ਆਸਟ੍ਰੀਆ ਨੇ ਯੂ. ਐੱਫ. ਏ. ਯੂਰੋ 2020 ਟੂਰਨਾਮੈਂਟ ’ਚ ਨਾਰਥ ਮੈਸੀਡੋਨੀਆ ਨੂੰ 3-1 ਨਾਲ ਹਰਾਇਆ

Tuesday, Jun 15, 2021 - 02:43 PM (IST)

ਆਸਟ੍ਰੀਆ ਨੇ ਯੂ. ਐੱਫ. ਏ. ਯੂਰੋ 2020 ਟੂਰਨਾਮੈਂਟ ’ਚ ਨਾਰਥ ਮੈਸੀਡੋਨੀਆ ਨੂੰ 3-1 ਨਾਲ ਹਰਾਇਆ

ਸਪੋਰਟਸ ਡੈਸਕ- ਆਸਟ੍ਰੀਆ ਨੇ ਨਾਰਥ ਮੈਸੀਡੋਨੀਆ ਨੂੰ 3-1 ਨਾਲ ਹਰਾ ਕੇ ਯੂ. ਐੱਫ. ਏ .ਯੂਰੋ 2020 ਮੁਹਿੰਮ ਦੀ ਸ਼ੁਰੂਆਤ ਕੀਤੀ। ਗਰੁੱਪ-ਸੀ ਦੇ ਇਸ ਮੈਚ ’ਚ ਮਾਈਕਲ ਗ੍ਰੇਗੋਰਿਤਸਚ ਅਤੇ ਮਾਰਕੋ ਅਰਨੋਤੋਵਿਚ ਨੇ ਰਾਖਵੇਂ ਖਿਡਾਰੀਆਂ ਦੇ ਰੂਪ ਵਿਚ ਉਤਰ ਕੇ ਆਖ਼ਰੀ ਪਲਾਂ ਵਿਚ ਗੋਲ ਦਾਗੇ। ਆਸਟ੍ਰੀਆ ਦੇ ਕੋਚ ਫ੍ਰੈਂਕੋ ਫੋਡਾ ਨੇ ਕਿਹਾ, ‘ਸਾਰੇ ਖਿਡਾਰੀਆਂ ਨੂੰ ਵਧਾਈ। ਉਨ੍ਹਾਂ ਇਤਿਹਾਸ ਰਚ ਦਿੱਤਾ। ਰਾਖਵੇਂ ਖਿਡਾਰੀ ਹਮੇਸ਼ਾ ਮਹੱਤਵਪੂਰਨ ਹੁੰਦੇ ਹਨ।’

ਆਸਟ੍ਰੀਆ ਦੀ ਇਹ ਪਿਛਲੇ 31 ਸਾਲਾਂ ਵਿਚ ਕਿਸੇ ਵੱਡੇ ਟੂਰਨਾਮੈਂਟ ’ਚ ਪਹਿਲੀ ਜਿੱਤ ਹੈ। ਯੂਰਪੀ ਚੈਂਪੀਅਨਸ਼ਿਪ ’ਚ ਇਹ ਉਸ ਦੀ ਪਹਿਲੀ ਜਿੱਤ ਹੈ। ਗ੍ਰੇਗੋਰਿਤਸਚ ਨੇ ਕਪਤਾਨ ਡੇਵਿਡ ਅਲਾਬਾ ਦੇ ਕ੍ਰਾਸ ’ਤੇ 78ਵੇਂ ਮਿੰਟ ਵਿਚ ਗੋਲ ਕੀਤਾ, ਜਦਕਿ ਅਰਨੋਤੋਵਿਚ ਨੇ ਮੈਚ ਖ਼ਤਮ ਹੋਣ ਤੋਂ ਇਕ ਮਿੰਟ ਪਹਿਲਾਂ ਗੋਲ ਦਾਗਿਆ। ਇਨ੍ਹਾਂ ਦੋਵਾਂ ਖਿਡਾਰੀਆਂ ਨੇ 59ਵੇਂ ਮਿੰਟ ਵਿਚ ਉਦੋਂ ਮੈਦਾਨ ’ਤੇ ਕਦਮ ਰੱਖਿਆ ਸੀ ਜਦੋਂ ਸਕੋਰ 1-1 ਨਾਲ ਬਰਾਬਰ ਸੀ। 


author

Tarsem Singh

Content Editor

Related News