍ਰਦਰਸ਼ਨ
Friday, Nov 05, 2021 - 09:58 PM (IST)
ਕਿੰਗ ਅਬਦੁੱਲਾ ਇਕੋਨਾਮਿਕ ਸਿਟੀ (ਸਾਊਦੀ ਅਰਬ) - ਭਾਰਤੀ ਗੋਲਫਰ ਅਦਿਤੀ ਅਸ਼ੋਕ, ਤੇਵੇਸਾ ਮਲਿਕ ਅਤੇ ਦੀਕਸ਼ਾ ਡਾਗਰ ਨੇ ਅਰਾਮਕੋ ਸਾਊਦੀ ਲੇਡੀਜ਼ ਇੰਟਰਨੈਸ਼ਨਲ 'ਚ ਓਵਰ-ਪਾਰ ਸਕੋਰ ਨਾਲ ਸ਼ੁਰੂਆਤ ਕੀਤੀ। ਧੁੰਦ ਦੇ ਕਾਰਨ ਪਹਿਲੇ ਦਿਨ ਦਾ ਖੇਡ ਇਕ ਘੰਟੇ ਦੀ ਦੇਰੀ ਨਾਲ ਸ਼ੁਰੂ ਹੋਇਆ, ਇੱਥੇ ਅਦਿਤੀ (73) ਸੰਯੁਕਤ ਰੂਪ 40ਵੇਂ ਸਥਾਨ ਨਾਲ ਚੋਟੀ ਦੀ ਭਾਰਤੀ ਰਹੀ।
ਇਹ ਖ਼ਬਰ ਪੜ੍ਹੋ- ਕੇਪਟਾਊਨ 'ਚ ਹੋਵੇਗਾ ਭਾਰਤ ਤੇ ਦੱਖਣੀ ਅਫਰੀਕਾ ਸੀਰੀਜ਼ ਦਾ ਤੀਜਾ ਟੈਸਟ
ਤਵੇਸਾ ਅਤੇ ਦੀਕਸ਼ਾ ਇਕ ਬਰਾਬਰ 2 ਓਵਰ 74 ਦੇ ਸਕੋਰ ਨਾਲ ਸੰਯੁਕਤ ਰੂਪ ਨਾਲ 53ਵੇਂ ਸਥਾਨ 'ਤੇ ਹੈ। ਪਹਿਲੇ ਦਿਨ ਦੇ ਖੇਡ ਤੋਂ ਬਾਅਦ ਸਪੇਨ ਦੀ ਕਾਰਲੋਟਾ ਸਿਗਾਂਡਾ ਅਤੇ ਨਿਊਜ਼ੀਲੈਂਡ ਦੀ ਲਿਡੀਆ ਪਹਿਲੇ ਸਥਾਨ 'ਤੇ ਹੈ। ਦੋਵਾਂ ਨੇ ਪੰਜ ਅੰਡਰ 67 ਦਾ ਸਕੋਰ ਬਣਾਇਆ ਹੈ। ਅਦਿਤੀ ਨੇ ਦੋ ਬਰਡੀ ਅਤੇ ਤਿੰਨ ਬੋਗੀ ਲਗਾਈਆਂ, ਜਦਕਿ ਤਵੇਸਾ ਨੇ ਚਾਰ ਬੋਗੀਆਂ ਅਤੇ ਇਕ ਈਗਲ ਕੀਤਾ। ਦੀਕਸ਼ਾ ਨੇ ਤਿੰਨ ਬੋਗੀਆਂ ਦੇ ਮੁਕਾਬਲੇ ਇੱਕ ਬਰਡੀ ਬਣਾਈ।
ਇਹ ਖ਼ਬਰ ਪੜ੍ਹੋ- T20 WC, NZ v NAM : ਨਿਊਜ਼ੀਲੈਂਡ ਨੇ ਨਾਮੀਬੀਆ ਨੂੰ 52 ਦੌੜਾਂ ਨਾਲ ਹਰਾਇਆ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।