ਜਿੱਤ ਨਾਲ ਸਕੋਰ ਬੋਰਡ ''ਚ ਚੋਟੀ ''ਤੇ ਪਹੁੰਚਣਾ ਚਾਹੇਗਾ ਆਸਟਰੇਲੀਆ
Friday, Jul 05, 2019 - 01:34 PM (IST)

ਮੈਨਚੈਸਟਰ— ਆਸਟਰੇਲੀਆਈ ਕੋਚ ਜਸਟਿਨ ਲੈਂਗਰ ਦਾ ਮੰਨਣਾ ਹੈ ਕਿ ਜਦੋਂ ਟੀਮ ਵਰਲਡ ਕੱਪ ਦੇ ਮੈਚ 'ਚ ਦੱਖਣੀ ਅਫਰੀਕਾ ਖਿਲਾਫ ਮੈਦਾਨ 'ਤੇ ਉਤਰੇਗੀ ਤਾਂ ਗੇਂਦ ਨਾਲ ਛੇੜਛਾੜ ਲਈ 12 ਮਹੀਨੇ ਦੀ ਪਾਬੰਦੀ ਝੱਲ ਚੁੱਕੇ ਸਟੀਵ ਸਮਿਥ ਅਤੇ ਡੇਵਿਡ ਵਾਰਨਰ 'ਤੇ ਕੋਈ ਵਾਧੂ ਦਬਾਅ ਨਹੀਂ ਹੋਵੇਗਾ। ਸਾਬਕਾ ਚੈਂਪੀਅਨ ਆਸਟਰੇਲੀਆ ਪਹਿਲਾਂ ਹੀ ਸੈਮੀਫਾਈਨਲ 'ਚ ਪਹੁੰਚ ਚੁੱਕੀ ਹੈ ਪਰ ਸ਼ਨੀਵਾਰ ਨੂੰ ਹੋਣ ਵਾਲਾ ਇਹ ਇਹ ਮੈਚ ਨਿਰਧਾਰਤ ਕਰੇਗਾ ਕਿ ਉਹ ਸਕੋਰ ਬੋਰਡ 'ਚ ਚੋਟੀ 'ਤੇ ਪਹੁੰਚ ਦੇ ਹਨ ਜਾਂ ਨਹੀਂ ਤਾਂ ਜੋ ਅੰਤਿਮ ਚਾਰ 'ਚ ਮੇਜ਼ਬਾਨ ਇੰਗਲੈਂਡ ਨਾਲ ਮੁਕਾਬਲੇ ਤੋਂ ਬਚ ਸਕੇ।
ਆਸਟਰੇਲੀਆਈ ਟੀਮ ਦੇ ਇਹ ਦੋਵੇਂ ਖਿਡਾਰੀ ਦੱਖਣੀ ਅਫਰੀਕਾ ਖਿਲਾਫ ਕੇਪ ਟਾਊਨ ਟੈਸਟ ਮੈਚ 'ਚ ਗੇਂਦ ਨਾਲ ਛੇੜਛਾੜ ਕਾਰਨ ਪਾਬੰਦੀਸ਼ੁਦਾ ਹੋਏ ਸਨ ਜਿਸ 'ਚ ਉਨ੍ਹਾਂ ਦੇ ਇਲਾਵਾ ਸਾਥੀ ਕੇਪ ਟਾਊਨ ਟੈਸਟ 'ਚ ਗੇਂਦ ਨਾਲ ਛੇੜਛਾੜ ਕਾਰਨ ਪਾਬੰਦੀ ਤੋਂ ਵਾਪਸੀ ਦੇ ਬਾਅਦ ਪਹਿਲੀ ਵਾਰ ਦੱਖਣੀ ਅਫਰੀਕਾ ਖਿਲਾਫ ਖੇਡਣਗੇ। ਇੰਗਲੈਂਡ 'ਚ ਦਰਸ਼ਕਾਂ ਨੇ ਵਰਲਡ ਕੱਪ ਦੇ ਮੈਚਾਂ ਦੇ ਦੌਰਾਨ ਸਮਿਥ ਅਤੇ ਵਾਰਨਰ ਦੀ ਕਾਫੀ ਹੂਟਿੰਗ ਕੀਤੀ, ਜਿਨ੍ਹਾਂ ਦੀ ਇਹ ਪਾਬੰਦੀ ਖਤਮ ਹੋਣ ਦੇ ਬਾਅਦ ਪਹਿਲਾ ਕੌਮਾਂਤਰੀ ਟੂਰਨਾਮੈਂਟ ਹੈ।
ਲੈਂਗਰ ਨੇ ਵੀਰਵਾਰ ਨੂੰ ਓਲਡ ਟ੍ਰੈਫਰਡ 'ਤੇ ਪੱਤਰਕਾਰਾਂ ਨੂੰ ਕਿਹਾ, ''ਇੰਗਲੈਂਡ 'ਚ ਆਉਣ ਦੇ ਬਾਅਦ ਉਨ੍ਹਾਂ ਨੂੰ ਜਿਸ ਚੀਜ਼ ਦੀ ਉਮੀਦ ਸੀ, ਉਹ ਉਸ ਨੂੰ ਝੱਲ ਚੁੱਕੇ ਹਨ। ਇਹ ਮੈਚ ਸਾਡੇ ਕਈ ਖਿਡਾਰੀਆਂ ਲਈ ਅਹਿਮ ਹੈ ਪਰ ਸਾਨੂੰ ਭਾਵਨਾਵਾਂ ਨੂੰ ਇਸ ਤੋਂ ਦੂਰ ਰੱਖਣਾ ਹੋਵੇਗਾ।'' ਉਨ੍ਹਾਂ ਕਿਹਾ, ''ਸਾਨੂੰ ਇੱਥੋਂ ਦੋ ਅੰਕ ਲੈਣੇ ਹੋਣਗੇ ਅਤੇ ਜਿੱਤ ਦੀ ਲੈਅ ਰੱਖਣੀ ਹੋਵੇਗੀ ਅਤੇ ਖਿਡਾਰੀਆਂ ਲਈ ਇਹ ਵਰਲਡ ਕੱਪ ਦਾ ਇਕ ਹੋਰ ਰੋਮਾਂਚਕ ਮੈਚ ਹੋਵੇਗਾ।'' ਲੈਂਗਰ ਨੇ ਕਿਹਾ, ''ਵਾਰਨਰ ਆਸਟਰੇਲੀਆ ਲਈ ਫਿਰ ਤੋਂ ਬਿਹਤਰੀਨ ਕ੍ਰਿਕਟ ਖੇਡ ਰਹੇ ਹੈ।''